ਅਮਰੀਕਾ ’ਚ ਮਾਨਸਿਕ ਸਿਹਤ ਸੰਕਟ ਹੋਇਆ ਡੂੰਘਾ, ਵਧਦੇ ਇਲਾਜ ਦੇ ਬਾਵਜੂਦ ਹਾਲਾਤ ਚਿੰਤਾਜਨਕ
ਅਮਰੀਕਾ ਜਿਹੜੀ ਮਾਨਸਿਕ ਸਿਹਤ ਆਫ਼ਤ ਨਾਲ ਜੂਝ ਰਿਹਾ ਹੈ, ਉਹ ਕੋਈ ਅਚਾਨਕ ਆਈ ਤ੍ਰਾਸਦੀ ਨਹੀਂ ਹੈ, ਬਲਕਿ ਸਾਲਾਂ ਦੀ ਨੀਤੀਗਤ ਲਾਪਰਵਾਹੀ ਤੇ ਸੱਤਾ ਦੇ ਹੰਕਾਰ ਦਾ ਨਤੀਜਾ ਹੈ ਅਤੇ ਇਸ ਨਾਕਾਮੀ ਦੇ ਕੇਂਦਰ ’ਚ ਖੜ੍ਹੇ ਦਿਖਾਈ ਦਿੰਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਦੇ ਦੌਰ ਦੀਆਂ ਨੀਤੀਆਂ ਨੇ ਸਿਹਤ ਪ੍ਰਬੰਧਾਂ ਨੂੰ ਸੁਧਾਰਨ ਦੀ ਬਜਾਏ ਉਸ ਨੂੰ ਮੁਨਾਫਾਖੋਰੀ ਦੀ ਮੰਡੀ ’ਚ ਬਦਲ ਦਿੱਤਾ। ਇਲਾਜ ਦੇ ਨਾਂ ’ਤੇ ਦਿਖਾਵਾ, ਜ਼ਮੀਨ ’ਤੇ ਤਬਾਹੀ ਅਮਰੀਕਾ ’ਚ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਥਾਰ ਭਾਵੇਂ ਕਾਗ਼ਜ਼ਾਂ ’ਤੇ ਇਤਿਹਾਸਕ ਦੱਸਿਆ ਜਾ ਰਿਹਾ ਹੋਵੇ ਪਰ ਸੱਚਾਈ ਇਹ ਹੈ ਕਿ ਇਹ ਪੂਰਾ ਢਾਂਚਾ ਖੋਖਲਾ ਸਾਬਿਤ ਹੋਇਆ ਹੈ।
Publish Date: Tue, 31 Mar 2026 11:39 AM (IST)
Updated Date: Tue, 31 Mar 2026 11:43 AM (IST)
ਵਾਸ਼ਿੰਗਟਨ (ਆਈਏਐੱਨਐੱਸ)। ਅਮਰੀਕਾ ਜਿਹੜੀ ਮਾਨਸਿਕ ਸਿਹਤ ਆਫ਼ਤ ਨਾਲ ਜੂਝ ਰਿਹਾ ਹੈ, ਉਹ ਕੋਈ ਅਚਾਨਕ ਆਈ ਤ੍ਰਾਸਦੀ ਨਹੀਂ ਹੈ, ਬਲਕਿ ਸਾਲਾਂ ਦੀ ਨੀਤੀਗਤ ਲਾਪਰਵਾਹੀ ਤੇ ਸੱਤਾ ਦੇ ਹੰਕਾਰ ਦਾ ਨਤੀਜਾ ਹੈ ਅਤੇ ਇਸ ਨਾਕਾਮੀ ਦੇ ਕੇਂਦਰ ’ਚ ਖੜ੍ਹੇ ਦਿਖਾਈ ਦਿੰਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਦੇ ਦੌਰ ਦੀਆਂ ਨੀਤੀਆਂ ਨੇ ਸਿਹਤ ਪ੍ਰਬੰਧਾਂ ਨੂੰ ਸੁਧਾਰਨ ਦੀ ਬਜਾਏ ਉਸ ਨੂੰ ਮੁਨਾਫਾਖੋਰੀ ਦੀ ਮੰਡੀ ’ਚ ਬਦਲ ਦਿੱਤਾ। ਇਲਾਜ ਦੇ ਨਾਂ ’ਤੇ ਦਿਖਾਵਾ, ਜ਼ਮੀਨ ’ਤੇ ਤਬਾਹੀ ਅਮਰੀਕਾ ’ਚ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਥਾਰ ਭਾਵੇਂ ਕਾਗ਼ਜ਼ਾਂ ’ਤੇ ਇਤਿਹਾਸਕ ਦੱਸਿਆ ਜਾ ਰਿਹਾ ਹੋਵੇ ਪਰ ਸੱਚਾਈ ਇਹ ਹੈ ਕਿ ਇਹ ਪੂਰਾ ਢਾਂਚਾ ਖੋਖਲਾ ਸਾਬਿਤ ਹੋਇਆ ਹੈ।
2002 ਤੋਂ 2024 ਤੱਕ ਇਲਾਜ ਲੈਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਕੇ ਕਰੀਬ ਛੇ ਕਰੋੜ ਤੱਕ ਪਹੁੰਚ ਗਈ ਪਰ ਇਸਦੇ ਨਾਲ ਹੀ ਤਣਾਅ ਅਤੇ ਆਤਮਹੱਤਿਆ ਦੇ ਮਾਮਲਿਆਂ ’ਚ ਧਮਾਕੇਦਾਰ ਵਾਧਾ ਹੋਇਆ। ਇਹ ਸਿੱਧਾ-ਸਿੱਧਾ ਨੀਤੀਗਤ ਨਾਕਾਮੀ ਦਾ ਸਬੂਤ ਹੈ। ਟਰੰਪ ਪ੍ਰਸ਼ਾਸਨ ਨੇ ਸਿਹਤ ਪ੍ਰਬੰਧਾਂ ਨੂੰ ਮਨੁੱਖੀ ਸੇਵਾ ਤੋਂ ਹਟਾ ਕੇ ਲਾਗਤ ਤੇ ਮੁਨਾਫ਼ੇ ਦੇ ਕੰਢੇ ’ਤੇ ਤੋਲ ਦਿੱਤਾ, ਜਿਥੇ ਮਰੀਜ਼ ਦੀ ਤਕਲੀਫ ਨਹੀਂ, ਬਲਕਿ ਬਿਲਿੰਗ ਤੇ ਅੰਕੜੇ ਪਹਿਲ ਬਣ ਗਏ।
ਸਿਸਟਮ ਨਹੀਂ, ਮੁਨਾਫ਼ੇ ਦਾ ਸਿੰਡੀਕੇਟ ਖੜ੍ਹਾ ਕੀਤਾ
ਟਰੰਪ ਦੌਰ ਜਿਸ ਤਰ੍ਹਾਂ ਨਿੱਜੀਕਰਨ ਨੂੰ ਹੱਲਾਸ਼ੇਰੀ ਦਿੰਦਾ ਗਿਆ, ਉਸਨੇ ਮਾਨਸਿਕ ਸਿਹਤ ਸੈਕਟਰ ਨੂੰ ਕਾਰਪੋਰੇਟ ਲਾਲਚ ਦੇ ਹਵਾਲੇ ਕਰ ਦਿੱਤਾ। ਨਤੀਜਾ, ਫ਼ਰਜ਼ੀ ਬਿਲਿੰਗ, ਰਿਕਾਰਡ ’ਚ ਹੇਰਫੇਰ ਤੇ ਬਿਨਾਂ ਲੋੜ ਦੇ ਇਲਾਜ ਦਾ ਜਾਲ। ਮਾਹਿਰ ਸਾਫ ਕਹਿ ਰਹੇ ਹਨ ਕਿ ਇਹ ਸਿਸਟਮ ਹੁਣ ਇਲਾਜ ਦਾ ਨਹੀਂ, ਕਮਾਈ ਦੀ ਖੇਡ ਬਣ ਚੁੱਕਾ ਹੈ। ਮਰੀਜ਼ਾਂ ਨੂੰ ਠੀਕ ਕਰਨ ਦੀ ਬਜਾਏ ਉਨ੍ਹਾਂ ਨੂੰ ਲੰਬੇ ਇਲਾਜ ਦੇ ਚੱਕਰ ’ਚ ਫਸਾਈ ਰੱਖਣਾ ਹੀ ਇਸ ਮਾਡਲ ਦੀ ਅਸਲ ਸੱਚਾਈ ਹੈ।
ਆਮ ਜੀਵਨ ਨੂੰ ਵੀ ਬਿਮਾਰੀ ਬਣਾਇਆ
ਹਾਲਤ ਇੰਨੀ ਵਿਗੜ ਚੁੱਕੀ ਹੈ ਕਿ ਹੁਣ ਆਮ ਤਣਾਅ, ਅਸਫਲਤਾ ਜਾਂ ਭਾਵਨਾਤਮਕ ਉਤਰਾਅ-ਚੜ੍ਹਾਅ ਨੂੰ ਵੀ ਮਾਨਸਿਕ ਬਿਮਾਰੀ ਦਾ ਟੈਗ ਦਿੱਤਾ ਜਾ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ਤੇ ਨੌਜਵਾਨਾਂ ਨੂੰ ਬਿਨਾਂ ਠੋਸ ਮੁਲਾਂਕਣ ਦੇ ਦਵਾਈਆਂ ਦੇ ਸਹਾਰੇ ਧੱਕਿਆ ਜਾ ਰਿਹਾ ਹੈ। ਇਹ ਸਿਰਫ ਮੈਡੀਕਲ ਦੀ ਗ਼ਲਤੀ ਨਹੀਂ, ਬਲਕਿ ਉਸ ਨੀਤੀਗਤ ਸੋਚ ਦਾ ਵੀ ਸਿੱਟਾ ਹੈ, ਜਿਸਨੇ ਹਰ ਸਮੱਸਿਆ ਦਾ ਹੱਲ ਦਵਾਈ ਤੇ ਬਿੱਲ ’ਚ ਲੱਭਿਆ ਤੇ ਇਹੀ ਸੋਚ ਟਰੰਪ ’ਚ ਸਭ ਤੋਂ ਹਮਲਾਵਰ ਰੂਪ ਨਾਲ ਸਾਹਮਣੇ ਆਈ।