ਤੀਜੀ ਵਿਸ਼ਵ ਜੰਗ ਦਾ ਦਸਤਕ? ਇਜ਼ਰਾਈਲ ਤੇ ਅਮਰੀਕਾ ਨੇ ਈਰਾਨ 'ਤੇ ਵਿੱਢੀ ਵੱਡੀ ਮੁਹਿੰਮ, ਤਹਿਰਾਨ ਮਿਜ਼ਾਈਲਾਂ ਨਾਲ ਦਹਿਲਿਆ
ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੇ ਉਸ ਸਮੇਂ ਭਿਆਨਕ ਮੋੜ ਲੈ ਲਿਆ, ਜਦੋਂ ਇਜ਼ਰਾਈਲੀ ਹਵਾਈ ਸੈਨਾ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਜ਼ਬਰਦਸਤ ਹਮਲੇ ਕੀਤੇ ਗਏ। ਇਜ਼ਰਾਈਲ ਵੱਲੋਂ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ ਇਹ ਜੰਗ ਹੁਣ ਇੱਕ 'ਨਵੇਂ ਪੜਾਅ' ਵਿੱਚ ਪ੍ਰਵੇਸ਼ ਕਰ ਗਈ ਹੈ, ਜਿਸ ਵਿੱਚ ਉਸ ਨੂੰ ਅਮਰੀਕਾ ਦਾ ਵੀ ਸਾਥ ਮਿਲ ਰਿਹਾ ਹੈ।
Publish Date: Fri, 06 Mar 2026 11:54 AM (IST)
Updated Date: Fri, 06 Mar 2026 11:56 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ : ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੇ ਉਸ ਸਮੇਂ ਭਿਆਨਕ ਮੋੜ ਲੈ ਲਿਆ, ਜਦੋਂ ਇਜ਼ਰਾਈਲੀ ਹਵਾਈ ਸੈਨਾ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਜ਼ਬਰਦਸਤ ਹਮਲੇ ਕੀਤੇ ਗਏ। ਇਜ਼ਰਾਈਲ ਵੱਲੋਂ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ ਇਹ ਜੰਗ ਹੁਣ ਇੱਕ 'ਨਵੇਂ ਪੜਾਅ' ਵਿੱਚ ਪ੍ਰਵੇਸ਼ ਕਰ ਗਈ ਹੈ, ਜਿਸ ਵਿੱਚ ਉਸ ਨੂੰ ਅਮਰੀਕਾ ਦਾ ਵੀ ਸਾਥ ਮਿਲ ਰਿਹਾ ਹੈ।
ਦਰਅਸਲ, ਸ਼ੁੱਕਰਵਾਰ ਨੂੰ ਇਜ਼ਰਾਈਲ-ਅਮਰੀਕਾ ਵੱਲੋਂ ਤਹਿਰਾਨ ਭਰ ਵਿੱਚ ਕੀਤੇ ਗਏ ਭਾਰੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਉਸ ਨੇ ਈਰਾਨ ਦੇ ਖਿਲਾਫ਼ ਅਮਰੀਕਾ ਨਾਲ ਮਿਲ ਕੇ ਸ਼ੁਰੂ ਕੀਤੀ ਜੰਗ ਦੇ "ਨਵੇਂ ਪੜਾਅ" ਵਿੱਚ ਕਦਮ ਰੱਖ ਲਿਆ ਹੈ।
ਅਜੇ ਹੋਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਹੋਣਗੀਆਂ...
ਲੈਫਟੀਨੈਂਟ ਜਨਰਲ ਇਯਾਲ ਜ਼ਮੀਰ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ, "ਅੱਗੇ ਹੋਰ ਵੀ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰਨਗੀਆਂ, ਜਿਨ੍ਹਾਂ ਦਾ ਮੈਂ ਅਜੇ ਖੁਲਾਸਾ ਨਹੀਂ ਕਰਨਾ ਚਾਹੁੰਦਾ।"
ਅਮਰੀਕਾ ਨੇ ਵੀ ਕਸੀ ਕਮਰ
ਦੂਜੇ ਪਾਸੇ, ਈਰਾਨ 'ਤੇ ਕਾਰਵਾਈ ਨੂੰ ਲੈ ਕੇ ਅਮਰੀਕਾ ਵੀ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਵੀ ਐਲਾਨ ਕੀਤਾ ਕਿ "ਈਰਾਨ ਅਤੇ ਤਹਿਰਾਨ 'ਤੇ ਫੌਜੀ ਸ਼ਕਤੀ ਵਿੱਚ ਭਾਰੀ ਵਾਧਾ ਹੋਣ ਵਾਲਾ ਹੈ।"
ਤਹਿਰਾਨ ਲੰਬੀ ਜੰਗ ਲਈ ਤਿਆਰ ਹੈ...
ਇਧਰ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਬੁਲਾਰੇ ਨੇ ਕਿਹਾ ਕਿ ਈਰਾਨ ਲੰਬੇ ਸਮੇਂ ਤੱਕ ਚੱਲਣ ਵਾਲੀ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦੀ ਹੀ ਅਜਿਹੇ ਆਧੁਨਿਕ ਹਥਿਆਰ ਪੇਸ਼ ਕਰੇਗਾ, ਜਿਨ੍ਹਾਂ ਦੀ ਵਰਤੋਂ ਅਜੇ ਤੱਕ ਇਸ ਸੰਘਰਸ਼ ਵਿੱਚ ਨਹੀਂ ਹੋਈ ਹੈ।
ਇੱਕ ਬਿਆਨ ਵਿੱਚ, ਬ੍ਰਿਗੇਡੀਅਰ ਜਨਰਲ ਅਲੀ ਮੁਹੰਮਦ ਨੈਨੀ ਨੇ ਚੇਤਾਵਨੀ ਦਿੱਤੀ ਕਿ ਈਰਾਨ ਦੇ ਦੁਸ਼ਮਣਾਂ ਨੂੰ ਹਮਲਿਆਂ ਦੀ ਅਗਲੀ ਲਹਿਰ ਵਿੱਚ ਭਿਆਨਕ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਈਰਾਨ ਦੀ ਨਵੀਂ ਪਹਿਲ ਅਤੇ ਹਥਿਆਰ ਬਿਲਕੁਲ ਤਿਆਰ ਹਨ।