ਡੋਮਿਨਿਕਨ ਰਿਪਬਲਿਕ 'ਚ ਐਮਰਜੈਂਸੀ ਲੈਂਡਿੰਗ ਦੌਰਾਨ ਪ੍ਰਾਈਵੇਟ ਜੈੱਟ ਕ੍ਰੈਸ਼, ਪਾਇਲਟ ਸਣੇ ਦੋਵਾਂ ਦੀ ਮੌਤ
ਅਮਰੀਕਾ ਵਿੱਚ ਰਜਿਸਟਰਡ 'ਗਲਫਸਟ੍ਰੀਮ G200' ਜੈੱਟ ਆਸਟਿਨ ਜਾ ਰਿਹਾ ਸੀ। ਇਹ ਜੈੱਟ ਲਾ ਰੋਮਾਨਾ ਤੋਂ ਲਗਪਗ 16 ਨੌਟੀਕਲ ਮੀਲ ਦੱਖਣ-ਪੱਛਮ ਵੱਲ ਉਡਾਣ ਭਰ ਰਿਹਾ ਸੀ, ਜਦੋਂ ਇਸ ਵਿੱਚ ਗੰਭੀਰ ਮਕੈਨੀਕਲ ਖ਼ਰਾਬੀ ਆ ਗਈ। ਐਮਰਜੈਂਸੀ ਕਾਰਨ ਕਰੂ ਹਵਾਈ ਅੱਡੇ ਵੱਲ ਵਾਪਸ ਮੁੜਿਆ
Publish Date: Mon, 08 Jun 2026 12:40 PM (IST)
Updated Date: Mon, 08 Jun 2026 12:44 PM (IST)
ਡਿਜੀਟਲ ਡੈਸਕ, ਸੈਂਟੋ ਡੋਮਿੰਗੋ : ਐਤਵਾਰ ਨੂੰ ਡੋਮਿਨਿਕਨ ਰਿਪਬਲਿਕ ਦੇ 'ਲਾ ਰੋਮਾਨਾ ਇੰਟਰਨੈਸ਼ਨਲ ਏਅਰਪੋਰਟ' 'ਤੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਇੱਕ ਪ੍ਰਾਈਵੇਟ ਜੈੱਟ ਕ੍ਰੈਸ਼ ਹੋ ਗਿਆ, ਜਿਸ ਵਿੱਚ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ।
ਅਮਰੀਕਾ ਵਿੱਚ ਰਜਿਸਟਰਡ 'ਗਲਫਸਟ੍ਰੀਮ G200' ਜੈੱਟ ਆਸਟਿਨ ਜਾ ਰਿਹਾ ਸੀ। ਇਹ ਜੈੱਟ ਲਾ ਰੋਮਾਨਾ ਤੋਂ ਲਗਪਗ 16 ਨੌਟੀਕਲ ਮੀਲ ਦੱਖਣ-ਪੱਛਮ ਵੱਲ ਉਡਾਣ ਭਰ ਰਿਹਾ ਸੀ, ਜਦੋਂ ਇਸ ਵਿੱਚ ਗੰਭੀਰ ਮਕੈਨੀਕਲ ਖ਼ਰਾਬੀ ਆ ਗਈ। ਐਮਰਜੈਂਸੀ ਕਾਰਨ ਕਰੂ ਹਵਾਈ ਅੱਡੇ ਵੱਲ ਵਾਪਸ ਮੁੜਿਆ ਅਤੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਲੈਂਡਿੰਗ ਦੇ ਸਮੇਂ ਹੀ ਪਲੇਨ ਕ੍ਰੈਸ਼ ਹੋ ਗਿਆ।
ਦੋ ਕਰੂ ਮੈਂਬਰਾਂ ਦੀ ਮੌਤ
ਹਾਦਸੇ ਤੋਂ ਤੁਰੰਤ ਬਾਅਦ ਜੈੱਟ ਨੂੰ ਅੱਗ ਲੱਗ ਗਈ, ਜਿਸ ਕਾਰਨ ਉਹ ਅੱਗ ਦੇ ਗੋਲੇ ਵਿੱਚ ਬਦਲ ਗਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਇਸ ਜਹਾਜ਼ ਵਿੱਚ ਸਿਰਫ਼ ਦੋ ਕਰੂ ਮੈਂਬਰ ਹੀ ਸਵਾਰ ਸਨ।
'ਡੋਮਿਨਿਕਨ ਇੰਸਟੀਚਿਊਟ ਆਫ ਸਿਵਲ ਐਵੀਏਸ਼ਨ' (IDAC) ਨੇ ਐਕਸ 'ਤੇ ਦੱਸਿਆ ਕਿ ਹਵਾਬਾਜ਼ੀ ਅਧਿਕਾਰੀਆਂ ਨੇ ਸਬੰਧਤ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅੱਗੇ ਵਧਣ 'ਤੇ IDAC ਅਤੇ 'ਐਵੀਏਸ਼ਨ ਐਕਸੀਡੈਂਟ ਇਨਵੈਸਟੀਗੇਸ਼ਨ ਕਮਿਸ਼ਨ' ਦੋਵੇਂ ਹੋਰ ਜਾਣਕਾਰੀ ਸਾਂਝੀ ਕਰਨਗੇ।