ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੁਬਈ ਵਿੱਚ ਮੌਜੂਦ ਬੁਰਜ ਖਲੀਫਾ ਹੈ, ਜਿਸ ਦੀ ਉਚਾਈ 828 ਮੀਟਰ ਹੈ। 2010 ਵਿੱਚ ਖੁੱਲ੍ਹੇ ਬੁਰਜ ਖਲੀਫਾ ਨੂੰ ਬਣਾਉਣ ਵਿੱਚ 1.5 ਅਰਬ ਡਾਲਰ (ਅੱਜ ਦੇ ਹਿਸਾਬ ਨਾਲ 13,573 ਕਰੋੜ ਰੁਪਏ) ਖਰਚ ਹੋਏ ਸਨ। ਇਹ ਤਾਂ ਹੋਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੀ ਗੱਲ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ? ਆਓ ਦੱਸਦੇ ਹਾਂ।

ਬਿਲਡਿੰਗ ਦੀ ਫੰਡਿੰਗ ਕਿਸਨੇ ਕੀਤੀ ਸੀ?
ਮਰਡੇਕਾ 118 ਦੇ ਨਿਰਮਾਣ ਨੂੰ ਪੂਰੀ ਤਰ੍ਹਾਂ 'ਪਰਮੋਡਾਲਨ ਨੈਸ਼ਨਲ ਬਰਹਾਦ' (Permodalan Nasional Berhad - PNB) ਨੇ ਫੰਡ ਕੀਤਾ ਸੀ, ਜੋ ਕਿ ਮਲੇਸ਼ੀਆ ਸਰਕਾਰ ਦੀ ਮਲਕੀਅਤ ਵਾਲੀ ਇੱਕ ਐਸੇਟ ਮੈਨੇਜਮੈਂਟ ਕੰਪਨੀ ਹੈ। ਇਸ ਬਿਲਡਿੰਗ ਦਾ ਨਿਰਮਾਣ ਨਵੰਬਰ 2023 ਵਿੱਚ ਪੂਰਾ ਹੋ ਗਿਆ ਸੀ। ਫਿਰ 10 ਜਨਵਰੀ 2024 ਨੂੰ ਇਸ ਦਾ ਉਦਘਾਟਨ ਹੋਇਆ। ਹਾਲਾਂਕਿ ਉਸ ਤੋਂ ਬਾਅਦ ਵੀ ਬਿਲਡਿੰਗ ਵਿੱਚ ਕੁਝ ਕੰਮ ਚੱਲਦਾ ਰਿਹਾ।
ਕਿੰਨੇ ਵਿੱਚ ਬਣੀ Merdeka 118?
ਰਿਪੋਰਟਾਂ ਅਨੁਸਾਰ, ਇਸ ਬਿਲਡਿੰਗ ਨੂੰ ਬਣਾਉਣ ਵਿੱਚ ਲਗਪਗ 500 ਕਰੋੜ ਮਲੇਸ਼ੀਅਨ ਰਿੰਗਿਟ ਜਾਂ ਕਰੀਬ 11,500 ਕਰੋੜ ਰੁਪਏ ਖਰਚ ਹੋਏ। ਮਰਡੇਕਾ 118 ਨੂੰ ਕੰਕਰੀਟ ਅਤੇ ਸਟੀਲ ਕੰਪੋਜ਼ਿਟ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹੋਟਲ, ਅਪਾਰਟਮੈਂਟ ਅਤੇ ਦਫ਼ਤਰ ਵੀ ਹਨ।
ਕਿਸਨੇ ਬਣਾਈ ਹੈ Merdeka 118?
ਮਰਡੇਕਾ 118 ਨੂੰ ਸੈਮਸੰਗ C&T ਕਾਰਪੋਰੇਸ਼ਨ ਅਤੇ UEM ਕੰਸਟ੍ਰਕਸ਼ਨ JV Sdn Bhd (SUJV) ਦੀ ਅਗਵਾਈ ਵਾਲੇ ਇੱਕ ਜੁਆਇੰਟ ਵੈਂਚਰ ਨੇ ਬਣਾਇਆ ਸੀ। ਇਸ ਨੂੰ PNB ਮਰਡੇਕਾ ਵੈਂਚਰਸ Sdn Bhd ਨੇ ਡਿਵੈਲਪ ਕੀਤਾ ਅਤੇ ਫੈਂਡਰ ਕੈਟਸਾਲਿਡਿਸ (Fender Katsalidis) ਤੇ RSP ਆਰਕੀਟੈਕਟਸ ਨੇ ਡਿਜ਼ਾਈਨ ਕੀਤਾ ਸੀ। ਇਸ ਦਾ ਨਿਰਮਾਣ 2014 ਵਿੱਚ ਸ਼ੁਰੂ ਹੋਇਆ ਸੀ।
ਕੌਣ ਹੈ Merdeka 118 ਦਾ ਮਾਲਕ?
ਮਰਡੇਕਾ 118 ਦੀ ਮਲਕੀਅਤ PNB ਮਰਡੇਕਾ ਵੈਂਚਰਸ Sdn Bhd ਕੋਲ ਹੈ। PNB ਮਰਡੇਕਾ ਵੈਂਚਰਸ Sdn Bhd ਮਲੇਸ਼ੀਆ ਦੀ ਸਭ ਤੋਂ ਵੱਡੀ ਫੰਡ ਮੈਨੇਜਮੈਂਟ ਕੰਪਨੀ, ਪਰਮੋਡਾਲਨ ਨੈਸ਼ਨਲ ਬਰਹਾਦ (PNB) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ (Subsidiary) ਹੈ।