- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਫ਼ੌਜ ਦਾ ਕਹਿਣਾ ਹੈ ਕਿ ਕੁਵੈਤ ਨੇ 3 ਅਮਰੀਕੀ ਐੱਫ-15 ਈ ਸਟ੍ਰਾਈਕ ਈਗਲਜ਼ ਜਹਾਜ਼ਾਂ ਨੂੰ ਗਲਤੀ ਨਾਲ ਡੇਗਿਆ ਹੈ। ਹਾਲਾਂਕਿ ਇਸ ਘਟਨਾ 'ਚ ਸਰੇ ਛੇ ਏਅਰ ਕਰੂ ਸੁਰੱਖਿਅਤ ਰੂਪ 'ਚ ਬਾਹਰ ਨਿਕਲ ਗਏ ਸਨ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਅਮਰੀਕਾ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਫ਼ੌਜ ਦਾ ਕਹਿਣਾ ਹੈ ਕਿ ਕੁਵੈਤ ਨੇ 3 ਅਮਰੀਕੀ ਐੱਫ-15 ਈ ਸਟ੍ਰਾਈਕ ਈਗਲਜ਼ ਜਹਾਜ਼ਾਂ ਨੂੰ ਗਲਤੀ ਨਾਲ ਡੇਗਿਆ ਹੈ। ਹਾਲਾਂਕਿ ਇਸ ਘਟਨਾ 'ਚ ਸਰੇ ਛੇ ਏਅਰ ਕਰੂ ਸੁਰੱਖਿਅਤ ਰੂਪ 'ਚ ਬਾਹਰ ਨਿਕਲ ਗਏ ਸਨ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਅਮਰੀਕਾ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।
ਯੂਐੱਸ ਸੈਂਟਰਲ ਕਮਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, 'ਇੱਕ ਮਾਰ ਨੂੰ ਰਾਤ 11:03PM ET' 'ਤੇ, ਆਪ੍ਰੇਸ਼ਨ ਐਪਿਕ ਫਿਊਰੀ ਦੇ ਸਪੋਟ 'ਚ ਉੱਡ ਰਹੇ ਤਿੰਨ USF-15E ਸਟ੍ਰਾਈਕ ਈਗਲਜ਼ ਕੁਵੈਤ ਦੇ ਉੱਪਰ ਇੱਕ ਫਰੈਂਡਲੀ ਫਾਇਰ ਦੀ ਘਟਨਾ ਕਾਰਨ ਡਿੱਗ ਗਏ।
ਕੁਵੈਤ ਨੇ ਵੀ ਮੰਨੀ ਗਲਤੀ
ਕੁਵੈਤ ਨੇ ਵੀ ਆਪਣੀ ਗਲਤੀ ਮੰਨ ਲਈ ਹੈ। ਅਮਰੀਕਾ ਨੇ ਕਿਹਾ ਕਿ ਅਸੀ. ਕੁਵੈਤੀ ਡਿਫੈਂਸ ਫੋਰਸ ਦੀਆਂ ਕੋਸ਼ਿਸ਼ਾਂ ਅਤੇ ਇਸ ਚੱਲ ਰਹੇ ਆਪ੍ਰੇਸ਼ਨ 'ਚ ਉਨ੍ਹਾਂ ਦੀ ਹਮਾਇਤ ਲਈ ਧੰਨਵਾਦੀ ਹਾਂ। ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
At 11:03 p.m. ET, March 1, three U.S. F-15E Strike Eagles flying in support of Operation Epic Fury went down over Kuwait due to an apparent friendly fire incident.
Read more:https://t.co/i2y3Q3vo2E
— U.S. Central Command (@CENTCOM) March 2, 2026
ਉੱਧਰ, ਅਮਰੀਕੀ ਸੈਂਟਰਲ ਕਮਾਂਡ ਨੇ ਐਤਵਾਰ ਨੂੰ ਦੱਸਿਆ ਕਿ ਸ਼ਨਿਚਰਵਾਰ ਨੂੰ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਅਮਰੀਕੀ ਫ਼ੌਜ ਨੇਹੁਣ ਤੱਕ ਇੱ ਕਹਜ਼ਾਰ ਤੋਂ ਵੱਧ ਈਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਨ੍ਹਾਂ ਟਿਕਾਣਿਆਂ 'ਚ ਕਮਾਨ ਤੇ ਕੰਟਰੋਲ ਕੇਂਦਰ, ਆਈਆਰਜੀਸੀ ਸੰਯੁਕਤ ਸਕੱਤਰੇਤ, ਆਈਆਰਜੀਸੀ ਏਅਰੋਸਪੇਸ ਸਕੱਤਰੇਤ, ਸਿੰਗਲ ਵਾਯੂ ਰੱਖਿਆ ਪ੍ਰਣਾਲੀ ਬੈਲਿਸਟਿਕ ਮਿਜ਼ਾਈ ਕੇਂਦਰ, ਈਰਾਨੀ ਨੇਵੀ ਦੇ ਜਹਾਜ਼-ਈਰਾਨੀ ਨੇਵੀ ਦੀਆਂ ਪਣਡੁੱਬੀਆਂ, ਜਹਾਜ਼-ਰੋਕੂ ਮਿਜ਼ਾਈਲ ਕੇਂਦਰ ਅਤੇ ਫ਼ੌਜੀ ਸੰਚਾਰ ਢਾਂਚੇ ਸ਼ਾਮਲ ਹਨ।
ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਕਾਰਵਾਈ 'ਚ ਈਰਾਨ ਦੇ ਸਰਵਉੱਚ ਨੇਤਾ ਅਯਾਤਉੱਲਾ ਅਲੀ ਖਾਮਨੇਈ ਦੀ ਮੌਤ 'ਤੇ ਵਿਸ਼ਵ ਭਰ 'ਚ ਪ੍ਰਤੀਕਿਰਿਆ ਹੋਈ ਹੈ। ਜ਼ਿਆਦਾਤਰ ਦੇਸ਼ਾਂ ਨੇ ਖਾਮਨੇਈ ਦੇ ਮਾਰੇ ਜਾਣ ਦੀ ਨਿੰਦਾ ਕਰਦੇ ਹੋਏ ਲੜਾਈ ਰੋਕ ਕੇ ਅਮਰੀਕਾ ਅਤੇ ਈਰਾਨ ਨੂੰ ਮੁੜ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ। ਦੇਸ਼ਾਂ ਨੇ ਖਾੜੀ ਦੇ ਮੌਜੂਦਾ ਹਾਲਾਤ ਨੂੰ ਵਿਸ਼ਵ ਦੀ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਨਾਕ ਦੱਸਿਆ ਹੈ।