ਆਪਣਾ ਬੈਂਕ ਖਾਤਾ ਜੋੜਨ ਲਈ ਤੁਹਾਡੇ ਕੋਲ ਇਕ ਭਾਰਤੀ ਬੈਂਕ ਵਿਚ ਇਕ ਐਕਟਿਵ ਖਾਤਾ ਹੋਣਾ ਚਾਹੀਦਾ ਹੈ ਜੋ UPI ਦਾ ਸਮਰਥਨ ਕਰਦਾ ਹੈ। ਇਸ ਬੈਂਕ ਖਾਤੇ ਲਈ ਦਿੱਤਾ ਗਿਆ ਪ੍ਰਾਇਮਰੀ ਫ਼ੋਨ ਨੰਬਰ ਤੁਹਾਡੇ WhatsApp ਖਾਤੇ ਦੇ ਫ਼ੋਨ ਨੰਬਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

ਨਵੀਂ ਦਿੱਲੀ : ਭਾਵੇਂ ਤੁਸੀਂ ਆਪਣੇ ਸਥਾਨਕ ਕਰਿਆਨਾ ਸਟੋਰ ਤੋਂ ਘਰੇਲੂ ਚੀਜ਼ਾਂ ਖਰੀਦ ਰਹੇ ਹੋ ਜਾਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਪੈਸੇ ਭੇਜ ਰਹੇ ਹੋ ਜਾਂ ਆਰਡਰ ਕਰ ਰਹੇ ਹੋ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਡਿਜੀਟਲ ਭੁਗਤਾਨ ਬੇਹੱਦ ਆਸਾਨ ਬਣਾ ਦਿੱਤਾ ਹੈ। ਇਕ ਪਲੇਟਫਾਰਮ 'ਤੇ ਮੈਸੇਜ ਭੇਜਣ ਤੇ ਭੁਗਤਾਨ ਕਰਨ ਦੀ ਸਹੂਲਤ ਹੋਣਾ ਹੋਰ ਵੀ ਸੁਵਿਧਾਜਣਕ ਹੈ। ਇਹ ਫੀਚਰ WhatsApp 'ਤੇ ਉਪਲਬਧ ਹੈ। ਤੁਸੀਂ ਇਸ ਪਲੇਟਫਾਰਮ 'ਤੇ ਸੰਦੇਸ਼ ਭੇਜ ਸਕਦੇ ਹੋ ਤੇ ਪੈਸੇ ਦਾ ਲੈਣ-ਦੇਣ ਵੀ ਕਰ ਸਕਦੇ ਹੋ। ਵ੍ਹਟਸਐਪ 'ਤੇ ਪੈਸੇ ਭੇਜਣਾ ਮੈਸੇਜ ਭੇਜਣ ਜਿੰਨਾ ਹੀ ਆਸਾਨ ਹੈ। ਇਸ ਵਿਚ ਯੂਜ਼ਰਜ਼ ਆਸਾਨੀ ਨਾਲ ਆਪਣੇ ਚੈਟ ਬਾਕਸ 'ਚ UPI ਪੇਮੈਂਟ ਵੀ ਕਰ ਸਕਦੇ ਹਨ। ਤੁਹਾਨੂੰ ਸਿਰਫ਼ ਆਪਣੇ ਕੰਟੈਕਟ ਨਾਲ ਗੱਲਬਾਤ ਕਰਦੇ ਸਮੇਂ ਰੁਪਏ ਦੇ ਆਈਕਨ 'ਤੇ ਟੈਪ ਕਰਨ ਦੀ ਲੋੜ ਹੈ ਜਾਂ ਭਾਰਤ 'ਚ 20 ਮਿਲੀਅਨ ਤੋਂ ਵੱਧ QR- ਸਮਰਥਿਤ ਸਟੋਰਾਂ ਤੋਂ QR ਕੋਡ ਨੂੰ ਸਕੈਨ ਕਰੋ ਅਤੇ UPI ਭੁਗਤਾਨ ਕਰੋ।
ਆਪਣਾ ਬੈਂਕ ਖਾਤਾ ਜੋੜੋ : ਆਪਣਾ ਬੈਂਕ ਖਾਤਾ ਜੋੜਨ ਲਈ ਤੁਹਾਡੇ ਕੋਲ ਇਕ ਭਾਰਤੀ ਬੈਂਕ ਵਿਚ ਇਕ ਐਕਟਿਵ ਖਾਤਾ ਹੋਣਾ ਚਾਹੀਦਾ ਹੈ ਜੋ UPI ਦਾ ਸਮਰਥਨ ਕਰਦਾ ਹੈ। ਇਸ ਬੈਂਕ ਖਾਤੇ ਲਈ ਦਿੱਤਾ ਗਿਆ ਪ੍ਰਾਇਮਰੀ ਫ਼ੋਨ ਨੰਬਰ ਤੁਹਾਡੇ WhatsApp ਖਾਤੇ ਦੇ ਫ਼ੋਨ ਨੰਬਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
1. ਉਸ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰੋ ਜਿਸ ਨੂੰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ ਤੇ ਫਿਰ ਭੁਗਤਾਨ ਆਈਕਨ 'ਤੇ ਟੈਪ ਕਰੋ। 2. ਉਹ ਰਕਮ ਭਰੋ ਜਿਹੜੀ ਤੁਸੀਂ ਭੇਜਣੀ ਚਾਹੁੰਦੇ ਹੋ, ਫਿਰ ਅੱਗੇ ਟੈਪ ਕਰੋ ਤੇ ਦੁਬਾਰਾ ਸ਼ੁਰੂ ਕਰੋ 'ਤੇ ਟੈਪ ਕਰੋ।
3. ਸਾਡੀਆਂ ਭੁਗਤਾਨ ਸ਼ਰਤਾਂ ਤੇ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰੋ ਤੇ ਜਾਰੀ ਰੱਖੋ 'ਤੇ ਟੈਪ ਕਰੋ।
4. ਬੈਂਕਾਂ ਦੀ ਸੂਚੀ 'ਚੋਂ ਆਪਣੇ ਬੈਂਕ ਦੇ ਨਾਂ 'ਤੇ ਟੈਪ ਕਰੋ।
5. ਇਜਾਜ਼ਤ ਦਿਉ 'ਤੇ ਟੈਪ ਕਰੋ। ਜੇਕਰ ਤੁਹਾਡੇ ਕੋਲ ਪਹਿਲਾਂ ਹੀ WhatsApp 'ਤੇ ਫ਼ੋਨ ਕਾਲਾਂ 'ਤੇ ਕੰਟਰੋਲ ਕਰਨ ਦੀ ਇਜਾਜ਼ਤ ਹੈ ਤਾਂ ਤੁਹਾਨੂੰ ਦੁਬਾਰਾ ਇਜਾਜ਼ਤ ਦੇਣ ਦੀ ਲੋੜ ਨਹੀਂ ਪਵੇਗੀ।
6. ਉਸ ਬੈਂਕ ਖਾਤੇ 'ਤੇ ਟੈਪ ਕਰੋ ਜਿਸ ਤੋਂ ਤੁਸੀਂ WhatsApp ਰਾਹੀਂ ਭੁਗਤਾਨ ਕਰਨਾ ਚਾਹੁੰਦੇ ਹੋ।
7. ਆਪਣੇ ਡੈਬਿਟ ਕਾਰਡ ਦੀ ਪੁਸ਼ਟੀ ਕਰਨ ਲਈ 'ਜਾਰੀ ਰੱਖੋ' 'ਤੇ ਟੈਪ ਕਰੋ।
8. ਆਪਣੇ ਡੈਬਿਟ ਕਾਰਡ ਵੇਰਵਿਆਂ ਦੀ ਪੁਸ਼ਟੀ ਕਰੋ।
ਬੈਂਕ ਖਾਤੇ ਨੂੰ WhatsApp ਨਾਲ ਲਿੰਕ ਕਰਨ ਤੋਂ ਬਾਅਦ ਕਿਸੇ ਵੀ ਕੰਟਕੈਟ ਨੂੰ ਭੇਜ ਸਕਦੇ ਹੋ
ਪੈਸੇ
1. ਉਸ ਕੰਟੈਕਟ ਨਾਲ ਗੱਲਬਾਤ ਸ਼ੁਰੂ ਕਰੋ ਜਿਸ ਨੂੰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ।
2. '₹' ਆਈਕਨ 'ਤੇ ਟੈਪ ਕਰੋ।
3. ਉਹ ਰਕਮ ਦਾਖਲ ਕਰੋ ਜਿਹੜੀ ਤੁਸੀਂ ਭੇਜਣੀ ਚਾਹੁੰਦੇ ਹੋ।
UPI ਪਿੰਨ ਭਰੋ ਤੇ ਭੁਗਤਾਨ ਦੀ ਪੁਸ਼ਟੀ ਕਰੋ
ਪੈਸੇ ਭੇਜਣ ਤੋਂ ਪਹਿਲਾਂ ਤੁਹਾਨੂੰ ਆਪਣਾ UPI ਪਿੰਨ ਦਰਜ ਕਰਨ ਲਈ ਕਿਹਾ ਜਾਵੇਗਾ। ਜੇਕਰ ਤੁਸੀਂ ਅਜੇ ਵੀ ਆਪਣਾ UPI ਪਿੰਨ ਸੈੱਟ ਨਹੀਂ ਕੀਤਾ ਹੈ ਤਾਂ ਤੁਸੀਂ ਆਪਣੇ ਡੈਬਿਟ ਕਾਰਡ ਦੇ ਆਖਰੀ 6 ਅੰਕ ਤੇ ਮਿਆਦ ਪੁੱਗਣ ਦੀ ਤਾਰੀਕ ਦਾਖਲ ਕਰਕੇ ਪੈਸੇ ਭੇਜ ਸਕੋਗੇ।
ਆਪਣੀ ਭੁਗਤਾਨ ਸਥਿਤੀ ਦੀ ਕਰੋ ਪੁਸ਼ਟੀ
ਤੁਹਾਨੂੰ ਚੈਟ ਵਿਚ ਤੁਹਾਡੇ ਵੱਲੋਂ ਭੇਜੇ ਗਏ ਪੈਸਿਆਂ ਦੀ ਸਥਿਤੀ ਦੇਖ ਕੇ ਪਤਾ ਲੱਗ ਜਾਵੇਗਾ ਕਿ ਭੁਗਤਾਨ ਸਫਲਤਾਪੂਰਵਕ ਬੋ ਗਿਆ ਹੈ ਜਾਂ ਨਹੀਂ। ਤੁਸੀਂ ਭੁਗਤਾਨ ਸੈਟਿੰਗ 'ਚ ਆਖਰੀ ਆਪਸ਼ਨ ਦੇਖ ਕੇ ਵੀ ਪਤਾ ਲਗਾ ਸਕਦੇ ਹੋ।
WhatsApp ਆਪਣੇ ਪਲੇਟਫਾਰਮ 'ਤੇ ਭੁਗਤਾਨ ਅਨੁਭਵ ਨੂੰ ਨਿੱਜੀ ਬਣਾਉਣ ਲਈ ਸਟਿੱਕਰ ਤੇ ਬੈਕਗਰਾਊਂਡ ਵੀ ਪ੍ਰਦਾਨ ਕਰਦਾ ਹੈ। ਚੈਟ ਕੰਪੋਜ਼ਰ 'ਚ 'ਸਟਿੱਕਰ' ਆਈਕਨ 'ਤੇ ਟੈਪ ਕਰ ਕੇ ਇਨ੍ਹਾਂ ਸਟਿੱਕਰਾਂ ਤੇ ਬੈਕਗਰਾਊਂਡ ਨੂੰ ਚੁਣਿਆ ਜਾ ਸਕਦਾ ਹੈ।