Video : ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਈਰਾਨੀ ਡਰੋਨ ਹਮਲਾ; ਸਾਰੀਆਂ ਉਡਾਣਾਂ ਰੱਦ, ਹਵਾਈ ਅੱਡਾ ਪੂਰੀ ਤਰ੍ਹਾਂ ਬੰਦ
ਮਿਡਲ ਈਸਟ ਦੀ ਜੰਗ ਵਿੱਚ ਈਰਾਨ ਪਲਟਵਾਰ ਕਰ ਰਿਹਾ ਹੈ ਅਤੇ ਖਾੜੀ ਖੇਤਰਾਂ ਵਿੱਚ ਵਧਦੇ ਤਣਾਅ ਦੇ ਵਿਚਕਾਰ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਦੌਰਾਨ ਈਰਾਨ ਤੋਂ ਦਾਗੀ ਗਈ ਮਿਜ਼ਾਈਲ ਦਾ ਮਲਬਾ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਕੰਪਲੈਕਸ ਵਿੱਚ ਡਿੱਗਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਰੁਝੇਵਿਆਂ ਵਾਲੇ ਇਸ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੀ ਮਿਜ਼ਾਈਲ ਨੂੰ ਹਵਾ ਵਿੱਚ ਹੀ ਇੰਟਰਸੈਪਟ (ਨਸ਼ਟ) ਕਰ ਦਿੱਤਾ ਗਿਆ ਸੀ, ਪਰ ਉਸ ਦਾ ਮਲਬਾ ਏਅਰਪੋਰਟ ਦੇ ਅੰਦਰ ਜਾ ਡਿੱਗਿਆ।
Publish Date: Sat, 07 Mar 2026 03:31 PM (IST)
Updated Date: Sat, 07 Mar 2026 03:35 PM (IST)

ਦੁਬਈ/ਨਵੀਂ ਦਿੱਲੀ: ਮਿਡਲ ਈਸਟ ਦੀ ਜੰਗ ਵਿੱਚ ਈਰਾਨ ਪਲਟਵਾਰ ਕਰ ਰਿਹਾ ਹੈ ਅਤੇ ਖਾੜੀ ਖੇਤਰਾਂ ਵਿੱਚ ਵਧਦੇ ਤਣਾਅ ਦੇ ਵਿਚਕਾਰ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਦੌਰਾਨ ਈਰਾਨ ਤੋਂ ਦਾਗੀ ਗਈ ਮਿਜ਼ਾਈਲ ਦਾ ਮਲਬਾ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਕੰਪਲੈਕਸ ਵਿੱਚ ਡਿੱਗਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਰੁਝੇਵਿਆਂ ਵਾਲੇ ਇਸ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੀ ਮਿਜ਼ਾਈਲ ਨੂੰ ਹਵਾ ਵਿੱਚ ਹੀ ਇੰਟਰਸੈਪਟ (ਨਸ਼ਟ) ਕਰ ਦਿੱਤਾ ਗਿਆ ਸੀ, ਪਰ ਉਸ ਦਾ ਮਲਬਾ ਏਅਰਪੋਰਟ ਦੇ ਅੰਦਰ ਜਾ ਡਿੱਗਿਆ।
We have partially resumed operations from today, 7 March, with some flights operating out of DXB and DWC.
Please do not travel to the airport unless you have been contacted by your airline that your flight is confirmed, as schedules continue to change.
— DXB (@DXB) March 7, 2026
UAE 'ਤੇ ਨਵਾਂ ਹਮਲਾ
ਈਰਾਨ ਨੇ ਇਜ਼ਰਾਈਲ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਅਨੁਸਾਰ ਈਰਾਨ ਨੇ UAE 'ਤੇ ਨਵਾਂ ਹਮਲਾ ਕੀਤਾ ਹੈ। ਦੁਬਈ ਅਤੇ ਅਬੂ ਧਾਬੀ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ, ਨਾਲ ਹੀ ਦੁਬਈ ਦੇ ਏਅਰਪੋਰਟ 'ਤੇ ਡਰੋਨ ਹਮਲਾ ਹੋਇਆ ਹੈ ਅਤੇ ਸਵੇਰੇ ਮਿਜ਼ਾਈਲ ਦਾ ਮਲਬਾ ਵੀ ਡਿੱਗਿਆ ਹੈ। ਇਸ ਤੋਂ ਪਹਿਲਾਂ ਦੁਬਈ ਅਤੇ ਕਤਰ ਦੇ ਲੋਕਾਂ ਦੇ ਫ਼ੋਨਾਂ ਵਿੱਚ ਮਿਜ਼ਾਈਲ ਅਲਰਟ ਦਾ ਨੋਟੀਫਿਕੇਸ਼ਨ ਵੀ ਆਇਆ ਸੀ, ਜਿਸ ਤੋਂ ਬਾਅਦ ਦੁਬਈ ਦਾ ਏਅਰਸਪੇਸ (ਹਵਾਈ ਖੇਤਰ) ਬੰਦ ਕਰ ਦਿੱਤਾ ਗਿਆ ਸੀ।
ਦੁਬਈ ਇੰਟਰਨੈਸ਼ਨਲ ਏਅਰਪੋਰਟ ਬੰਦ: ਅਸਥਾਈ ਤੌਰ 'ਤੇ ਮੁਅੱਤਲ
ਇਹ ਵਿਘਨ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ 'ਤੇ ਕੀਤੇ ਗਏ ਸਾਂਝੇ ਫੌਜੀ ਹਮਲਿਆਂ ਅਤੇ ਉਸ ਤੋਂ ਬਾਅਦ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਇਆ ਹੈ, ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਵਿਆਪਕ ਹਵਾਈ ਖੇਤਰ ਪਾਬੰਦੀਆਂ ਲਗਾਈਆਂ ਗਈਆਂ ਹਨ। ਏਮੀਰੇਟਸ (Emirates) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਦੁਬਈ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਸੰਚਾਲਨ ਬੰਦ ਰਹਿੰਦਾ ਹੈ, ਉਹ ਹਵਾਈ ਅੱਡੇ ਵੱਲ ਨਾ ਜਾਣ।