ਡੀਲਰਾਂ ਦੇ ਚੱਕਰ ਕੱਟਣ ਤੋਂ ਮਿਲੇਗੀ ਨਿਜ਼ਾਤ; ਰਜਿਸਟਰਡ ਮੋਬਾਈਲ ਨੰਬਰ ਰਾਹੀਂ ਸਕਿੰਟਾਂ ਵਿੱਚ ਸਰੰਡਰ ਹੋਵੇਗਾ LPG ਕੁਨੈਕਸ਼ਨ
ਮੰਤਰਾਲੇ ਨੇ ਆਪਣੇ ਐੱਲਪੀਜੀ ਕੁਨੈਕਸ਼ਨ ਨੂੰ ਆਨਲਾਈਨ ਸਰੰਡਰ ਕਰਨਾ ਸੌਖਾ ਬਣਾਉਮ ਲਈ ਇਕ ਨਵਾਂ ਡਿਜੀਟਲ ਪਲੇਟਫਾਰਮ, ਮਾਏਪੀਐੱਨਜੀ-ਡੀ ਪੋਰਟਰਲ ਲਾਂਚ ਕੀਤਾ ਹੈ।
Publish Date: Sat, 28 Mar 2026 10:49 AM (IST)
Updated Date: Sat, 28 Mar 2026 10:53 AM (IST)

ਨਵੀਂ ਦਿੱਲੀ (ਏਜੰਸੀ) : ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਨੀਰਜ ਮਿੱਤਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਿਨ੍ਹਾਂ ਖ਼ਪਤਕਾਰਾਂ ਨੇ ਪਾਈਪਲਾਈਨ ਵਾਲੀ ਕੁਦਰਤੀ ਗੈਸ (ਪੀਐੱਨਜੀ) ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ, ਉਹ ਹੁਣ ਡੀਲਰ ਕੋਲ ਜਾਏ ਬਗ਼ੈਰ ਘਰ ਬੈਠੇ ਹੀ ਆਪਣਾ ਐੱਲਪੀਜੀ ਕੁਨੈਕਸ਼ਨ ਸਰੰਡਰ ਕਰ ਸਕਦੇ ਹਨ। ਮੰਤਰਾਲੇ ਨੇ ਆਪਣੇ ਐੱਲਪੀਜੀ ਕੁਨੈਕਸ਼ਨ ਨੂੰ ਆਨਲਾਈਨ ਸਰੰਡਰ ਕਰਨਾ ਸੌਖਾ ਬਣਾਉਮ ਲਈ ਇਕ ਨਵਾਂ ਡਿਜੀਟਲ ਪਲੇਟਫਾਰਮ, ਮਾਏਪੀਐੱਨਜੀ-ਡੀ ਪੋਰਟਰਲ ਲਾਂਚ ਕੀਤਾ ਹੈ। ਐਕਸ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਨੀਰਜ ਮਿੱਤਲ ਨੇ ਕਿਹਾ ਕਿ ਜਿਨ੍ਹਾਂ ਖ਼ਪਤਕਾਰਾਂ ਨੇ ਪਹਿਲਾਂ ਹੀ ਪੀਐੱਨਜੀ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਨੂੰ ਹੁਣ ਆਪਣਾ ਐੱਲਪੀਜੀ ਕੁਨੈਕਸ਼ਨ ਸਰੰਡਰ ਕਰਨ ਲਈ ਡੀਲਰਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਪ੍ਰਿਕਰਿਆ ਹੁਣ ਰਜਿਸਟਰਡ ਮੋਬਾਈਲ ਨੰਬਰ ਜਾਂ ਐੱਲਪੀਜੀ ਆਈਡੀ ਦਾ ਇਸਤੇਮਾਲ ਕਰਨ ਕੇ ਘਰ ਬੈਠੇ ਹੀ ਪੂਰੀ ਕੀਤੀ ਜਾ ਸਕਦੀ ਹੈ। ਇਸ ਪਹਿਲ ਦਾ ਉਦੇਸ਼ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ ਤੇ ਵੱਧ ਤੋਂ ਵੱਧ ਖਪਤਕਾਰਾਂ ਨੂੰ ਸਵੈ ਇੱਛਾ ਨਾਲ ਆਪਣਾ ਐੱਲਪੀਜੀ ਕੁਨੈਕਸ਼ਨ ਛੱਡਣ ਲਈ ਉਤਸ਼ਾਹਤ ਕਰਨਾ ਹੈ, ਤਾਂ ਜੋ ਇਨ੍ਹਾਂ ਕੁਨੈਕਸ਼ਨਾਂ ਦਾ ਇਸਤੇਮਾਲ ਉਨ੍ਹਾਂ ਪਰਿਵਾਰਾਂ ਲਈ ਕੀਤਾ ਜਾ ਸਕੇ ਜਿਨ੍ਹਾਂ ਕੋਲ ਅਜੇ ਤੱਕ ਐੱਲਪੀਜੀ ਕੁਨੈਕਸ਼ਨ ਨਹੀਂ ਹਨ। ਸਕੱਤਰ ਨੇ ਦੱਸਿਆ ਕਿ ਪੋਰਟਲ ਲਾਂਚ ਹੋਣ ਦੇ ਇਕ ਦਿਨ ਦੇ ਅੰਦਰ ਹੀ 1797 ਖ਼ਪਤਕਾਰਾਂ ਨੇ ਆਪਣੇ ਐੱਲਪੀਜੀ ਕੁਨੈਕਸ਼ਨ ਛੱਡ ਦਿੱਤੇ ਹਨ।