ਇਜ਼ਰਾਈਲ ਪਹੁੰਚੇ PM ਮੋਦੀ; ਦੁਨੀਆ 'ਚ ਸਭ ਤੋਂ ਜ਼ਿਆਦਾ ਟ੍ਰੈਕ ਕੀਤਾ ਗਿਆ ਪੀਐੱਮ ਮੋਦੀ ਦਾ ਜਹਾਜ਼, ਲੱਖਾਂ ਲੋਕਾਂ ਨੇ ਦੇਖਿਆ ਲਾਈਵ
ਪੀਐੱਮ ਮੋਦੀ ਦਾ ਜਹਾਜ਼ਾ ਪਾਕਿਸਤਾਨ ਅਤੇ ਈਰਾਨ ਦੇ ਏਅਰ ਸਪੇਸ ਨੂੰ ਪਾਸੇ ਕਰਦੇ ਹੋਏ ਅਰਬ ਸਾਗਰ ਦੇ ਰਸਤੇ ਇਜ਼ਰਾਈਲ ਪਹੁੰਚਿਆ। ਇਹ ਜਹਾਜ਼ ਨਵੀਂ ਦਿੱਲੀ ਦੇ ਪਾਲਮ ਏਅਰ ਫੋਰਸ ਸਟੇਸ਼ਨ ਤੋਂ ਨਿਕਲ ਕੇ ਗੁਜਰਾਤ ਦੇ ਰਸਤੇ ਅਰਬ ਸਾਗਰ ਨੂੰ ਪਾਰ ਕਰਦੇ ਹੋਏ ਓਮਾਨ ਪਹੁੰਚਿਆ।
Publish Date: Wed, 25 Feb 2026 05:37 PM (IST)
Updated Date: Wed, 25 Feb 2026 05:39 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ ਪਹੁੰਚੇ ਹਨ। ਇਜ਼ਰਾਈਲ ਯਾਤਰਾ ਦੌਰਾਨ ਪੀਐੱਮ ਮੋਦੀ ਦੇ ਜਹਾਜ਼ ਦੀ ਲੋਕੇਸ਼ਨ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਵਾਰ ਸਰਚ ਕੀਤਾ ਗਿਆ। ਦੁਨੀਆਭਰ ਦੇ ਜਹਾਜ਼ਾਂ ਦੇ ਮੂਵਮੈਂਟ ਨੂੰ ਟ੍ਰੈਕ ਕਰਨ ਵਾਲਾ ਪਲੇਟਫਾਰਮ 'ਫਲਾਈਟ ਰਾਡਾਰ' ਦੇ ਡਾਟਾ ਅਨੁਸਾਰ, ਬੁੱਧਵਾਰ ਸ਼ਾਮ ਪੌਣੇ ਚਾਰ ਵਜੇ ਜਦੋਂ ਪੀਐੰਮ ਮੋਦੀ ਦੀ ਫਲਾਈਟ ਸਾਊਦੀ ਅਰਬ ਤੋਂ ਜਾਰਡਨ 'ਚ ਦਾਖਲ ਹੋ ਰਹੀ ਸੀ, ਉਸ ਸਮੇਂ ਇਸ ਨੂੰ 7184 ਲੋਕ ਲਾਈਵ ਟ੍ਰੈਕ ਕਰ ਰਹੇ ਸਨ।
ਕਿਸ ਰਸਤਿਓਂ ਇਜ਼ਰਾਈਲ ਪਹੁੰਚੇ ਪੀਐੱਮ?
ਪੀਐੱਮ ਮੋਦੀ ਦਾ ਜਹਾਜ਼ਾ ਪਾਕਿਸਤਾਨ ਅਤੇ ਈਰਾਨ ਦੇ ਏਅਰ ਸਪੇਸ ਨੂੰ ਪਾਸੇ ਕਰਦੇ ਹੋਏ ਅਰਬ ਸਾਗਰ ਦੇ ਰਸਤੇ ਇਜ਼ਰਾਈਲ ਪਹੁੰਚਿਆ। ਇਹ ਜਹਾਜ਼ ਨਵੀਂ ਦਿੱਲੀ ਦੇ ਪਾਲਮ ਏਅਰ ਫੋਰਸ ਸਟੇਸ਼ਨ ਤੋਂ ਨਿਕਲ ਕੇ ਗੁਜਰਾਤ ਦੇ ਰਸਤੇ ਅਰਬ ਸਾਗਰ ਨੂੰ ਪਾਰ ਕਰਦੇ ਹੋਏ ਓਮਾਨ ਪਹੁੰਚਿਆ। ਉੱਥੋਂ ਸਾਊਦੀ ਅਰਬ ਹੁੰਦੇ ਏ ਜਾਰਡਨ ਦੇ ਰਸਤੇ ਇਜ਼ਰਾਈਲ ਦੇ ਬਾਰਡਰ 'ਤੇ ਦਾਖ਼ਲ ਹੋਇਆ। ਜਿੱਥੇ ਉਨ੍ਹਾਂ ਦਾ ਜਹਾਜ਼ ਤਲ ਅਵੀਵ ਦੇ ਗੁਰੀਅਨ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਇਆ।
'ਏਅਰ ਇੰਡੀਆ ਵਨ' ਜਹਾਜ਼ ਰਾਹੀਂ ਰਵਾਨਾ
ਦੱਸ ਦੇਈਏ ਕਿ ਪ੍ਰਧਾਨ ਮੰਤਰੀ 'ਏਅਰ ਇੰਡੀਆ ਵਨ' ਰਾਹੀਂ ਇਜ਼ਰਾਈਲ ਪਹੁੰਚੇ ਹਨ। ਇਹ ਜਹਾਜ਼ ਸੁਰੱਖਿਆ ਦੇ ਨਜ਼ਰੀਏ ਰਾਹੀਂ ਭਾਰਤ ਸਰਕਾਰ ਦਾ ਸਭ ਤੋਂ ਖ਼ਾਸ ਜਹਾਜ਼ ਹੈ। ਇਸ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਹੋਰ ਉੱਚ ਅਧਿਕਾਰੀ ਕਰਦੇ ਹਨ। ਇਨ੍ਹਾਂ ਜਹਾਜ਼ਾਂ 'ਚ ਕਮਾਂਡ ਸੈਂਟਰ, ਸਕਿਉਰ ਕਮਿਊਨੀਕੇਸ਼ਨ ਅਤੇ ਫਿਡੈਂਸ ਸਿਸਟਮਜ਼ ਸ਼ਾਮਲ ਹੁੰਦੇ ਹਨ। ਆਮ ਤੌਰ 'ਤੇ ਭਾਰਤ ਤੋਂ ਇਜ਼ਰਾਈਲ ਦੀ ਯਾਤਰਾ 6-7 ਘੰਟੇ ਦੀ ਹੁੰਦੀ ਹੈ।