ਓਮਾਨ ਦੇ ਤੇਲ ਟੈਂਕਰ 'ਤੇ ਡ੍ਰੋਨ ਬੋਟ ਨਾਲ ਹਮਲਾ, ਇੱਕ ਭਾਰਤੀ ਦੀ ਮੌਤ
ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਦੌਰਾਨ ਓਮਾਨ ਦੇ ਪੋਰਟ ਸੁਲਤਾਨ ਕਾਬੂਸ ਦੇ ਉੱਤਰ-ਪੱਛਮ 'ਚ ਸਮੁੰਦਰ 'ਚ ਇਕ ਤੇਲ ਟੈਂਕਰ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ।
Publish Date: Mon, 02 Mar 2026 05:53 PM (IST)
Updated Date: Mon, 02 Mar 2026 05:54 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਦੌਰਾਨ ਓਮਾਨ ਦੇ ਪੋਰਟ ਸੁਲਤਾਨ ਕਾਬੂਸ ਦੇ ਉੱਤਰ-ਪੱਛਮ 'ਚ ਸਮੁੰਦਰ 'ਚ ਇਕ ਤੇਲ ਟੈਂਕਰ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਦੱਸਿਆ ਕਿ ਮਾਰਸ਼ਲ ਆਈਲੈਂਡਸ ਗਣਰਾਜ ਦੇ ਝੰਡੇ ਹੇਠ ਚੱਲ ਰਹੇ ਤੇਲ ਟੈਂਕਰ ਐੱਤਕੇਡੀ ਵਿਓਮ 'ਤੇ ਮਸਕਟ ਗਵਰਨਰੇਟ ਦੇ ਕੰਢੇ ਤੋਂ 52 ਨਾਟੀਕਲ ਮੀਲ ਦੂਰ ਇੱਕ ਡ੍ਰੋਨ ਕਿਸ਼ਤੀ ਵੱਲੋਂ ਹਮਲਾ ਕੀਤਾ ਗਿਆ।
ਇਹ ਟੈਂਕਰ ਲਗਪਗ 59,463 ਮੀਅ੍ਰਕ ਟਨ ਕਾਰਗੋ ਲਿਜਾ ਰਿਹਾ ਸੀ। ਬਿਆਨ 'ਚ ਅੱਗੇ ਕਿਹਾ ਕਿ ਇਸ ਹਮਲੇ ਦੇ ਨਤੀਜੇ ਵਜੋਂ ਮੁੱਖ ਇੰਜਣ ਰੂਮ 'ਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ, ਜਿਸ 'ਚ ਇੱਕ ਚਾਲਕ ਦਲ ਦਾ ਮੈਂਬਰ, ਜੋ ਭਾਰਤੀ ਨਾਗਰਿਕ ਸੀ, ਦੀ ਮੌਤ ਹੋ ਗਈ ਹੈ।
ਹਮਲੇ ਦੌਰਾਨ ਟੈਂਕਰ ਦੇ ਮੁੱਖ ਇੰਜਣ ਰੂਮ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ 'ਤੇ ਕੁੱਲ 21 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ 'ਚ 16 ਭਾਰਤੀ, ਚਾਰ ਬੰਗਲਾਦੇਸ਼ੀ ਅਤੇ ਇੱਕ ਯੂਕਰੇਨੀ ਸ਼ਾਮਲ ਸੀ।