OpenAI ਨੇ ਆਪਣਾ ਸਭ ਤੋਂ ਨਵਾਂ ਅਤੇ ਐਡਵਾਂਸ ਏਆਈ (AI) ਮਾਡਲ ChatGPT 5.5 ਲਾਂਚ ਕਰ ਦਿੱਤਾ ਹੈ। ਇਸ ਮਾਡਲ ਦੇ ਸ਼ੁਰੂਆਤੀ ਟੈਸਟਾਂ ਅਤੇ ਮਾਹਿਰਾਂ ਦੀ ਰਾਏ ਅਨੁਸਾਰ, ਇਸ ਨੂੰ ਹੁਣ ਤੱਕ ਦੇ ਸਭ ਤੋਂ ਸਮਾਰਟ ਅਤੇ ਖ਼ੁਦਮੁਖਤਿਆਰ ਏਆਈ ਸਿਸਟਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ChatGPT 5.5 ਦੀਆਂ ਖ਼ੂਬੀਆਂ
ਆਟੋ-ਟਾਸਕ ਸਮਰੱਥਾ ਦੇ ਨਾਲ-ਨਾਲ ਓਪਨ-ਏਆਈ ਦਾ ਇਹ ਨਵਾਂ ਮਾਡਲ ਅਧੂਰੀ ਜਾਣਕਾਰੀ ਤੋਂ ਵੀ ਸਹੀ ਨਤੀਜੇ ਕੱਢਣ ਦੀ ਸਮਰੱਥਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਮਾਡਲ ਮਲਟੀ-ਸਟੈਪ ਟਾਸਕ ਨੂੰ ਖ਼ੁਦ ਪਲਾਨ ਅਤੇ ਐਗਜ਼ੀਕਿਊਟ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਇਹ ਯੂਜ਼ਰ ਦੀ ਲੋੜ ਨੂੰ ਸਮਝ ਕੇ ਪਹਿਲਾਂ ਹੀ ਸੁਝਾਅ ਵੀ ਦੇ ਸਕਦਾ ਹੈ।
ਪਹਿਲਾਂ ਨਾਲੋਂ ਕਿੰਨਾ ਵੱਖਰਾ ਹੈ?
ਪਿਛਲੇ ਵਰਜ਼ਨਾਂ ਦੀ ਤੁਲਨਾ ਵਿੱਚ, ChatGPT 5.5 ਜ਼ਿਆਦਾ ਕਾਨਟੈਕਸਟ-ਅਵੇਅਰ ਅਤੇ ਲੌਂਗ-ਟਰਮ ਮੈਮੋਰੀ ਦੇ ਨਾਲ ਹੋਰ ਵੀ ਐਡਵਾਂਸ ਹੋ ਗਿਆ ਹੈ। ਇਹ ਕਿਸੇ ਇੱਕ ਗੱਲਬਾਤ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦਾ ਹੈ ਅਤੇ ਗੱਲਬਾਤ ਦਾ ਸਹੀ ਜਵਾਬ ਦਿੰਦਾ ਹੈ। ਇਸ ਦੇ ਨਾਲ ਹੀ ਕੰਪਨੀ ਦਾ ਦਾਅਵਾ ਹੈ ਕਿ ਇਹ ਵਿਸ਼ੇ ਤੋਂ ਭਟਕਦਾ ਨਹੀਂ ਹੈ।
ਟੈਸਟਿੰਗ ਵਿੱਚ ਸ਼ਾਨਦਾਰ ਨਤੀਜੇ
ChatGPT 5.5 ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨੇ ਸ਼ੁਰੂਆਤੀ ਟੈਸਟਿੰਗ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਤੀਜਿਆਂ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਖੇਤਰ ਵਿੱਚ ਇਸ ਨੇ ਗੁੰਝਲਦਾਰ ਤੋਂ ਗੁੰਝਲਦਾਰ ਸਵਾਲਾਂ ਨੂੰ ਆਸਾਨ ਭਾਸ਼ਾ ਵਿੱਚ ਸਮਝਾਇਆ ਹੈ। ਇਸ ਦੇ ਨਾਲ ਹੀ ਕੋਡਿੰਗ ਵਿੱਚ ਇਹ ਮਾਡਲ ਗਲਤੀਆਂ ਠੀਕ ਕਰਨ ਦੇ ਨਾਲ-ਨਾਲ ਆਪਟੀਮਾਈਜ਼ੇਸ਼ਨ ਵਿੱਚ ਪਹਿਲੇ ਮਾਡਲਾਂ ਨਾਲੋਂ ਬਿਹਤਰ ਹੈ।
ChatGPT 5.5 ਕੰਟੈਂਟ ਰਾਈਟਿੰਗ ਵਿੱਚ ਹੋਰ ਵੀ ਜ਼ਿਆਦਾ ਐਡਵਾਂਸ ਹੋ ਗਿਆ ਹੈ। ਇਹ ਲੰਬਾ ਅਤੇ ਰਚਨਾਤਮਕ ਕੰਟੈਂਟ ਤਿਆਰ ਕਰ ਸਕਦਾ ਹੈ। ਇਸ ਦੇ ਨਾਲ ਹੀ ਗੁੰਝਲਦਾਰ ਡੇਟਾ ਦਾ ਆਸਾਨੀ ਨਾਲ ਵਿਸ਼ਲੇਸ਼ਣ ਕਰਕੇ ਉਸ ਦਾ ਸਾਰ ਦੱਸ ਸਕਦਾ ਹੈ।
ਟੈਸਟ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ChatGPT 5.5 ਵਿਦਿਆਰਥੀਆਂ, ਡਿਵੈਲਪਰਾਂ, ਕੰਟੈਂਟ ਕ੍ਰਿਏਟਰਾਂ ਅਤੇ ਬਿਜ਼ਨਸ ਯੂਜ਼ਰਾਂ ਲਈ ਇੱਕ ਜ਼ਰੂਰੀ ਟੂਲ ਬਣ ਸਕਦਾ ਹੈ।