ਅਫ਼ਗਾਨ ਹਮਲਿਆਂ ਨੇ ਦਹਿਲਾਇਆ ਪਾਕਿਸਤਾਨ, 14 ਫ਼ੌਜੀ ਹਲਾਕ; ਹਵਾਈ ਹਮਲਿਆਂ ਤੋਂ ਬਾਅਦ ਸਰਹੱਦ 'ਤੇ ਜੰਗ ਵਰਗੇ ਹਾਲਾਤ
ਪਾਕਿਸਤਾਨ ਵੱਲੋਂ ਸ਼ੁੱਕਰਵਾਰ ਰਾਤ ਕਾਬੁਲ ਦੇ ਪੁਲ-ਏ-ਚਾਰਖੀ ਇਲਾਕੇ ਵਿਚ ਕੀਤੇ ਹਮਲੇ ਦੌਰਾਨ ਚਾਰ ਅਫ਼ਗਾਨ ਨਾਗਰਿਕਾਂ ਦੀ ਮੌਤ ਅਤੇ 14 ਦੇ ਜ਼ਖਮੀ ਹੋਣ ਤੋਂ ਬਾਅਦ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਨੇ ਪਾਕਿਸਤਾਨੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਹ ਹਮਲੇ ਡੂਰੰਡ ਲਾਈਨ ਨੇੜੇ ਕੁਨਾਰ ਤੇ ਨਾਂਗਰਹਾਰ ਨਾਲ ਲੱਗਦੇ ਪਾਕਿਸਤਾਨੀ ਇਲਾਕਿਆਂ ’ਚ ਕੀਤੇ ਗਏ। ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ’ਚ 14 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 11 ਜ਼ਖ਼ਮੀ ਹੋਏ ਹਨ। ਹਮਲਿਆਂ ਵਿਚ ਇਕ ਟੈਂਕ ਤੇ ਇਕ ਫ਼ੌਜੀ ਵਾਹਨ ਵੀ ਤਬਾਹ ਹੋ ਗਿਆ ਹੈ।
Publish Date: Sun, 15 Mar 2026 11:29 AM (IST)
Updated Date: Sun, 15 Mar 2026 11:32 AM (IST)

ਕਾਬੁਲ (ਏਜੰਸੀ) : ਪਾਕਿਸਤਾਨ ਵੱਲੋਂ ਸ਼ੁੱਕਰਵਾਰ ਰਾਤ ਕਾਬੁਲ ਦੇ ਪੁਲ-ਏ-ਚਾਰਖੀ ਇਲਾਕੇ ਵਿਚ ਕੀਤੇ ਹਮਲੇ ਦੌਰਾਨ ਚਾਰ ਅਫ਼ਗਾਨ ਨਾਗਰਿਕਾਂ ਦੀ ਮੌਤ ਅਤੇ 14 ਦੇ ਜ਼ਖਮੀ ਹੋਣ ਤੋਂ ਬਾਅਦ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਨੇ ਪਾਕਿਸਤਾਨੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਇਹ ਹਮਲੇ ਡੂਰੰਡ ਲਾਈਨ ਨੇੜੇ ਕੁਨਾਰ ਤੇ ਨਾਂਗਰਹਾਰ ਨਾਲ ਲੱਗਦੇ ਪਾਕਿਸਤਾਨੀ ਇਲਾਕਿਆਂ ’ਚ ਕੀਤੇ ਗਏ। ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ’ਚ 14 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 11 ਜ਼ਖ਼ਮੀ ਹੋਏ ਹਨ। ਹਮਲਿਆਂ ਵਿਚ ਇਕ ਟੈਂਕ ਤੇ ਇਕ ਫ਼ੌਜੀ ਵਾਹਨ ਵੀ ਤਬਾਹ ਹੋ ਗਿਆ ਹੈ।
ਤਾਜ਼ਾ ਪਾਕਿਸਤਾਨੀ ਹਮਲੇ ਵਿਚ ਮਾਰੇ ਗਏ ਚਾਰ ਲੋਕਾਂ ’ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨੀ ਹਵਾਈ ਫ਼ੌਜ ਨੇ ਕਾਬੁਲ, ਨਾਂਗਰਹਾਰ ਤੇ ਕੰਧਾਰ ਹਵਾਈ ਅੱਡੇ ਨੇੜੇ ਸਥਿਤ ਤੇਲ ਭੰਡਾਰ ’ਤੇ ਹਮਲੇ ਕਰ ਕੇ ਅਫ਼ਗਾਨਿਸਤਾਨ ਨੂੰ ਜਾਨ-ਮਾਲ ਦਾ ਨੁਕਸਾਨ ਪਹੁੰਚਾਇਆ ਸੀ। ਉਸ ਹਮਲੇ ਵਿਚ ਛੇ ਅਫ਼ਗਾਨ ਨਾਗਰਿਕ ਮਾਰੇ ਗਏ ਸਨ ਅਤੇ 12 ਜ਼ਖ਼ਮੀ ਹੋਏ ਸਨ। ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨੀ ਹਮਲਿਆਂ ਵਿਚ ਅਫ਼ਗਾਨ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਤਾਲਿਬਾਨ ਸਰਕਾਰ ਮੁਤਾਬਕ, ਤੇਲ ਭੰਡਾਰ ’ਤੇ ਹਮਲੇ ਨਾਲ ਹੱਜ ਜਾਣ ਵਾਲੇ ਅਫ਼ਗਾਨ ਸ਼ਰਧਾਲੂਆਂ ਦੀ ਯਾਤਰਾ ਵਿਚ ਰੁਕਾਵਟ ਆ ਸਕਦੀ ਹੈ। ਇਸ ਦੇ ਜਵਾਬ ਵਿਚ ਅਫ਼ਗਾਨ ਹਵਾਈ ਫ਼ੌਜ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੇੜੇ ਸਥਿਤ ਫੈਜ਼ਾਬਾਦ ਦੇ ਫ਼ੌਜੀ ਟਿਕਾਣੇ ’ਤੇ ਹਮਲਾ ਕੀਤਾ ਸੀ।
2021 ਵਿਚ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ਵਿਚ ਆਉਣ ਦੇ ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਉਸ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ। ਕਈ ਵਾਰ ਫ਼ੌਜੀ ਝੜਪਾਂ ਤੋਂ ਬਾਅਦ ਬੀਤੀ 28 ਫਰਵਰੀ ਨੂੰ ਪਾਕਿਸਤਾਨ ਨੇ ਫ਼ੌਜੀ ਆਪ੍ਰੇਸ਼ਨ ‘ਗਜ਼ਬ ਲਿਲ ਹੱਕ ਸ਼ੁਰੂ ਕੀਤਾ। ਕਈ ਮੁਸਲਿਮ ਦੇਸ਼ਾਂ ਵੱਲੋਂ ਸ਼ਾਂਤੀ ਸਥਾਪਤੀ ਲਈ ਦਖ਼ਲ ਦਿੱਤੇ ਜਾਣ ਤੱਕ ਪਾਕਿਸਤਾਨ ਨੇ ਆਪਣੇ ਹਮਲਿਆਂ ਵਿਚ 50 ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਜਵਾਬੀ ਹਮਲਿਆਂ ਵਿਚ ਕਈ ਪਾਕਿਸਤਾਨੀ ਫ਼ੌਜੀ ਤੇ ਨਾਗਰਿਕ ਵੀ ਮਾਰੇ ਗਏ ਸਨ।