'ਈਰਾਨ 'ਚ ਹੋ ਤਾਂ ਨਿਕਲ ਜਾਓ', ਇਜ਼ਰਾਈਲ 'ਤੇ ਹਮਲੇ ਦਰਮਿਆਨ ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ
ਈਰਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਤਹਿਰਾਨ ਦੇ 'ਮੇਹਰਾਬਾਦ ਇੰਟਰਨੈਸ਼ਨਲ ਏਅਰਪੋਰਟ' ਅਤੇ ਪੱਛਮੀ ਈਰਾਨ ਦੇ 'ਕੇਰਮਾਨਸ਼ਾਹ ਇੰਟਰਨੈਸ਼ਨਲ ਏਅਰਪੋਰਟ' ਨੇ ਅਗਲੇ ਹੁਕਮਾਂ ਤੱਕ ਸਾਰੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸਵੇਰੇ ਇਜ਼ਰਾਈਲ ਵੱਲੋਂ ਤੇਹਰਾਨ ਦੇ ਨਾਲ-ਨਾਲ ਇਸਫ਼ਹਾਨ ਅਤੇ ਤਬਰੀਜ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਤੋਂ ਬਾਅਦ ਸਾਹਮਣੇ ਆਏ ਹਨ।
Publish Date: Mon, 08 Jun 2026 01:20 PM (IST)
Updated Date: Mon, 08 Jun 2026 01:24 PM (IST)
ਡਿਜੀਟਲ ਡੈਸਕ, ਤਹਿਰਾਨ: ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਸੰਕਟ ਦੇ ਬੱਦਲ ਛਾ ਗਏ ਹਨ। ਈਰਾਨ-ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਤਾਬੜਤੋੜ ਮਿਸਾਈਲ ਹਮਲੇ ਹੋ ਰਹੇ ਹਨ। ਇਸ ਦੌਰਾਨ ਈਰਾਨ ਵਿੱਚ ਮੌਜੂਦ ਭਾਰਤੀ ਦੂਤਾਵਾਸ (ਐਂਬੈਸੀ) ਨੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਹੈ, "ਖੇਤਰ ਵਿੱਚ ਹਾਲ ਹੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ, ਦੂਤਾਵਾਸ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਪਹਿਲੀ ਸਲਾਹ ਦੁਹਰਾਉਂਦਾ ਹੈ ਕਿ ਉਹ ਈਰਾਨ ਦੀ ਯਾਤਰਾ ਕਰਨ ਤੋਂ ਬਚਣ। ਜੋ ਭਾਰਤੀ ਨਾਗਰਿਕ ਇਸ ਸਮੇਂ ਈਰਾਨ ਵਿੱਚ ਹਨ, ਉਨ੍ਹਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਪਲਬਧ ਟ੍ਰਾਂਸਪੋਰਟ ਦੇ ਸਾਧਨਾਂ ਰਾਹੀਂ ਦੇਸ਼ ਤੋਂ ਬਾਹਰ ਨਿਕਲ ਜਾਣ।"
ਉਡਾਣਾਂ ਰੱਦ ਕਰਨ ਦਾ ਐਲਾਨ
ਈਰਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਤਹਿਰਾਨ ਦੇ 'ਮੇਹਰਾਬਾਦ ਇੰਟਰਨੈਸ਼ਨਲ ਏਅਰਪੋਰਟ' ਅਤੇ ਪੱਛਮੀ ਈਰਾਨ ਦੇ 'ਕੇਰਮਾਨਸ਼ਾਹ ਇੰਟਰਨੈਸ਼ਨਲ ਏਅਰਪੋਰਟ' ਨੇ ਅਗਲੇ ਹੁਕਮਾਂ ਤੱਕ ਸਾਰੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸਵੇਰੇ ਇਜ਼ਰਾਈਲ ਵੱਲੋਂ ਤੇਹਰਾਨ ਦੇ ਨਾਲ-ਨਾਲ ਇਸਫ਼ਹਾਨ ਅਤੇ ਤਬਰੀਜ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਤੋਂ ਬਾਅਦ ਸਾਹਮਣੇ ਆਏ ਹਨ।
ਈਰਾਨ-ਇਜ਼ਰਾਈਲ 'ਚ ਵਧਿਆ ਤਣਾਅ
ਈਰਾਨ ਵੱਲੋਂ ਇਜ਼ਰਾਈਲ 'ਤੇ ਦਾਗੀਆਂ ਗਈਆਂ ਰਾਕੇਟਾਂ ਦੀ ਬੌਛਾਰ ਨੇ ਯਰੂਸ਼ਲਮ ਦੇ ਨਾਲ-ਨਾਲ ਰਾਮੱਲਾ ਅਤੇ ਡੈੱਡ ਸੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ, ਯਮਨ ਦੇ ਵਿਦਰੋਹੀ ਸਮੂਹ ਨੇ ਇਜ਼ਰਾਈਲ 'ਤੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਸਨੇ ਕਬਜ਼ੇ ਵਾਲੇ ਜਾਫਾ ਇਲਾਕੇ ਵਿੱਚ ਇਜ਼ਰਾਈਲ ਦੇ ਸੰਵੇਦਨਸ਼ੀਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਈਰਾਨ ਦੀ 'ਮੇਹਰ ਨਿਊਜ਼ ਏਜੰਸੀ' ਨੇ ਖ਼ਬਰ ਦਿੱਤੀ ਹੈ ਕਿ ਪੱਛਮੀ ਸ਼ਹਿਰ ਕੇਰਮਾਨਸ਼ਾਹ ਦੇ ਆਸ-ਪਾਸ ਅੱਜ ਸਵੇਰੇ ਦੁਸ਼ਮਣ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਏਅਰ ਡਿਫੈਂਸ ਸਿਸਟਮ ਸਰਗਰਮ ਕੀਤੇ ਗਏ ਸਨ।