ਈਰਾਨ ਨੂੰ ਵੱਡਾ ਝਟਕਾ: ਮਹਿਲਾ ਫੁੱਟਬਾਲ ਟੀਮ ਦੀਆਂ ਦੋ ਹੋਰ ਖਿਡਾਰਨਾਂ ਨੇ ਛੱਡਿਆ ਦੇਸ਼; ਆਸਟ੍ਰੇਲੀਆ ਨੇ ਦਿੱਤੀ ਸਿਆਸੀ ਪਨਾਹ
ਆਸਟ੍ਰੇਲੀਆ ਨੇ ਈਰਾਨ ਦੀ ਮਹਿਲਾ ਫੁੱਟਬਾਲ ਟੀਮ ਦੇ ਦੋ ਹੋਰ ਮੈਂਬਰਾਂ ਨੂੰ ਪਨਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਵਿਚ ਮਨੁੱਖੀ ਆਧਾਰ ’ਤੇ ਵੀਜ਼ਾ ਹਾਸਲ ਕਰਨ ਵਾਲੀਆਂ ਖਿਡਾਰਣਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।
Publish Date: Thu, 12 Mar 2026 11:23 AM (IST)
Updated Date: Thu, 12 Mar 2026 11:24 AM (IST)
ਸਿਡਨੀ (ਏਪੀ) : ਆਸਟ੍ਰੇਲੀਆ ਨੇ ਈਰਾਨ ਦੀ ਮਹਿਲਾ ਫੁੱਟਬਾਲ ਟੀਮ ਦੇ ਦੋ ਹੋਰ ਮੈਂਬਰਾਂ ਨੂੰ ਪਨਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਵਿਚ ਮਨੁੱਖੀ ਆਧਾਰ ’ਤੇ ਵੀਜ਼ਾ ਹਾਸਲ ਕਰਨ ਵਾਲੀਆਂ ਖਿਡਾਰਣਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਖਿਡਾਰਣ ਅਤੇ ਇਕ ਸਹਾਇਕ ਸਟਾਫ ਮੈਂਬਰ ਵੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਟੀਮ ਦੇ ਹੋਰ ਮੈਂਬਰਾਂ ਦੇ ਦੇਸ਼ ਛੱਡਣ ਤੋਂ ਪਹਿਲਾਂ ਪਨਾਹ ਲੈਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਪੰਜ ਈਰਾਨੀ ਖਿਡਾਰੀਆਂ ਨੇ ਆਸਟ੍ਰੇਲੀਆ ਵਿਚ ਰਹਿਣ ਲਈ ਮਨੁੱਖੀ ਆਧਾਰ ’ਤੇ ਵੀਜ਼ਾ ਸਵੀਕਾਰ ਕੀਤਾ ਸੀ। ਹਾਲਾਂਕਿ ਬਾਅਦ ਵਿਚ ਇਨ੍ਹਾਂ ਸੱਤ ਵਿਚੋਂ ਇਕ ਮੈਂਬਰ ਨੇ ਆਪਣਾ ਫੈਸਲਾ ਬਦਲ ਕੇ ਈਰਾਨ ਵਾਪਸ ਜਾਣ ਦਾ ਫ਼ੈਸਲਾ ਲਿਆ।