ਹੋੋਰਮੁਜ਼ ਸਟ੍ਰੇਟ ਦੀ ਅਮਰੀਕੀ ਨਾਕਾਬੰਦੀ ਨਾਲ ਈਰਾਨ ਦਾ ਟੁੱਟੇਗਾ ਲੱਕ, ਹਰ ਰੋਜ਼ ਹੋਵੇਗਾ 435 ਮਿਲੀਅਨ ਡਾਲਰ ਦਾ ਨੁਕਸਾਨ
'ਵਾਲ ਸਟ੍ਰੀਟ ਜਰਨਲ' (WSJ) ਦੀ ਰਿਪੋਰਟ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਈਰਾਨ ਤੋਂ ਆਉਣ ਵਾਲੇ ਜਾਂ ਉੱਥੇ ਜਾਣ ਵਾਲੇ ਕਿਸੇ ਵੀ ਜਹਾਜ਼ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Publish Date: Tue, 14 Apr 2026 01:56 PM (IST)
Updated Date: Tue, 14 Apr 2026 02:01 PM (IST)
ਨਵੀਂ ਦਿੱਲੀ : ਹੋਰਮੁਜ਼ ਸਟ੍ਰੇਟ (Strait of Hormuz) ਦੀ ਨਾਕਾਬੰਦੀ ਕਾਰਨ ਈਰਾਨ ਨੂੰ ਹਰ ਰੋਜ਼ ਲਗਪਗ $435 ਮਿਲੀਅਨ (ਭਾਰਤੀ ਕਰੰਸੀ ਮੁਤਾਬਕ ₹4,081 ਕਰੋੜ) ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਵਧਦੇ ਤਣਾਅ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
'ਵਾਲ ਸਟ੍ਰੀਟ ਜਰਨਲ' (WSJ) ਦੀ ਰਿਪੋਰਟ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਈਰਾਨ ਤੋਂ ਆਉਣ ਵਾਲੇ ਜਾਂ ਉੱਥੇ ਜਾਣ ਵਾਲੇ ਕਿਸੇ ਵੀ ਜਹਾਜ਼ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਈ ਕਾਰਨਾਂ 'ਤੇ ਨਿਰਭਰ ਹੈ ਨੁਕਸਾਨ ਦਾ ਅੰਕੜਾ
ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਦਾ ਨੁਕਸਾਨ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਮਰੀਕਾ ਦੀ ਇਹ ਘੇਰਾਬੰਦੀ ਕਿੰਨੀ ਮਜ਼ਬੂਤ ਸਾਬਤ ਹੁੰਦੀ ਹੈ।
ਤੇਲ ਦੀ ਬਰਾਮਦ: ਅਨੁਮਾਨਿਤ ਨੁਕਸਾਨ ਵਿੱਚ ਕੱਚੇ ਤੇਲ ਅਤੇ ਪੈਟਰੋ ਕੈਮੀਕਲਸ ਦੀ ਬਰਾਮਦ ਵਿੱਚ ਲਗਪਗ $276 ਮਿਲੀਅਨ ਦੀ ਕਮੀ ਸ਼ਾਮਲ ਹੈ।
ਸਮੁੰਦਰ ਵਿੱਚ ਤੇਲ: ਜਾਣਕਾਰੀ ਮੁਤਾਬਕ, ਲਗਪਗ 154 ਮਿਲੀਅਨ ਬੈਰਲ ਈਰਾਨੀ ਤੇਲ ਪਹਿਲਾਂ ਹੀ ਸਮੁੰਦਰ ਵਿੱਚ ਮੌਜੂਦ ਹੈ।
ਨਿਰਯਾਤ ਦੀ ਕੀਮਤ: ਇਹ ਅਨੁਮਾਨ ਈਰਾਨ ਵੱਲੋਂ ਰੋਜ਼ਾਨਾ 1.5 ਮਿਲੀਅਨ ਬੈਰਲ ਤੇਲ ਦੀ ਬਰਾਮਦ 'ਤੇ ਅਧਾਰਤ ਹੈ, ਜਿਸ ਦੀ ਕੀਮਤ ਯੁੱਧ ਦੇ ਹਾਲਾਤਾਂ ਮੁਤਾਬਕ $87 ਪ੍ਰਤੀ ਬੈਰਲ ਮੰਨੀ ਗਈ ਹੈ।
ਅਮਰੀਕਾ ਲਈ ਚੁਣੌਤੀਆਂ
ਮੱਧ ਪੂਰਬ ਵਿੱਚ ਇਸ ਵੇਲੇ ਅਮਰੀਕਾ ਦੇ 16 ਯੁੱਧਪੋਤ ਤਾਇਨਾਤ ਹਨ ਪਰ ਫਾਰਸ ਦੀ ਖਾੜੀ ਦੇ ਅੰਦਰ ਫਿਲਹਾਲ ਕੋਈ ਯੁੱਧਪੋਤ ਮੌਜੂਦ ਨਹੀਂ ਹੈ। ਅਮਰੀਕੀ ਫੌਜ ਲਈ ਸਭ ਤੋਂ ਵੱਡੀ ਚੁਣੌਤੀ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਵੱਡੀ ਗਿਣਤੀ ਹੋਵੇਗੀ। ਰੱਖਿਆ ਮਾਹਰਾਂ ਮੁਤਾਬਕ, ਇਸ ਨਾਕਾਬੰਦੀ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਜਹਾਜ਼ਾਂ ਨੂੰ ਜ਼ਬਤ ਕਰਨਾ ਪਵੇਗਾ।
ਪਿਛੋਕੜ
ਡੋਨਾਲਡ ਟਰੰਪ ਨੇ ਨਾਕਾਬੰਦੀ ਦੀ ਧਮਕੀ ਉਦੋਂ ਦਿੱਤੀ ਜਦੋਂ ਪਿਛਲੇ ਹਫ਼ਤੇ ਜੰਗਬੰਦੀ (Ceasefire) ਲਈ ਹੋਈ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ। ਦੱਸਣਯੋਗ ਹੈ ਕਿ ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿੱਚੋਂ ਇੱਕ ਹੈ, ਜਿੱਥੋਂ ਵਿਸ਼ਵ ਦੇ ਤੇਲ ਦੀ ਸਪਲਾਈ ਦਾ ਵੱਡਾ ਹਿੱਸਾ ਲੰਘਦਾ ਹੈ।