- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
27 ਜਨਵਰੀ 2026 ਨੂੰ ਬੁਲੇਟਿਨ ਆਫ਼ ਦ ਐਟਾਮਿਕ ਸਾਇੰਟਿਸਟਸ ਨੇ ਆਪਣੀ 'ਡੂਮਸਡੇ ਘੜੀ' ਨੂੰ 12 ਵੱਜਣ ਤੋਂ ਸਿਰਫ਼ 85 ਸੈਕਿੰਡ ਪਹਿਲਾਂ ਸੈੱਟ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਪੱਧਰ ਹੈ। ਇਸ ਦੇ ਨਾਲ ਇਕ ਸਵਾਲ ਲੋਕਾਂ ਦੇ ਦਿਮਾਗ 'ਚ ਆਉਣ ਲੱਗਿਆ ਹੈ ਕਿ ਕੀ ਦੁਨੀਆ ਤਬਾਹੀ ਦੇ ਬੇਹੱਦ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ 12 ਵੱਜਣ ਦਾ ਮਤਲਬ ਤਬਾਹੀ ਤੈਅ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : 27 ਜਨਵਰੀ 2026 ਨੂੰ ਬੁਲੇਟਿਨ ਆਫ਼ ਦ ਐਟਾਮਿਕ ਸਾਇੰਟਿਸਟਸ ਨੇ ਆਪਣੀ 'ਡੂਮਸਡੇ ਘੜੀ' ਨੂੰ 12 ਵੱਜਣ ਤੋਂ ਸਿਰਫ਼ 85 ਸੈਕਿੰਡ ਪਹਿਲਾਂ ਸੈੱਟ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਪੱਧਰ ਹੈ। ਇਸ ਦੇ ਨਾਲ ਇਕ ਸਵਾਲ ਲੋਕਾਂ ਦੇ ਦਿਮਾਗ 'ਚ ਆਉਣ ਲੱਗਿਆ ਹੈ ਕਿ ਕੀ ਦੁਨੀਆ ਤਬਾਹੀ ਦੇ ਬੇਹੱਦ ਨੇੜੇ ਪਹੁੰਚ ਗਈ ਹੈ, ਕਿਉਂਕਿ ਇੱਥੇ 12 ਵੱਜਣ ਦਾ ਮਤਲਬ ਤਬਾਹੀ ਤੈਅ ਹੈ।
ਇਸ ਘੜੀ ਨੂੰ ਸੈੱਟ ਕਰਨ ਵਾਲੀ ਸੰਸਥਾ Bulletin of the Atomic Scientists ਦਾ ਕਹਿਣਾ ਹੈ-
ਪਰਮਾਣੂ ਹਥਿਆਰ ਅਤੇ ਮੌਸਮ ਬਦਲਾਅ ਵਰਗੇ ਮੁੱਦਿਆਂ 'ਤੇ ਦੁਨੀਆ ਭਰ ਦੇ ਦੇਸ਼ਾਂ ਦਾ ਆਪਸੀ ਸਹਿਯੋਗ ਲਗਾਤਾਰ ਘੱਟ ਹੋ ਰਿਹਾ ਹੈ। ਏਆਈ ਨਿੱਜ ਨਵੇਂ ਖ਼ਤਰੇ ਪੈਦਾ ਕਰਦਾ ਜਾ ਰਿਹਾ ਹੈ। ਅਮਰੀਕਾ, ਰੂਸ ਅਤੇ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਪਹਿਲਾਂ ਛੋਂ ਜ਼ਿਆਦਾ ਹਮਲਾਵਰ, ਟਕਰਾਅ ਵਾਲੇ ਅਤੇ ਰਾਸ਼ਟਰਵਾਦੀ ਹੋ ਰਹੇ ਹਨ।
ਵਿਸ਼ਵ 'ਚ ਜੋ ਆਪਸੀ ਸਮਝ ਸੀ ਉਹ ਖਤਮ ਹੋ ਰਹੀ ਐ ਅਤੇ ਜੋ ਨਿਯਮ ਬਣੇ ਸਨ ਉਹ ਵੀ ਟੁੱਟ ਰਹੇ ਹਨ। 'ਜੋ ਜਿੱਤੇਗਾ, ਉਹੀ ਸਭ ਦਾ ਮਾਲਕ ਹੋਵੇਗਾ' ਵਾਲੀ ਦੌੜ ਦੇਸ਼ਾਂ ਨੂੰ ਤਬਾਹੀ ਵੱਲ ਧੱਕ ਰਹੀ ਹੈ।
'Doomsday Clock' ਕੀ ਹੈ?
ਸ਼ਿਕਾਗੋ ਦੇ ਇਕ ਨਾਨ ਪ੍ਰੋਫਿਟ ਸੰਗਠਨ ਨੇ ਸੰਨ 1947 ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੋਲਡ ਵਾਰ ਦੇ ਤਣਾਅ ਦੌਰਾਨ ਲੋਕਾਂ ਨੂੰ ਚਿਤਾਵਨੀ ਦੇਣ ਲਈ Doomsday Clock ਬਣਾਇਆ ਸੀ। ਇਸ ਨੂੰ ਤਬਾਹੀ ਦੀ ਘੜੀ ਵੀ ਕਿਹਾ ਜਾਂਦਾ ਹੈ। ਡੂਮਸਡੇ ਘੜੀ ਬਣਾਉਣ ਦਾ ਮਕਸਦ ਇਹ ਦੱਸਣਾ ਹੈ ਕਿ ਮਨੁੱਖੀ ਜਾਤੀ ਦੁਨੀਆ ਦੇ ਅੰਤ ਦੇ ਕਿੰਨੇ ਨੇੜੇ ਪਹੁੰਚ ਗਈ ਹੈ।
ਫਿਰ ਇਸ ਘੜੀ ਨੂੰ ਸੈੱਟ ਕਰਨ ਦੀ ਜ਼ਿੰਮੇਵਾਰੀ ਬੁਲੇਟਿਨ ਆਫ਼ ਐਟਾਮਿਕ ਸਾਇੰਟਿਸਟਸ ਨੂੰ ਸੌਂਪ ਦਿੱਤੀ ਗਿਈ। ਇਸ ਸੰਸਥਾ ਨੂੰ 1945 'ਚ ਮਸ਼ਹੂਰ ਵਿਗਿਆਨੀ ਅਲਬਰਟ ਆੲਨਸਟੀਨ ਅਤੇ ਅਮਰੀਕਾ ਲਈ ਪਰਮਾਣੂ ਹਥਿਆਰ ਬਣਾਉਣ ਵਾਲੇ ਰਾਬਰਟ ਓਪਨਹਾਈਮਰ ਨੇ ਬਣਾਇਆ ਸੀ। ਉਦੋਂ ਤੋਂਘਿੜੀ ਨੂੰ ਸੈੱਟ ਕਰਨ ਦੀ ਜ਼ਿੰਮੇਵਾਰੀ ਇਸੇ ਸੰਸਥਾ ਕੋਲ ਹੈ।
'ਡੂਮਸਡੇ ਘੜੀ' ਕਿਵੇਂ ਕੰਮ ਕਰਦੀ ਹੈ?
ਡੂਮਸਡੇ ਘੜੀ ਆਮ ਘੜੀਆਂ ਵਾਂਗ ਅੱਗੇ ਵਧਦੇ ਹੋਏ ਸਮਾਂ ਦੱਸਦੀ ਹੈ, ਜਿਵੇਂ- 1 ਵੱਜੇਗਾ, ਫਿਰ 2 ਵੱਜਣਗੇ ਅਤੇ ਫਿਰ ਇਸੇ ਤਰ੍ਹਾਂ 12 ਤੱਕ ਵਜਦੇ ਜਾਂਦੇ ਹਨ। ਫਿਰ ਇਹ ਕ੍ਰਮ ਚਲਦਾ ਰਹਿੰਦਾ ਹੈ। ਪਰ ਡੂਮਸਡੇ ਘੜੀ ਟਾਈਮਰ ਵਾਂਗ ਚਲਦੀ ਹੈ। ਇਸ ਬਾਰੇ ਕਹਾਵਤ ਹੈ- 'Time Left To Midnight'। ਇੱਥੇ ਮਿਡਨਾਈਟ ਦਾ ਮਤਲਬ ਤਬਾਹੀ, ਪਰਲੋ ਜਾਂ ਫਿਰ ਕਿਆਮਤ ਦੀ ਰਾਤ ਵਰਗੇ ਸ਼ਬਦਾਂ ਤੋ਼ ਹੈ।
ਇਹ ਸਮਾਂ ਦੱਸਦੀ ਹੈ, ਪਰ ਇਸ ਤਰ੍ਹਾਂ ਦੀ ਤਬਾਹੀ ਹੋਣ 'ਚ ਅਜੇ ਕਿੰਨਾ ਸਮਾ ਬਾਕੀ ਹੈ। ਜਿਵੇਂ-ਜਿਵੇਂ ਘੜੀ ਦੀ ਸੂਈ 12 ਵੱਜਣ ਦੇ ਨੇੜੇ ਪਹੁੰਚੇਗੀ ਤਾਂ ਸਮਝ ਜਾਣਾ ਕਿ ਦੁਨੀਆ ਦੇ ਹਾਲਾਤ ਹੋਰ ਜ਼ਿਆਦਾ ਤਬਾਹਕਾਰੀ ਹੋ ਰਹੇ ਹਨ।
ਇੰਜ ਸਮਝੋ
'ਡੂਮਸਡੇ ਘੜੀ' 'ਚ ਕਿੰਨੀ ਵਾਰ ਬਦਲਿਆ ਗਿਆ ਸਮਾਂ?
ਡੂਮਸਡੇ ਘੜੀ 'ਚ ਸਮਝ ਬਦਲਣ ਦਾ ਮਤਲਬ ਹੈ?
ਡੂਮਸਡੇ ਘੜੀ ਇਕ ਸਿੰਬੋਲਕ ਘਡੀ ਹੈ। ਸਮਝ ਬਦਲ ਕੇ ਪਰਮਾਣੂ ਯੁੱਧ ਦਾ ਖ਼ਤਰਾ, ਦੁਨੀਆ ਭਰ 'ਚ ਚੱਲ ਰਹੇ ਯੁੱਧ, ਜਲਵਾਯੂ ਸੰਕਟ, ਜੈਵਿਕ ਖਤਰਿਆਂ ਅਤੇ ਤਕਨੀਕੀ ਜੋਖ਼ਮਾਂ ਤੋਂ ਚੌਕਸ ਕੀਤਾ ਜਾਂਦਾ ਹੈ।
ਡੂਮਸਡੇ ਘੜੀ ਬਾਰੇ ਇਹ ਵੀ ਜਾਣ ਲਓ