ਪਾਕਿਸਤਾਨ 'ਚ ਇਨਸਾਨੀਅਤ ਸ਼ਰਮਸਾਰ: ਮਾਸੂਮ ਈਸਾਈ ਬੱਚੀ ਨਾਲ ਦਰਿੰਦਗੀ, ਘੱਟ ਗਿਣਤੀਆਂ 'ਚ ਦਹਿਸ਼ਤ ਦਾ ਮਾਹੌਲ
ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਦੇ ਜਾਰਨਵਾਲਾ ਇਲਾਕੇ ਵਿਚ ਛੇ ਸਾਲਾ ਈਸਾਈ ਬੱਚੀ ਨਾਲ ਜਿਨਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਫੋਕਸ ਪਾਕਿਸਤਾਨ (ਐੱਚਆਰਐੱਫਪੀ) ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ, ਜਵਾਬਦੇਹੀ ਤੈਅ ਕਰਨ ਅਤੇ ਪੀੜਤ ਬੱਚੀ ਤੇ ਉਸ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।
Publish Date: Fri, 30 Jan 2026 10:18 AM (IST)
Updated Date: Fri, 30 Jan 2026 10:32 AM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਦੇ ਜਾਰਨਵਾਲਾ ਇਲਾਕੇ ਵਿਚ ਛੇ ਸਾਲਾ ਈਸਾਈ ਬੱਚੀ ਨਾਲ ਜਿਨਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਫੋਕਸ ਪਾਕਿਸਤਾਨ (ਐੱਚਆਰਐੱਫਪੀ) ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ, ਜਵਾਬਦੇਹੀ ਤੈਅ ਕਰਨ ਅਤੇ ਪੀੜਤ ਬੱਚੀ ਤੇ ਉਸ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।
ਪੀੜਤਾ ਦੀ ਪਛਾਣ ਸ਼ਮਾਇਆ ਸਲੀਮ ਵਜੋਂ ਹੋਈ ਹੈ। ਉਸ ਦੇ ਪਿਤਾ ਸਲੀਮ ਮਸੀਹ, ਜੋ ਦਿਹਾੜੀ ਮਜ਼ਦੂਰ ਹਨ, ਮੁਤਾਬਕ ਇਹ ਘਟਨਾ 10 ਦਸੰਬਰ 2025 ਨੂੰ ਵਾਪਰੀ। ਸ਼ਮਾਇਆ ਟਿਊਸ਼ਨ ਪੜ੍ਹਨ ਲਈ ਆਪਣੀ ਅਧਿਆਪਕਾ ਸੀਰਤ ਦੇ ਘਰ ਗਈ ਸੀ ਜਿੱਥੇ ਕਥਿਤ ਤੌਰ ’ਤੇ ਅਧਿਆਪਕਾ ਦੇ ਭਰਾ ਮੁਹੰਮਦ ਉਜੈਰ ਡੋਗਰ ਨੇ ਉਸ ਨੂੰ ਅਗਵਾ ਕਰ ਕੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ।
ਪਰਿਵਾਰਕ ਮੈਂਬਰਾਂ ਮੁਤਾਬਕ, ਬੱਚੀ ਦੇ ਦੇਰ ਨਾਲ ਤੱਕ ਘਰ ਵਾਪਸ ਨਾ ਆਉਣ ’ਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਉਸੇ ਕੰਪਾਊਂਡ ਵਿਚ ਉਸ ਦੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਉਹ ਕਮਰੇ ਵਿਚ ਪਹੁੰਚੇ ਤਾਂ ਦੋਸ਼ੀ ਨੂੰ ਬੱਚੀ ਨਾਲ ਜਬਰ ਜਨਾਹ ਕਰਦੇ ਦੇਖਿਆ ਗਿਆ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।