Vivo X300 Ultra ਅਤੇ Vivo X300 FE ਭਾਰਤ 'ਚ 6 ਮਈ ਨੂੰ ਹੋਣਗੇ ਲਾਂਚ, ਬਿਹਤਰੀਨ ਹੋਵੇਗਾ ਕੈਮਰਾ
ਕੰਪਨੀ ਨੇ X (ਪਹਿਲਾਂ ਟਵਿੱਟਰ) 'ਤੇ ਕੀਤੀਆਂ ਪੋਸਟਾਂ ਰਾਹੀਂ ਪੁਸ਼ਟੀ ਕੀਤੀ ਹੈ ਕਿ Vivo X300 Ultra ਅਤੇ Vivo X300 FE ਭਾਰਤ ਵਿੱਚ 6 ਮਈ ਨੂੰ ਦੁਪਹਿਰ 12 ਵਜੇ ਲਾਂਚ ਕੀਤੇ ਜਾਣਗੇ।
Publish Date: Wed, 22 Apr 2026 04:16 PM (IST)
Updated Date: Wed, 22 Apr 2026 04:20 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo ਨੇ X300 Ultra ਤੇ X300 FE ਦੇ ਭਾਰਤ 'ਚ ਲਾਂਚ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਸਮਾਰਟਫੋਨ ਅਗਲੇ ਮਹੀਨੇ ਦੇਸ਼ ਵਿਚ ਲਾਂਚ ਹੋਣਗੇ। ਕੰਪਨੀ ਨੇ ਆਪਣੀਆਂ ਅਧਿਕਾਰਤ ਮਾਈਕ੍ਰੋਸਾਈਟਸ ਰਾਹੀਂ ਕੁਝ ਜ਼ਰੂਰੀ ਵੇਰਵੇ ਸਾਂਝੇ ਕੀਤੇ ਹਨ ਜਿਨ੍ਹਾਂ ਵਿਚ ਇਨ੍ਹਾਂ ਫੋਨਾਂ ਦੇ ਡਿਜ਼ਾਈਨ, ਰੰਗਾਂ ਤੇ ਮੁੱਖ ਫੀਚਰਜ਼ ਦੀ ਝਲਕ ਮਿਲਦੀ ਹੈ। Vivo X300 Ultra ਨੂੰ ਇਸ ਤੋਂ ਪਹਿਲਾਂ ਮਾਰਚ ਵਿਚ ਚੀਨ 'ਚ ਲਾਂਚ ਕੀਤਾ ਗਿਆ ਸੀ, ਜਦੋਂਕਿ X300 FE ਪਹਿਲਾਂ ਹੀ ਦੁਨੀਆ ਦੇ ਕੁਝ ਚੋਣਵੇਂ ਬਾਜ਼ਾਰਾਂ 'ਚ ਉਪਲਬਧ ਹੈ। ਭਾਰਤ ਵਿਚ ਹੋਣ ਵਾਲੇ ਇਸ ਅਪਕਮਿੰਗ ਲਾਂਚ ਨਾਲ Vivo ਦੀ X-ਸੀਰੀਜ਼ ਦਾ ਵਿਸਤਾਰ ਹੋਵੇਗਾ ਜਿਸ ਵਿਚ ਪਹਿਲਾਂ ਹੀ Vivo X300 ਅਤੇ X300 Pro ਸ਼ਾਮਲ ਹਨ, ਜਿਨ੍ਹਾਂ ਨੂੰ ਦਸੰਬਰ 2025 ਵਿੱਚ ਪੇਸ਼ ਕੀਤਾ ਗਿਆ ਸੀ।
ਲਾਂਚ ਦੀ ਤਾਰੀਖ਼, ਰੰਗ ਤੇ ਮੁੱਖ ਫੀਚਰਜ਼
ਕੰਪਨੀ ਨੇ X (ਪਹਿਲਾਂ ਟਵਿੱਟਰ) 'ਤੇ ਕੀਤੀਆਂ ਪੋਸਟਾਂ ਰਾਹੀਂ ਪੁਸ਼ਟੀ ਕੀਤੀ ਹੈ ਕਿ Vivo X300 Ultra ਅਤੇ Vivo X300 FE ਭਾਰਤ ਵਿੱਚ 6 ਮਈ ਨੂੰ ਦੁਪਹਿਰ 12 ਵਜੇ ਲਾਂਚ ਕੀਤੇ ਜਾਣਗੇ।
Vivo X300 FE ਦੇ ਫੀਚਰਜ਼ :
ਰੰਗ: ਲਿਲਾਕ ਪਰਪਲ, ਨੋਇਰ ਬਲੈਕ ਅਤੇ ਅਰਬਨ ਓਲੀਵ।
ਡਿਜ਼ਾਈਨ: 7.99mm ਪਤਲਾ ਪ੍ਰੋਫਾਈਲ, 191g ਭਾਰ ਅਤੇ AG ਫਿਨਿਸ਼।
ਪ੍ਰੋਸੈਸਰ: Snapdragon 8 Gen 5 ਚਿੱਪਸੈੱਟ, LPDDR5x RAM ਅਤੇ UFS 4.1 ਸਟੋਰੇਜ।
ਬੈਟਰੀ: 6,500mAh, 90W ਵਾਇਰਡ ਅਤੇ 40W ਵਾਇਰਲੈੱਸ ਚਾਰਜਿੰਗ।
ਕੈਮਰਾ: Zeiss ਸਪੋਰਟ ਵਾਲਾ 50MP ਮੇਨ ਸੈਂਸਰ (Sony IMX921), 50MP ਟੈਲੀਫੋਟੋ (3x ਆਪਟੀਕਲ ਜ਼ੂਮ) ਅਤੇ 8MP ਅਲਟਰਾ-ਵਾਈਡ। ਸੈਲਫੀ ਲਈ 50MP Zeiss ਕੈਮਰਾ।
Vivo X300 Ultra ਦੇ ਫੀਚਰਜ਼ :
ਰੰਗ: ਐਕਲਿਪਸ ਬਲੈਕ ਅਤੇ ਵਿਕਟਰੀ ਗ੍ਰੀਨ।
ਕੈਮਰਾ ਸਿਸਟਮ: Zeiss Master Lenses ਸਿਸਟਮ। 50MP ਅਲਟਰਾਵਾਈਡ, 200MP ਡਾਕੂਮੈਂਟਰੀ ਕੈਮਰਾ ਅਤੇ 200MP APO ਟੈਲੀਫੋਟੋ ਕੈਮਰਾ (ਗਿੰਬਲ ਸਟੇਬਲਾਈਜ਼ੇਸ਼ਨ ਦੇ ਨਾਲ)।
ਵੀਡੀਓ: 120fps 'ਤੇ 4K ਰਿਕਾਰਡਿੰਗ, Dolby Vision ਅਤੇ 10-bit log ਵੀਡੀਓ ਸਪੋਰਟ।
ਪ੍ਰੋਸੈਸਰ: Snapdragon 8 Elite Gen 5 ਚਿੱਪਸੈੱਟ।
ਬੈਟਰੀ: 6,600mAh, 100W ਵਾਇਰਡ ਚਾਰਜਿੰਗ।
ਅਪਡੇਟ: 5 ਸਾਲ OS ਅਪਡੇਟ ਅਤੇ 7 ਸਾਲ ਸੁਰੱਖਿਆ ਅਪਡੇਟ।