ਆਖਰ ਕੀ ਹੈ IRGC? ਈਰਾਨ ਦੀ ਉਹ ਖ਼ਤਰਨਾਕ ਫ਼ੌਜ ਜਿਸ ਦੀ ਵਫ਼ਾਦਾਰੀ ਤੇ ਤਾਕਤ ਦੇ ਦਮ 'ਤੇ ਅਮਰੀਕਾ ਤੇ ਇਜ਼ਰਾਈਲ ਵਰਗੇ ਦੇਸ਼ਾਂ ਸਾਹਮਣੇ ਨਹੀਂ ਝੁਕ ਰਿਹਾ ਤਹਿਰਾਨ
ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਪਿਛਲੇ 20 ਦਿਨਾਂ ਤੋਂ ਜੰਗ ਜਾਰੀ ਹੈ। ਇਸ ਲੜਾਈ ਵਿੱਚ ਈਰਾਨ ਦੀ ਸਭ ਤੋਂ ਮਜ਼ਬੂਤ ਢਾਲ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਹੈ। ਇਹ ਸਿਰਫ਼ ਈਰਾਨੀ ਫ਼ੌਜ ਦੀ ਇੱਕ ਟੁਕੜੀ ਨਹੀਂ, ਸਗੋਂ ਉਸ ਤੋਂ ਕਿਤੇ ਵੱਧ ਹੈ
Publish Date: Thu, 19 Mar 2026 12:15 PM (IST)
Updated Date: Thu, 19 Mar 2026 12:22 PM (IST)
ਨਵੀਂ ਦਿੱਲੀ : ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਪਿਛਲੇ 20 ਦਿਨਾਂ ਤੋਂ ਜੰਗ ਜਾਰੀ ਹੈ। ਇਸ ਲੜਾਈ ਵਿੱਚ ਈਰਾਨ ਦੀ ਸਭ ਤੋਂ ਮਜ਼ਬੂਤ ਢਾਲ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਹੈ। ਇਹ ਸਿਰਫ਼ ਈਰਾਨੀ ਫ਼ੌਜ ਦੀ ਇੱਕ ਟੁਕੜੀ ਨਹੀਂ, ਸਗੋਂ ਉਸ ਤੋਂ ਕਿਤੇ ਵੱਧ ਹੈ, ਜੋ ਸਿੱਧਾ ਈਰਾਨ ਦੇ ਸੁਪਰੀਮ ਲੀਡਰ (ਸਰਵਉੱਚ ਨੇਤਾ) ਨੂੰ ਰਿਪੋਰਟ ਕਰਦੀ ਹੈ।
ਈਰਾਨ ਕੋਲ ਹਨ ਦੋ ਵੱਖਰੀਆਂ ਫ਼ੌਜਾਂ
ਈਰਾਨ ਦੇ ਹਥਿਆਰਬੰਦ ਬਲ ਦੋ ਮੁੱਖ ਹਿੱਸਿਆਂ ਵਿੱਚ ਵੰਡੇ ਹੋਏ ਹਨ।
ਆਰਟੇਸ਼ (Artesh): ਇਹ ਈਰਾਨ ਦੀ ਨਿਯਮਤ (Regular) ਫ਼ੌਜ ਹੈ।
IRGC: ਇਸ ਦਾ ਗਠਨ 1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਕੀਤਾ ਗਿਆ ਸੀ।
ਇਨ੍ਹਾਂ ਦੋਵਾਂ ਫ਼ੌਜਾਂ ਦੀਆਂ ਵਰਦੀਆਂ, ਕਮਾਂਡ ਚੇਨ ਅਤੇ ਕੰਮ ਕਰਨ ਦੇ ਉਦੇਸ਼ ਬਿਲਕੁਲ ਵੱਖਰੇ ਹਨ।
ਆਰਟੇਸ਼ ਦੇ ਹੁੰਦੇ ਹੋਏ IRGC ਕਿਉਂ ਬਣੀ?
ਜਦੋਂ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਸੱਤਾ ਤੋਂ ਹਟਾਇਆ ਗਿਆ ਤਾਂ ਈਰਾਨ ਦੇ ਨਵੇਂ ਨੇਤਾਵਾਂ ਨੂੰ ਮੌਜੂਦਾ ਫ਼ੌਜ (ਆਰਟੇਸ਼) 'ਤੇ ਪੂਰਾ ਭਰੋਸਾ ਨਹੀਂ ਸੀ ਕਿਉਂਕਿ ਉਸ ਨੇ ਲੰਬੇ ਸਮੇਂ ਤੱਕ ਰਾਜਸ਼ਾਹੀ ਦੀ ਸੇਵਾ ਕੀਤੀ ਸੀ।
ਨਵੀਂ ਸਰਕਾਰ ਪ੍ਰਤੀ ਵਫ਼ਾਦਾਰੀ ਯਕੀਨੀ ਬਣਾਉਣ ਲਈ IRGC ਦਾ ਗਠਨ ਕੀਤਾ ਗਿਆ।
ਸ਼ੁਰੂ ਵਿੱਚ ਇਹ ਇੱਕ ਛੋਟਾ ਰੱਖਿਅਕ ਬਲ ਸੀ ਪਰ 1980 ਦੇ ਈਰਾਨ-ਇਰਾਕ ਯੁੱਧ ਨੇ ਇਸ ਨੂੰ ਇੱਕ ਸ਼ਕਤੀਸ਼ਾਲੀ ਸੰਗਠਨ ਵਿੱਚ ਬਦਲ ਦਿੱਤਾ।
IRGC ਦਾ ਮੁੱਖ ਮਿਸ਼ਨ ਕੀ ਹੈ
ਇਸਲਾਮਿਕ ਵਿਵਸਥਾ ਦੀ ਸੁਰੱਖਿਆ: ਇਸ ਦਾ ਮੁੱਖ ਜ਼ਿੰਮਾ ਈਰਾਨ ਦੇ ਇਸਲਾਮਿਕ ਢਾਂਚੇ ਨੂੰ ਬਚਾਉਣਾ ਹੈ।
ਮਿਜ਼ਾਈਲ ਪ੍ਰੋਗਰਾਮ: ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੀ ਦੇਖਰੇਖ IRGC ਹੀ ਕਰਦੀ ਹੈ।
ਕੁਦਸ ਫੋਰਸ (Quds Force): ਇਹ IRGC ਦੀ ਉਹ ਇਕਾਈ ਹੈ ਜੋ ਈਰਾਨ ਦੀਆਂ ਸਰਹੱਦਾਂ ਤੋਂ ਬਾਹਰ ਆਪਰੇਸ਼ਨ ਚਲਾਉਂਦੀ ਹੈ।
ਬਸੀਜ (Basij): ਇਹ ਦੇਸ਼ ਦੇ ਅੰਦਰ ਸਰਗਰਮ ਵਲੰਟੀਅਰਾਂ ਦਾ ਇੱਕ ਨੈੱਟਵਰਕ ਹੈ, ਜਿਸ ਦੀ ਕਮਾਨ ਵੀ IRGC ਕੋਲ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ IRGC ਕਿਸੇ ਸਰਕਾਰ ਜਾਂ ਮੰਤਰਾਲੇ ਨੂੰ ਨਹੀਂ, ਸਗੋਂ ਸਿੱਧਾ ਈਰਾਨ ਦੇ ਸੁਪਰੀਮ ਲੀਡਰ ਨੂੰ ਜਵਾਬਦੇਹ ਹੈ।