ਰਹਿਮਾਨ ਨੇ ਆਪਣੇ ਭਾਸ਼ਣ 'ਚ ਸਪੋਰਟਰਾਂ ਦਾ ਧੰਨਵਾਦ ਕਰਦੇ ਹੋਏ ਸ਼ੁਰੁਆਤ ਕੀਤੀ ਅਤੇ ਇਸ ਬਹੁਮਤ ਨੂੰ ਡੈਮੋਕ੍ਰੇਟਿਕ ਉਮੀਦਾਂ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ, 'ਦੇਸ਼ ਦੀ ਆਜ਼ਾਦੀ ਪਸੰਦ ਕਰਨ ਵਾਲੇ ਡੈਮੋਕ੍ਰੇਸੀ ਪ੍ਰੋ-ਡੈਮੋਕ੍ਰੇਸੀ ਲੋਕਾਂ ਨੇ ਇਕ ਵਾਰ ਫਿਰ ਬੰਗਲਾਦੇਸ਼ ਨੈਸ਼ਲਿਸਟ ਪਾਰਟੀ ਨੂੰ ਜਿੱਤ ਦਿਵਾਈ ਹੈ।'

ਡਿਜੀਟਲ ਡੈਸਕ, ਨਵੀਂ ਦਿੱਲੀ : ਬੰਗਲਾਦੇਸ਼ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਬੰਗਲਾਦੇਸ਼ ਨੈਸ਼ਨਿਸਟ ਪਾਰਟੀ (BNP) ਦੇ ਮੁਖੀ ਤਾਰਿਕ ਰਹਿਮਾਨ ਨੇ ਪਾਰਟੀ ਨੂੰ ਮਿਲੀ ਪ੍ਰਚੰਡ ਜਿੱਤ ਤੋਂ ਬਾਅਦ ਸ਼ਨੀਵਾਰ, 14 ਫਰਵਰੀ ਨੂੰ ਰਾਸ਼ਟਰ ਦੇ ਨਾਂ ਪਹਿਲਾ ਸੰਬੋਧਨ ਕੀਤਾ।
ਤਾਰਿਕ ਰਹਿਮਾਨ ਨੇ ਬੀਐੱਨਪੀ ਦੀ ਜਿੱਤ ਤੋਂ ਬਾਅਦ ਬੰਗਲਾਦੇਸ਼ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ। ਰਹਿਮਾਨ ਨੇ ਇਹ ਜਿੱਤ ਉਨ੍ਹਾਂ ਲੋਕਾਂ ਨੂੰ ਸਮਰਤਿ ਕਰ ਦਿੱਤੀ, ਜਿਨ੍ਹਾਂ ਨੇ ਬੰਗਲਾਦੇਸ਼ 'ਚ ਲੋਕਤੰਤਰ ਲਈ ਕੁਰਬਾਨੀ ਦਿੱਤੀ। ਇਸ ਦੇ ਨਾਲ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਵੀ ਰਹਿਮਾਨ ਨੇ ਜਵਾਬ ਦਿੱਤਾ।
ਤਾਰਿਕ ਦਾ ਪਹਿਲਾ ਭਾਸ਼ਣ
ਤਾਰਿਕ ਰਹਿਮਾਨ ਨੇ ਲੋਕਾ ਨੂੰ ਸਿਆਸੀ ਮਤਭੇਦਾਂ ਨੂੰ ਵੱਖ ਰੱਖਣ ਦੀ ਅਪੀਲ ਕੀਤੀ। ਰਹਿਮਾਨ ਨੇ ਆਪਣੇ ਪਹਿਲੇ ਭਾਸ਼ਣ 'ਚ ਕਿਹਾ, 'ਸਾਡੇ ਰਸਤੇ ਅਤੇ ਰਾਇ ਵੱਖਰੀ ਹੋ ਸਕਦੀ ਹੈ, ਪਰ ਦੇਸ਼ ਦੇ ਹਿੱਤ 'ਚ ਸਾਨੂੰ ਇਕਜੁੱਟ ਰਹਿਣਾ ਚਾਹੀਦਾ ਹੈ।'
ਤਾਰਿਕ ਰਹਿਮਾਨ ਨੇ ਅੱਗੇ ਕਿਹਾ, 'ਮੇਰਾ ਪੱਕਾ ਮੰਨਣਾ ਹੈ ਕਿ ਨੈਸ਼ਨਲ ਯੂਨਿਟੀ ਇਕ ਕੁਲੈਕਟਿਵ ਤਾਕਤ ਹੈ, ਜਦੋਂਕਿ ਵੰਡ ਇਕ ਕਮਜ਼ੋਰੀ ਹੈ।' ਭਾਰਤ ਨਾਲ ਰਿਸ਼ਤਿਆਂ 'ਤੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, 'ਬੰਗਲਾਦੇਸ਼ ਅਤੇ ਉਸ ਦੇ ਲੋਕਾਂ ਦੇ ਹਿੱਤ ਸਾਡੀ ਵਿਦੇਸ਼ੀ ਨੀਤੀ ਤੈਅ ਕਰੇਗੀ।'
ਰਹਿਮਾਨ ਨੇ ਆਪਣੇ ਭਾਸ਼ਣ 'ਚ ਸਪੋਰਟਰਾਂ ਦਾ ਧੰਨਵਾਦ ਕਰਦੇ ਹੋਏ ਸ਼ੁਰੁਆਤ ਕੀਤੀ ਅਤੇ ਇਸ ਬਹੁਮਤ ਨੂੰ ਡੈਮੋਕ੍ਰੇਟਿਕ ਉਮੀਦਾਂ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ, 'ਦੇਸ਼ ਦੀ ਆਜ਼ਾਦੀ ਪਸੰਦ ਕਰਨ ਵਾਲੇ ਡੈਮੋਕ੍ਰੇਸੀ ਪ੍ਰੋ-ਡੈਮੋਕ੍ਰੇਸੀ ਲੋਕਾਂ ਨੇ ਇਕ ਵਾਰ ਫਿਰ ਬੰਗਲਾਦੇਸ਼ ਨੈਸ਼ਲਿਸਟ ਪਾਰਟੀ ਨੂੰ ਜਿੱਤ ਦਿਵਾਈ ਹੈ।'
ਰਹਿਮਾਨ ਨੇ ਅੱਗੇ ਕਿਹਾ, 'ਇਹ ਜਿੱਤ ਬੰਗਲਾਦੇਸ਼ ਦੀ ਹੈ, ਲੋਕਤੰਤਰ ਦੀ ਹੈ, ਇਹ ਜਿੱਤ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਲੋਕਤੰਤਰ ਦੀ ਚਾਹਤ ਰੱਖੀ ਅਤੇ ਇਸ ਲਈ ਕੁਰਬਾਨੀ ਦਿੱਤੀ।' ਉਨ੍ਹਾਂ ਮੰਨਿਆ ਕਿ ਆਉਣ ਵਾਲੀ ਸਰਕਾਰ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਬੰਗਲਾਦੇਸ਼ ਚੋਣਾਂ 'ਚ BNP ਦੀ ਪ੍ਰਚੰਡ ਜਿੱਤ
ਚੋਣ ਕਮਿਸ਼ਨ ਅਨੁਸਾਰ, ਬੀਐੱਨਪੀ ਦੀ ਲੀਡਰਸ਼ਿਪ ਵਾਲੇ ਅਲਾਇੰਸ ਨੇ 212 ਸੀਟਾਂ ਜਿੱਤੀਆਂ, ਜਦੋਂਕਿ ਜਮਾਤ-ਏ-ਇਸਲਾਮੀ ਦੀ ਲੀਡਰਸ਼ਿਪ ਵਾਲੇ ਗਠਜੋੜ ਨੂੰ 77 ਸੀਟਾਂ ਮਿਲੀਆਂ।
ਜਮਾਤ-ਏ- ਇਯਲਾਮੀ ਦੇ ਚੀਫ਼ ਸ਼ਫ਼ੀਕੁਰ ਰਹਿਮਾਨ ਨੇ ਸ਼ੁਰੂ 'ਚ ਵੋਟਿੰਗ ਪ੍ਰਕਿਰਿਆ 'ਚ ਬੇਨਿਯਮੀਆਂ ਅਤੇ ਮਨਘੜਤ ਗੱਲਾਂ ਦਾ ਦੋਸ਼ ਲਾਇਆ, ਪਰ ਬਾਅਦ 'ਚ ਹਾਰ ਮੰਨ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਚੌਕਸ, ਸਿਧਾਂਤਾਂ 'ਤੇ ਚੱਲਣ ਵਾਲੇ ਅਤੇ ਸ਼ਾਂਤੀਪੂਰਨ ਵਿਰੋਧੀ ਵਜੋਂ ਕੰਮ ਕਰੇਗੀ।