ਰਾਤ ਦੇ ਸਮੇਂ ਕਾਰ 'ਚ ਸਫ਼ਰ ਕਰਨਾ ਕਾਫ਼ੀ ਮੁਸ਼ਕਲ ਭਰਿਆ ਵੀ ਹੋ ਸਕਦਾ ਹੈ। ਜੇਕਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਰਾਤ ਨੂੰ ਸਫ਼ਰ ਕੀਤਾ ਜਾਵੇ ਤਾਂ ਹਾਦਸਿਆਂ ਤੋਂ ਸੁਰੱਖਿਅਤ ਰਹਿੰਦੇ ਹੋਏ ਸਫ਼ਰ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਸੜਕਾਂ ਦੀ ਹਾਲਤ ਲਗਾਤਾਰ ਬਿਹਤਰ ਹੋ ਰਹੀ ਹੈ। ਇਸ ਕਾਰਨ ਲੋਕ ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਆਪਣੀ ਕਾਰ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਰਾਤ ਦੇ ਸਮੇਂ ਕਾਰ 'ਚ ਸਫ਼ਰ ਕਰਨਾ ਕਾਫ਼ੀ ਮੁਸ਼ਕਲ ਭਰਿਆ ਵੀ ਹੋ ਸਕਦਾ ਹੈ। ਜੇਕਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਰਾਤ ਨੂੰ ਸਫ਼ਰ ਕੀਤਾ ਜਾਵੇ ਤਾਂ ਹਾਦਸਿਆਂ ਤੋਂ ਸੁਰੱਖਿਅਤ ਰਹਿੰਦੇ ਹੋਏ ਸਫ਼ਰ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਕਾਰ ਰਾਹੀਂ ਰਾਤ ਨੂੰ ਸੁਰੱਖਿਅਤ ਸਫ਼ਰ ਕਰਨ ਲਈ ਇਕ ਚੰਗੇ ਡਰਾਈਵਰ ਦੇ ਨਾਲ-ਨਾਲ ਲਾਈਟਾਂ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਕਾਰ ਦੀ ਸਾਂਭ-ਸੰਭਾਲ 'ਚ ਲਾਪਰਵਾਹੀ ਕਰਦੇ ਹਨ, ਜਿਸ ਕਾਰਨ ਲਾਈਟਾਂ ਖ਼ਰਾਬ ਹੋ ਜਾਂਦੀਆਂ ਹਨ। ਖ਼ਰਾਬ ਲਾਈਟਾਂ ਕਾਰਨ ਜਿੱਥੇ ਸਫ਼ਰ ਦੌਰਾਨ ਹਾਦਸਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਕਾਰ ਚਲਾਉਣਾ ਨਿਯਮਾਂ ਦੀ ਉਲੰਘਣਾ ਵੀ ਹੈ, ਜਿਸ ਲਈ ਪੁਲਿਸ ਵੱਲੋਂ ਚਾਲਾਨ ਵੀ ਕੀਤਾ ਜਾ ਸਕਦਾ ਹੈ।
ਕਈ ਵਾਰ ਰਾਤ ਨੂੰ ਕਾਰ ਚਲਾਉਂਦੇ ਸਮੇਂ ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਦੀ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ। ਅਜਿਹਾ ਆਮ ਤੌਰ 'ਤੇ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਕਾਰ ਦੀ ਵਿੰਡਸ਼ੀਲਡ (ਅਗਲਾ ਸ਼ੀਸ਼ਾ) ਪੂਰੀ ਤਰ੍ਹਾਂ ਸਾਫ਼ ਨਾ ਹੋਵੇ। ਸਫ਼ਰ ਦੌਰਾਨ ਵਿੰਡਸ਼ੀਲਡ 'ਤੇ ਧੂੜ-ਮਿੱਟੀ ਤੇ ਹੋਰ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਜਿਸ ਨਾਲ ਦੇਖਣ ਦੀ ਸਮਰੱਥਾ (visibility) ਪ੍ਰਭਾਵਿਤ ਹੁੰਦੀ ਹੈ। ਇਸ ਲਈ, ਜਦੋਂ ਵੀ ਰਾਤ ਨੂੰ ਸਫ਼ਰ ਕਰੋ, ਹਮੇਸ਼ਾ ਕਾਰ ਦੀ ਵਿੰਡਸ਼ੀਲਡ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ।
ਰਾਤ ਦੇ ਸਫ਼ਰ ਦੌਰਾਨ ਜੇਕਰ ਕਾਰ ਵਿਚ ਆਪਣੀ ਪਸੰਦ ਦੇ ਗਾਣੇ ਚਲਾਏ ਜਾਣ ਤਾਂ ਵੀ ਸਵਾਰ ਬਿਨਾਂ ਕਿਸੇ ਪਰੇਸ਼ਾਨੀ ਦੇ ਸਫ਼ਰ ਪੂਰਾ ਕਰ ਸਕਦੇ ਹਨ। ਬਹੁਤ ਉੱਚੀ ਆਵਾਜ਼ 'ਚ ਗਾਣੇ ਸੁਣਨ ਨਾਲ ਦੂਜੇ ਵਾਹਨਾਂ ਦੇ ਹਾਰਨ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਲਈ, ਘੱਟ ਆਵਾਜ਼ ਟਚ ਮਨਪਸੰਦ ਗਾਣੇ ਸੁਣਦੇ ਹੋਏ ਆਸਾਨੀ ਨਾਲ ਸਫ਼ਰ ਪੂਰਾ ਕੀਤਾ ਜਾ ਸਕਦਾ ਹੈ।
ਰਾਤ ਦੇ ਸਮੇਂ ਜੇਕਰ ਬਿਨਾਂ ਕਿਸੇ ਮੁਸ਼ਕਲ ਦੇ ਕਾਰ ਚਲਾਉਣੀ ਹੋਵੇ ਤਾਂ ਹਰ ਕੁਝ ਘੰਟਿਆਂ ਬਾਅਦ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਜਿਹਾ ਨਾ ਕਰਨ 'ਤੇ ਕਈ ਵਾਰ ਡਰਾਈਵਰ ਨੂੰ ਨੀਂਦ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਨਾਲ ਹਾਦਸਾ ਹੋ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਵੀ ਰਾਤ ਨੂੰ ਕਾਰ ਚਲਾਓ, ਤਾਂ ਹਰ ਕੁਝ ਘੰਟਿਆਂ ਬਾਅਦ ਕਾਰ ਰੋਕ ਕੇ ਕੁਝ ਦੇਰ ਆਰਾਮ ਕਰੋ। ਇਸ ਨਾਲ ਤੁਸੀਂ ਖ਼ੁਦ ਨੂੰ ਵੀ ਨੀਂਦ ਤੋਂ ਬਚਾ ਸਕਦੇ ਹੋ ਅਤੇ ਇੰਜਣ ਨੂੰ ਵੀ ਕੁਝ ਦੇਰ ਲਈ ਆਰਾਮ ਮਿਲਦਾ ਹੈ।