ਭਾਰਤ ਵਿਰੁੱਧ ਕੀ ਸਾਜ਼ਿਸ਼ ਰਚ ਰਿਹਾ ਹੈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਕਸੂਰੀ? ਭਾਰਤ ਵਿਰੁੱਧ ਫਿਰ ਉਗਲਿਆ ਜ਼ਹਿਰ
ਲਸ਼ਕਰ-ਏ-ਤੋਇਬਾ ਦੇ ਡਿਪਟੀ ਕਮਾਂਡਰ ਸੈਫੁੱਲਾ ਕਸੂਰੀ ਨੇ ਭਾਰਤ 'ਤੇ 26/11 ਵਰਗਾ ਵੱਡਾ ਸਮੁੰਦਰੀ ਅੱਤਵਾਦੀ ਹਮਲਾ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਇੱਕ ਵੀਡੀਓ ਵਿੱਚ ਕਸੂਰੀ ਨੇ ਸਪੱਸ਼ਟ ਕਿਹਾ ਕਿ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਵੱਡਾ ਝਟਕਾ ਮਿਲੇਗਾ। ਖੁਫ਼ੀਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਵਿੱਚ ਸ਼ਾਮਲ ਅੱਤਵਾਦੀ ਅਰਬ ਸਾਗਰ ਦੇ ਰਸਤੇ ਹੀ ਭਾਰਤ ਵਿੱਚ ਦਾਖਲ ਹੋਏ ਸਨ।
Publish Date: Wed, 25 Feb 2026 11:21 AM (IST)
Updated Date: Wed, 25 Feb 2026 11:23 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ : ਲਸ਼ਕਰ-ਏ-ਤੋਇਬਾ ਦੇ ਡਿਪਟੀ ਕਮਾਂਡਰ ਸੈਫੁੱਲਾ ਕਸੂਰੀ ਨੇ ਭਾਰਤ 'ਤੇ 26/11 ਵਰਗਾ ਵੱਡਾ ਸਮੁੰਦਰੀ ਅੱਤਵਾਦੀ ਹਮਲਾ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਇੱਕ ਵੀਡੀਓ ਵਿੱਚ ਕਸੂਰੀ ਨੇ ਸਪੱਸ਼ਟ ਕਿਹਾ ਕਿ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਵੱਡਾ ਝਟਕਾ ਮਿਲੇਗਾ। ਖੁਫ਼ੀਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਵਿੱਚ ਸ਼ਾਮਲ ਅੱਤਵਾਦੀ ਅਰਬ ਸਾਗਰ ਦੇ ਰਸਤੇ ਹੀ ਭਾਰਤ ਵਿੱਚ ਦਾਖਲ ਹੋਏ ਸਨ।
ਅੱਤਵਾਦੀ ਸੈਫੁੱਲਾ ਵੀਡੀਓ ਵਿੱਚ ਫੋਕੀਆਂ ਫੜ੍ਹਾਂ ਮਾਰਦਾ ਦਿਖਾਈ ਦੇ ਰਿਹਾ ਹੈ। ਉਸ ਨੇ ਕਿਹਾ ਕਿ 2025 ਵਿੱਚ ਪਾਕਿਸਤਾਨ ਨੇ ਅਸਮਾਨ 'ਤੇ ਕਬਜ਼ਾ ਕਰ ਲਿਆ ਸੀ ਅਤੇ 2026 ਵਿੱਚ ਸਮੁੰਦਰ 'ਤੇ ਕਬਜ਼ਾ ਕਰੇਗਾ। ਭਾਰਤ ਲਈ ਜ਼ਮੀਨ, ਹਵਾ ਅਤੇ ਸਮੁੰਦਰ ਕਿਤੇ ਵੀ ਸੁਰੱਖਿਅਤ ਜਗ੍ਹਾ ਨਹੀਂ ਬਚੇਗੀ।
ਸਮੁੰਦਰੀ ਰਸਤੇ ਤੋਂ ਖ਼ਤਰੇ ਦਾ ਸਿਗਨਲ?
ਖੁਫ਼ੀਆ ਅਧਿਕਾਰੀ ਕਹਿ ਰਹੇ ਹਨ ਕਿ ਸਮੁੰਦਰ 'ਤੇ ਜ਼ੋਰ ਦੇਣ ਵਾਲੀਆਂ ਇਹ ਗੱਲਾਂ 2008 ਦੇ ਮੁੰਬਈ ਹਮਲਿਆਂ ਦੀ ਯਾਦ ਦਿਵਾਉਂਦੀਆਂ ਹਨ। ਉਦੋਂ ਅੱਤਵਾਦੀ ਅਰਬ ਸਾਗਰ ਰਾਹੀਂ ਘੁਸਪੈਠ ਕਰਕੇ ਆਏ ਸਨ। ਹੁਣ ਫਿਰ ਉਸੇ ਰਸਤੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਇਸ ਲਈ ਪੱਛਮੀ ਤੱਟ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਕਸੂਰੀ ਲਸ਼ਕਰ-ਏ-ਤੋਇਬਾ ਦਾ ਡਿਪਟੀ ਚੀਫ਼ ਹੈ ਅਤੇ ਉਸ ਨੂੰ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਉਸ ਹਮਲੇ ਤੋਂ ਬਾਅਦ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਚਲਾਇਆ ਸੀ, ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਲਸ਼ਕਰ ਨਾਲ ਜੁੜੇ ਟਿਕਾਣਿਆਂ 'ਤੇ ਹਮਲੇ ਕੀਤੇ ਗਏ ਸਨ।
ਕਸੂਰੀ ਵੀਡੀਓ ਵਿੱਚ ਇਹਨਾਂ ਹਮਲਿਆਂ ਤੋਂ ਬਹੁਤ ਨਾਰਾਜ਼ ਨਜ਼ਰ ਆ ਰਿਹਾ ਹੈ। ਉਸ ਨੇ ਮੁਰੀਦਕੇ ਅਤੇ ਬਹਾਵਲਪੁਰ ਵਰਗੇ ਲਸ਼ਕਰ ਦੇ ਵੱਡੇ ਟਿਕਾਣਿਆਂ 'ਤੇ ਭਾਰਤੀ ਕਾਰਵਾਈ ਨੂੰ ਹਮਲਾਵਰਤਾ ਦੱਸਿਆ। ਉਸ ਨੇ ਕਿਹਾ ਕਿ ਭਾਰਤ ਨੂੰ ਇਸ ਦਾ ਜਵਾਬ ਮਿਲੇਗਾ ਅਤੇ ਪਾਕਿਸਤਾਨ ਦੀ ਫੌਜ ਨਾਲ ਮਿਲ ਕੇ ਵਿਰੋਧ ਕੀਤਾ ਜਾਵੇਗਾ।
ਖ਼ੁਦ ਦਾ ਪ੍ਰਚਾਰ ਕਰ ਰਿਹਾ ਸੈਫੁੱਲਾ
ਕਸੂਰੀ ਨੇ ਭਾਰਤ 'ਤੇ ‘ਵਾਟਰ ਟੈਰਰਿਜ਼ਮ’ (ਪਾਣੀ ਅੱਤਵਾਦ) ਦਾ ਦੋਸ਼ ਲਗਾਇਆ। ਉਸ ਨੇ ਗਿੱਦੜਭਬਕੀ ਦਿੱਤੀ ਹੈ ਕਿ ਕਸ਼ਮੀਰ ਵਿੱਚ ਦਬਾਅ ਵਧਾਉਣ ਨਾਲ ਬਲੋਚਿਸਤਾਨ ਵਿੱਚ ਵੀ ਅਸ਼ਾਂਤੀ ਫੈਲੇਗੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਭਾਰਤ ਦੇ ਧਾਰਮਿਕ ਸਥਾਨ ਵੀ ਨਿਸ਼ਾਨੇ 'ਤੇ ਆ ਸਕਦੇ ਹਨ।
ਖੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਬਿਆਨ ਡਰ ਫੈਲਾਉਣ ਅਤੇ ਫਿਰਕੂ ਤਣਾਅ ਭੜਕਾਉਣ ਲਈ ਦਿੱਤੇ ਗਏ ਹਨ। ਕਸੂਰੀ ਨੇ ਸਾਫ਼ ਕਿਹਾ ਕਿ ਪਾਕਿਸਤਾਨੀ ਫੌਜ ਨਾਲ ਉਸ ਦਾ ਪੂਰਾ ਤਾਲਮੇਲ ਹੈ। ਭਾਰਤ ਲੰਬੇ ਸਮੇਂ ਤੋਂ ਕਹਿੰਦਾ ਰਿਹਾ ਹੈ ਕਿ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਲਸ਼ਕਰ-ਏ-ਤੋਇਬਾ ਦੀ ਮਦਦ ਕਰਦੀਆਂ ਹਨ। ਇਸ ਵੀਡੀਓ ਨੂੰ ਉਸੇ ਪ੍ਰਚਾਰ ਦਾ ਹਿੱਸਾ ਮੰਨਿਆ ਜਾ ਰਿਹਾ ਹੈ।