'ਅਸੀਂ ਦੁਸ਼ਮਣ ਨਹੀਂ, ਦੋਸਤ ਹਾਂ', ਮਿਡਲ ਈਸਟ ਤਣਾਅ ਦੇ ਵਿਚਕਾਰ ਚੀਨ ਨੇ ਭਾਰਤ ਨੂੰ ਲੈ ਕੇ ਕੀ-ਕੀ ਕਿਹਾ?
ਵਾਂਗ ਯੀ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਚੀਨ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਹਿਯੋਗ ਸਾਂਝੇ ਵਿਕਾਸ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਵੰਡ ਅਤੇ ਟਕਰਾਅ ਏਸ਼ੀਆ ਦੇ ਪੁਨਰ-ਉਥਾਨ ਲਈ ਸਹੀ ਨਹੀਂ ਹਨ। ਉਨ੍ਹਾਂ ਅਨੁਸਾਰ ਭਾਰਤ ਨੂੰ ਦੁਸ਼ਮਣ ਨਹੀਂ, ਸਗੋਂ ਦੋਸਤ ਬਣਾਉਣਾ ਚਾਹੀਦਾ ਹੈ ਅਤੇ ਹੁਣ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਹੋ ਗਏ ਹਨ।
Publish Date: Sun, 08 Mar 2026 03:26 PM (IST)
Updated Date: Sun, 08 Mar 2026 03:33 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਿਡਲ ਈਸਟ (ਮੱਧ ਪੂਰਬ) ਵਿੱਚ ਵਧਦੇ ਤਣਾਅ ਅਤੇ ਬਦਲਦੇ ਵਿਸ਼ਵ ਸਮੀਕਰਨਾਂ ਦੇ ਵਿਚਕਾਰ ਚੀਨ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਬੀਜਿੰਗ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਅਤੇ ਚੀਨ ਦੇ ਸੁਧਰਦੇ ਸਬੰਧਾਂ ਬਾਰੇ ਵੱਡਾ ਬਿਆਨ ਦਿੱਤਾ ਹੈ।
ਵਾਂਗ ਯੀ ਨੇ ਕਿਹਾ ਕਿ ਭਾਰਤ ਅਤੇ ਚੀਨ ਨੂੰ ਇੱਕ-ਜੇ ਦੂਜੇ ਨੂੰ ਵਿਰੋਧੀ ਮੰਨਣ ਦੀ ਬਜਾਏ ਭਾਈਵਾਲ (Partner) ਅਤੇ ਖ਼ਤਰੇ ਦੀ ਬਜਾਏ ਮੌਕੇ (Opportunity) ਵਜੋਂ ਦੇਖਣਾ ਚਾਹੀਦਾ ਹੈ।
ਸਬੰਧਾਂ ਨੂੰ ਸੁਧਾਰਨ ਲਈ 4 ਮੁੱਖ ਨੁਕਤੇ
ਚੀਨੀ ਵਿਦੇਸ਼ ਮੰਤਰੀ ਨੇ ਭਾਰਤ-ਚੀਨ ਸਬੰਧਾਂ ਦੀ ਮਜ਼ਬੂਤੀ ਲਈ ਚਾਰ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ।
ਭਾਈਵਾਲੀ 'ਤੇ ਜ਼ੋਰ: ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਨੂੰ ਮੁਕਾਬਲੇਬਾਜ਼ ਦੀ ਬਜਾਏ ਸਹਿਯੋਗੀ ਵਜੋਂ ਦੇਖਣਾ ਚਾਹੀਦਾ ਹੈ।
ਸਰਹੱਦੀ ਸ਼ਾਂਤੀ: ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੇ ਨਾਲ-ਨਾਲ ਗੁਆਂਢੀ ਧਰਮ ਨਿਭਾਉਣ 'ਤੇ ਜ਼ੋਰ ਦਿੱਤਾ।
ਬ੍ਰਿਕਸ (BRICS) ਵਿੱਚ ਸਹਿਯੋਗ: ਭਾਰਤ ਅਤੇ ਚੀਨ ਨੂੰ ਇਸ ਸਾਲ ਅਤੇ ਅਗਲੇ ਸਾਲ 'ਬ੍ਰਿਕਸ' ਦੀ ਪ੍ਰਧਾਨਗੀ ਵਿੱਚ ਇੱਕ-ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ।
ਰੁਕਾਵਟਾਂ ਨੂੰ ਦੂਰ ਕਰਨਾ: ਅੰਤਰਰਾਸ਼ਟਰੀ ਮੰਚ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਦੋਵਾਂ ਦੇਸ਼ਾਂ ਨੂੰ ਆਪਸੀ ਮਤਭੇਦ ਅਤੇ ਰੁਕਾਵਟਾਂ ਨੂੰ ਖਤਮ ਕਰਨਾ ਚਾਹੀਦਾ ਹੈ।
ਆਪਸੀ ਸਹਿਯੋਗ ਦੇ ਫਾਇਦੇ
ਵਾਂਗ ਯੀ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਚੀਨ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਹਿਯੋਗ ਸਾਂਝੇ ਵਿਕਾਸ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਵੰਡ ਅਤੇ ਟਕਰਾਅ ਏਸ਼ੀਆ ਦੇ ਪੁਨਰ-ਉਥਾਨ ਲਈ ਸਹੀ ਨਹੀਂ ਹਨ। ਉਨ੍ਹਾਂ ਅਨੁਸਾਰ ਭਾਰਤ ਨੂੰ ਦੁਸ਼ਮਣ ਨਹੀਂ, ਸਗੋਂ ਦੋਸਤ ਬਣਾਉਣਾ ਚਾਹੀਦਾ ਹੈ ਅਤੇ ਹੁਣ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਹੋ ਗਏ ਹਨ।
ਗੱਲਬਾਤ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਿਆਨਜਿਨ ਵਿੱਚ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ।