ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰ ਬੇਸ 'ਤੇ ਜ਼ਮੀਨ 'ਤੇ ਖੜ੍ਹੇ ਅਮਰੀਕੀ ਹਵਾਈ ਸੈਨਾ ਦੇ ਪੰਜ ਰਿਫਿਊਲਿੰਗ ਜਹਾਜ਼ਾਂ 'ਤੇ ਹਮਲਾ ਹੋਇਆ ਅਤੇ ਉਹ ਨੁਕਸਾਨੇ ਗਏ। ਇਸ ਗੱਲ ਦੀ ਜਾਣਕਾਰੀ ਵਾਲ ਸਟਰੀਟ ਜਰਨਲ ਨੇ ਸ਼ੁੱਕਰਵਾਰ ਨੂੰ ਦੋ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ।

ਇਨ੍ਹਾਂ ਮੌਤਾਂ ਦੇ ਨਾਲ, ਉਨ੍ਹਾਂ ਸੱਤ ਅਮਰੀਕੀ ਫ਼ੌਜੀਆਂ ਦੀ ਗਿਣਤੀ ਹੋਰ ਵਧ ਗਈ ਹੈ ਜੋ 28 ਫਰਵਰੀ ਨੂੰ ਈਰਾਨ ਦੇ ਖਿਲਾਫ ਸ਼ੁਰੂ ਹੋਏ ਅਮਰੀਕੀ ਆਪ੍ਰੇਸ਼ਨਾਂ ਦੌਰਾਨ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਅਮਰੀਕੀ ਸੈਂਟਰਲ ਕਮਾਂਡ ਦੇ ਇੱਕ ਬਿਆਨ ਵਿੱਚ ਕਿਹਾ ਗਿਆ, "ਇਸ ਘਟਨਾ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਜਹਾਜ਼ ਦਾ ਨੁਕਸਾਨ ਦੁਸ਼ਮਣ ਦੀ ਗੋਲੀਬਾਰੀ ਜਾਂ ਆਪਣੀ ਹੀ ਫੌਜ ਦੀ ਗੋਲੀਬਾਰੀ ਕਾਰਨ ਨਹੀਂ ਹੋਇਆ।"
'ਈਰਾਨ ਦੇ ਖਿਲਾਫ ਜਾਰੀ ਰਹਿਣਗੀਆਂ ਅਮਰੀਕੀ ਸਟ੍ਰਾਈਕਸ'
ਸ਼ੁੱਕਰਵਾਰ ਨੂੰ ਪੈਂਟਾਗਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਈਰਾਨ ਵਿਰੁੱਧ ਮੁਹਿੰਮ ਜਾਰੀ ਰਹੇਗੀ। ਹੇਗਸੇਥ ਨੇ ਕਿਹਾ, "ਜੰਗ ਇੱਕ ਨਰਕ ਹੈ। ਜੰਗ ਇੱਕ ਅਫਰਾ-ਤਫਰੀ ਹੈ। ਜਿਵੇਂ ਕਿ ਅਸੀਂ ਕੱਲ੍ਹ ਆਪਣੇ KC-135 ਟੈਂਕਰ ਦੇ ਦੁਖਦਾਈ ਹਾਦਸੇ ਵਿੱਚ ਦੇਖਿਆ, ਮਾੜੀਆਂ ਚੀਜ਼ਾਂ ਵਾਪਰ ਸਕਦੀਆਂ ਹਨ।"
ਇੱਕ ਅਮਰੀਕੀ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਦੂਜਾ ਜਹਾਜ਼, ਜੋ ਸੁਰੱਖਿਅਤ ਰੂਪ ਵਿੱਚ ਉਤਰ ਗਿਆ ਸੀ, ਉਹ ਵੀ ਇੱਕ ਫੌਜੀ ਰਿਫਿਊਲਿੰਗ ਜਹਾਜ਼ ਸੀ ਜਿਸਨੂੰ KC-135 ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅਮਰੀਕਾ ਨੇ ਈਰਾਨ ਵਿਰੁੱਧ ਮੁਹਿੰਮਾਂ ਵਿੱਚ ਹਿੱਸਾ ਲੈਣ ਲਈ ਮੱਧ-ਪੂਰਬ ਵਿੱਚ ਵੱਡੀ ਗਿਣਤੀ ਵਿੱਚ ਜਹਾਜ਼ ਤਾਇਨਾਤ ਕੀਤੇ ਹਨ। ਇਹ ਘਟਨਾ ਨਾ ਸਿਰਫ਼ ਮੁਹਿੰਮਾਂ, ਸਗੋਂ ਹਵਾ ਵਿੱਚ ਜਹਾਜ਼ਾਂ ਵਿੱਚ ਤੇਲ ਭਰਨ ਨਾਲ ਜੁੜੇ ਜੋਖਮਾਂ ਨੂੰ ਵੀ ਉਜਾਗਰ ਕਰਦੀ ਹੈ।