"ਲੜਦਿਆਂ-ਲੜਦਿਆਂ 17 ਦਿਨ ਹੋ ਗਏ ਫਿਰ ਵੀ ਸੱਤਾ ਨਹੀਂ ਬਦਲ ਸਕੇ ਟਰੰਪ, ਮਾਹਿਰਾਂ ਨੇ ਕਿਹਾ- ਈਰਾਨ ’ਚ ਬਾਜ਼ੀ ਪਲਟਣ ਦੀ ਤਾਕਤ"
ਈਰਾਨ ਦੇ ਖ਼ਿਲਾਫ਼ ਜੰਗ ਲੜਦਿਆਂ ਅਮਰੀਕਾ-ਇਜ਼ਰਾਈਲ ਨੂੰ 17 ਦਿਨ ਹੋ ਚੁੱਕੇ ਹਨ, ਪਰ ਅਜੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਈਰਾਨ 'ਤੇ ਜਿੱਤ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ, ਅੰਤਿਮ ਨਤੀਜਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਈਰਾਨ ਕੀ ਕਦਮ ਚੁੱਕਦਾ ਹੈ।
Publish Date: Tue, 17 Mar 2026 10:13 AM (IST)
Updated Date: Tue, 17 Mar 2026 10:15 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਈਰਾਨ ਦੇ ਖ਼ਿਲਾਫ਼ ਜੰਗ ਲੜਦਿਆਂ ਅਮਰੀਕਾ-ਇਜ਼ਰਾਈਲ ਨੂੰ 17 ਦਿਨ ਹੋ ਚੁੱਕੇ ਹਨ, ਪਰ ਅਜੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਈਰਾਨ 'ਤੇ ਜਿੱਤ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ, ਅੰਤਿਮ ਨਤੀਜਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਈਰਾਨ ਕੀ ਕਦਮ ਚੁੱਕਦਾ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ, ਜੇਕਰ ਈਰਾਨ ਇਸ ਜੰਗ ਨੂੰ ਜਾਰੀ ਰੱਖਦਾ ਹੈ, ਜਹਾਜ਼ਾਂ 'ਤੇ ਹਮਲੇ ਨਹੀਂ ਰੋਕਦਾ ਜਾਂ ਫਿਰ ਅਮਰੀਕਾ-ਇਜ਼ਰਾਈਲ ਨੂੰ ਇਸੇ ਤਰ੍ਹਾਂ ਜਵਾਬ ਦਿੰਦਾ ਰਹਿੰਦਾ ਹੈ, ਤਾਂ ਅਸਲ ਵਿੱਚ ਇਹ ਜੰਗ ਖਤਮ ਨਹੀਂ ਹੋਵੇਗੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਦੀ ਜਲ ਸੈਨਾ (ਨੇਵੀ) ਦਾ ਇੱਕ ਵੱਡਾ ਹਿੱਸਾ ਤਬਾਹ ਕਰ ਦਿੱਤਾ ਗਿਆ ਹੈ ਅਤੇ ਉਸ ਦੀਆਂ ਕਈ ਮਿਜ਼ਾਈਲਾਂ ਖਤਮ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਉਸ ਦੇ ਕਈ ਚੋਟੀ ਦੇ ਆਗੂ (ਟੌਪ ਲੀਡਰਸ) ਵੀ ਮਾਰੇ ਜਾ ਚੁੱਕੇ ਹਨ।
ਟਰੰਪ ਦਾ ਮਕਸਦ ਨਹੀਂ ਹੋਇਆ ਪੂਰਾ
ਦੂਜੇ ਪਾਸੇ, ਟਰੰਪ ਦਾ ਸਿਆਸੀ ਮਕਸਦ ਅਜੇ ਪੂਰਾ ਨਹੀਂ ਹੋਇਆ ਹੈ, ਜਿਸ ਬਾਰੇ ਉਹ ਕਈ ਵਾਰ ਗੱਲ ਕਰ ਚੁੱਕੇ ਹਨ। ਈਰਾਨ ਵਿੱਚ ਅਜੇ ਸੱਤਾ ਪਰਿਵਰਤਨ ਨਹੀਂ ਹੋਇਆ ਹੈ ਅਤੇ ਇੰਨਾ ਹੀ ਨਹੀਂ, ਹੋਰਮੁਜ਼ ਸਟ੍ਰੇਟ 'ਤੇ ਕਬਜ਼ਾ ਕਰਕੇ ਉਸਨੇ ਪੂਰੀ ਦੁਨੀਆ ਦੇ ਤੇਲ ਬਾਜ਼ਾਰ ਵਿੱਚ ਵੀ ਹਲਚਲ ਮਚਾਈ ਹੋਈ ਹੈ। ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਅਜੇ ਵੀ ਬਾਜ਼ੀ ਪਲਟਣ ਦੀ ਤਾਕਤ ਰੱਖਦਾ ਹੈ।
ਟਰੰਪ ਲਈ ਮੁਸ਼ਕਲਾਂ ਪੈਦਾ ਕਰਦੀ ਸਥਿਤੀ
ਇਸ ਜੰਗ ਦਾ ਅਸਰ ਹੁਣ ਅਮਰੀਕਾ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਹਮਲੇ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਪਗ 25 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਕਿਸਾਨਾਂ ਲਈ ਖਾਦ ਮਹਿੰਗੀ ਹੋ ਗਈ ਹੈ ਅਤੇ ਮਾਰੇ ਗਏ ਫ਼ੌਜੀਆਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ।
ਇਹ ਸਥਿਤੀ ਟਰੰਪ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ। ਉਨ੍ਹਾਂ ਦੀ ਆਪਣੀ ਪਾਰਟੀ ਦੇ ਲੋਕ ਹੁਣ ਜੰਗ ਖਤਮ ਕਰਨ ਅਤੇ ਆਰਥਿਕਤਾ 'ਤੇ ਧਿਆਨ ਦੇਣ ਦੀ ਗੱਲ ਕਹਿ ਰਹੇ ਹਨ। ਇਸੇ ਸਾਲ ਅਮਰੀਕਾ ਵਿੱਚ ਮਿਡਟਰਮ ਚੋਣਾਂ ਵੀ ਹੋਣ ਵਾਲੀਆਂ ਹਨ।