ਸਵਿਟਜ਼ਰਲੈਂਡ 'ਚ ਦਹਿਸ਼ਤ: ਬੱਸ 'ਚ ਸਵਾਰ ਵਿਅਕਤੀ ਨੇ ਖ਼ੁਦ ਨੂੰ ਲਗਾਈ ਅੱਗ, ਡਰਾਈਵਰ ਸਮੇਤ 6 ਦੀ ਮੌਤ; 5 ਗੰਭੀਰ ਜ਼ਖ਼ਮੀ
ਸਵਿਟਜ਼ਰਲੈਂਡ ’ਚ ਇਕ ਬੱਸ ’ਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੋ ਸਕਦੀ ਹੈ। ਇਕ ਮੀਡੀਆ ਸੰਸਥਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨ ਤੋਂ ਲਗਭਗ 20 ਕਿਲੋਮੀਟਰ ਦੂਰ ਫਰਾਈਬੁਰਗ ਕੈਂਟਨ ਦੇ ਕੇਰਜਰਜ਼ ਵਿਚ ਬੱਸ ’ਚ ਅੱਗ ਲੱਗ ਗਈ।
Publish Date: Thu, 12 Mar 2026 11:42 AM (IST)
Updated Date: Thu, 12 Mar 2026 11:44 AM (IST)
ਜਿਨੇਵਾ (ਰਾਇਟਰ) : ਸਵਿਟਜ਼ਰਲੈਂਡ ’ਚ ਇਕ ਬੱਸ ’ਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੋ ਸਕਦੀ ਹੈ। ਇਕ ਮੀਡੀਆ ਸੰਸਥਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ।
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨ ਤੋਂ ਲਗਭਗ 20 ਕਿਲੋਮੀਟਰ ਦੂਰ ਫਰਾਈਬੁਰਗ ਕੈਂਟਨ ਦੇ ਕੇਰਜਰਜ਼ ਵਿਚ ਬੱਸ ’ਚ ਅੱਗ ਲੱਗ ਗਈ। ਫਰਾਈਬੁਰਗ ਪੁਲਿਸ ਦੇ ਬੁਲਾਰੇ ਫ੍ਰੈਡਰਿਕ ਪਾਪੌਕਸ ਨੇ ਕਿਹਾ, 'ਸਾਡੇ ਕੋਲ ਅਜਿਹੇ ਸਬੂਤ ਹਨ ਜੋ ਇਹ ਦਰਸਾਉਂਦੇ ਹਨ ਕਿ ਬੱਸ ਦੇ ਅੰਦਰ ਮੌਜੂਦ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਇਹ ਕਿਰਤ ਕੀਤਾ ਹੈ।' ਹਾਲੇ ਇਹ ਕਹਿਣਾ ਜਲਦੀ ਹੋਵੇਗਾ ਕਿ ਇਹ ਘਟਨਾ ਦਹਿਸ਼ਤਗਰਦੀ ਨਾਲ ਸਬੰਧਤ ਸੀ ਜਾਂ ਨਹੀਂ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਸਵਿਸ ਮੀਡੀਆ ਆਉਟਲੈਟ 20 ਮਿੰਟਸ ਨੇ ਦੱਸਿਆ ਕਿ ਉਸਨੇ ਘਟਨਾ ਸਥਾਨ ’ਤੇ ਬਣਾਈ ਗਈ ਇਕ ਵੀਡੀਓ ਵੇਖੀ ਹੈ, ਜਿਸ ਵਿਚ ਇਕ ਜ਼ਖ਼ਮੀ ਵਿਅਕਤੀ ਕਹਿੰਦਾ ਸੁਣਿਆ ਗਿਆ, 'ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸਨੇ ਆਪਣੇ ਉੱਤੇ ਪੈਟਰੋਲ ਪਾਇਆ ਅਤੇ ਫਿਰ ਆਪਣੇ ਆਪ ਨੂੰ ਅੱਗ ਲਗਾ ਲਈ।'