ਦੁਨੀਆ ਦੀ ਮਸ਼ਹੂਰ ਕੈਮਰਾ ਟੈਸਟਿੰਗ ਏਜੰਸੀ DXOMARK ਦੀ ਰੈਂਕਿੰਗ ਕਾਫ਼ੀ ਅਹਿਮ ਮੰਨੀ ਜਾਂਦੀ ਹੈ। ਇਹ ਏਜੰਸੀ ਕੈਮਰੇ ਦੀ ਡਿਟੇਲ, ਕਲਰ ਐਕਇਰੇਸੀ, ਜ਼ੂਮ ਕੁਆਲਿਟੀ, ਨਾਈਟ ਪਰਫਾਰਮੈਂਸ ਤੇ ਵੀਡੀਓ ਸਟੇਬਿਲਿਟੀ ਵਰਗੇ ਕਈ ਪੈਮਾਨਿਆਂ 'ਤੇ ਫੋਨ ਨੂੰ ਟੈਸਟ ਕਰਦੀ ਹੈ। ਇਨ੍ਹਾਂ ਸਕੋਰਾਂ ਦੇ ਆਧਾਰ 'ਤੇ ਅਸੀਂ ਭਾਰਤ 'ਚ ਉਪਲਬਧ ਟੌਪ 5 ਕੈਮਰਾ ਸਮਾਰਟਫੋਨਾਂ ਦੀ ਸੂਚੀ ਤਿਆਰ ਕੀਤੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਸਮਾਰਟਫੋਨ ਖਰੀਦਣ ਵੇਲੇ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਹੈ- ਕੈਮਰਾ ਕਿਹੋ ਜਿਹਾ ਹੈ? ਟ੍ਰੈਵਲ ਫੋਟੋਗ੍ਰਾਫੀ ਹੋਵੇ, ਇੰਸਟਾਗ੍ਰਾਮ ਰੀਲਜ਼ ਬਣਾਉਣੀਆਂ ਹੋਣ, 4K ਜਾਂ 8K ਵੀਡੀਓ ਸ਼ੂਟ ਕਰਨਾ ਹੋਵੇ ਜਾਂ ਫਿਰ ਨਾਈਟ ਮੋਡ 'ਚ ਸਾਫ਼ ਤਸਵੀਰਾਂ ਲੈਣੀਆਂ ਹੋਣ, ਹਰ ਯੂਜ਼ਰ ਆਪਣੀ ਲੋੜ ਮੁਤਾਬਕ ਬਿਹਤਰੀਨ ਕੈਮਰਾ ਫੋਨ ਚਾਹੁੰਦਾ ਹੈ। ਇਸੇ ਕਰਕੇ ਦੁਨੀਆ ਦੀ ਮਸ਼ਹੂਰ ਕੈਮਰਾ ਟੈਸਟਿੰਗ ਏਜੰਸੀ 'ਡੀਐਕਸਓਮਾਰਕ' (DXOMARK) ਦੀ ਰੈਂਕਿੰਗ ਕਾਫ਼ੀ ਅਹਿਮ ਮੰਨੀ ਜਾਂਦੀ ਹੈ
ਇਹ ਏਜੰਸੀ ਕੈਮਰੇ ਦੀ ਡਿਟੇਲ, ਕਲਰ ਐਕਇਰੇਸੀ, ਜ਼ੂਮ ਕੁਆਲਿਟੀ, ਨਾਈਟ ਪਰਫਾਰਮੈਂਸ ਤੇ ਵੀਡੀਓ ਸਟੇਬਿਲਿਟੀ ਵਰਗੇ ਕਈ ਪੈਮਾਨਿਆਂ 'ਤੇ ਫੋਨ ਨੂੰ ਟੈਸਟ ਕਰਦੀ ਹੈ। ਇਨ੍ਹਾਂ ਸਕੋਰਾਂ ਦੇ ਆਧਾਰ 'ਤੇ ਅਸੀਂ ਭਾਰਤ 'ਚ ਉਪਲਬਧ ਟੌਪ 5 ਕੈਮਰਾ ਸਮਾਰਟਫੋਨਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿੱਚੋਂ ਕੋਈ ਫੋਨ ਜ਼ੂਮ 'ਚ ਅੱਗੇ ਹੈ, ਕੋਈ ਵੀਡੀਓ ਰਿਕਾਰਡਿੰਗ 'ਚ ਤਾਂ ਕੋਈ AI ਪ੍ਰੋਸੈਸਿੰਗ 'ਚ ਕਮਾਲ ਦਿਖਾ ਰਿਹਾ ਹੈ।
ਡੀਐਕਸਓਮਾਰਕ (DXOMARK) ਕੈਮਰਾ ਰੇਟਿੰਗ 'ਚ ਵੀਵੋ ਦੇ ਫਲੈਗਸ਼ਿਪ ਫੋਨ ਵੀਵੋ ਐਕਸ300 ਪ੍ਰੋ ਨੂੰ 171 ਅੰਕ ਮਿਲੇ ਹਨ ਅਤੇ ਇਹ ਕੈਮਰੇ ਦੇ ਲਿਹਾਜ਼ ਨਾਲ ਇਕ ਬਿਹਤਰੀਨ ਫੋਨ ਹੈ। ਇਸ ਫੋਨ ਨੇ ਕੈਮਰਾ ਟੈਕਨਾਲੋਜੀ ਨੂੰ ਨਵੇਂ ਪੱਧਰ 'ਤੇ ਪਹੁੰਚਾ ਦਿੱਤਾ ਹੈ। ਇਹ ਫੋਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਜ਼ ਲਈ ਹੈ ਜੋ ਫੋਟੋਗ੍ਰਾਫੀ 'ਚ ਪ੍ਰਯੋਗ ਕਰਨਾ ਪਸੰਦ ਕਰਦੇ ਹਨ ਅਤੇ ਲੰਬੀ ਦੂਰੀ ਤੋਂ ਸਾਫ਼ ਤਸਵੀਰਾਂ ਲੈਣਾ ਚਾਹੁੰਦੇ ਹਨ।
ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਹੈ ਜਿਸ ਵਿਚ 50 MP ਦਾ ਵਾਈਡ ਐਂਗਲ ਪ੍ਰਾਇਮਰੀ ਕੈਮਰਾ, 50 MP ਦਾ ਅਲਟ੍ਰਾ-ਵਾਈਡ ਕੈਮਰਾ ਅਤੇ 200 MP ਦਾ ਪਾਵਰਫੁੱਲ ਟੈਲੀਫੋਟੋ ਲੈਨਜ਼ ਦਿੱਤਾ ਗਿਆ ਹੈ। ਇਹ ਟੈਲੀਫੋਟੋ ਕੈਮਰਾ 3.5x ਆਪਟੀਕਲ ਜ਼ੂਮ ਤੇ 100x ਡਿਜੀਟਲ ਜ਼ੂਮ ਸਪੋਰਟ ਕਰਦਾ ਹੈ, ਯਾਨੀ ਦੂਰ ਖੜ੍ਹੇ ਕਿਸੇ ਆਬਜੈਕਟ ਨੂੰ ਵੀ ਕਲੋਜ਼ ਅਤੇ ਡਿਟੇਲ 'ਚ ਕੈਪਚਰ ਕੀਤਾ ਜਾ ਸਕਦਾ ਹੈ।
ਵੀਡੀਓ ਰਿਕਾਰਡਿੰਗ 'ਚ ਇਹ ਫੋਨ ਫੁੱਲ ਐਚਡੀ (Full HD) 'ਤੇ 30, 60, 120 ਅਤੇ 240fps ਤਕ ਸਪੋਰਟ ਦਿੰਦਾ ਹੈ, ਜੋ ਸਲੋਅ ਮੋਸ਼ਨ ਵੀਡੀਓ ਲਈ ਸ਼ਾਨਦਾਰ ਹੈ। ਫਰੰਟ 'ਚ 50 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ, ਜਿਸ ਨਾਲ ਸੈਲਫੀ ਅਤੇ ਵੀਡੀਓ ਕਾਲਿੰਗ ਦੋਵੇਂ ਸ਼ਾਨਦਾਰ ਬਣਦੀਆਂ ਹਨ।
ਪਰਫਾਰਮੈਂਸ ਦੇ ਮਾਮਲੇ 'ਚ ਇਸ ਵਿਚ ਮੀਡੀਆਟੈੱਕ ਦਾ ਪਾਵਰਫੁੱਲ ਡਾਇਮੈਂਸਿਟੀ 9500 ਪ੍ਰੋਸੈਸਰ ਦਿੱਤਾ ਗਿਆ ਹੈ ਜੋ 4.21GHz ਤਕ ਦੀ ਸਪੀਡ ਦਿੰਦਾ ਹੈ। 16GB ਤਕ ਰੈਮ ਦੇ ਨਾਲ ਇਹ ਫੋਨ ਮਲਟੀਟਾਸਕਿੰਗ ਤੇ ਹੈਵੀ ਗੇਮਿੰਗ 'ਚ ਵੀ ਬੈਸਟ ਇਨ ਕਲਾਸ ਮੰਨਿਆ ਜਾ ਰਿਹਾ ਹੈ। ਇਸ ਵਿਚ 6.78 ਇੰਚ ਦੀ ਐਮੋਲੇਡ ਡਿਸਪਲੇਅ, 120 ਹਰਟਜ਼ ਰਿਫ੍ਰੈਸ਼ ਰੇਟ ਤੇ 1260x2800 ਪਿਕਸਲ ਰੈਜ਼ੋਲਿਊਸ਼ਨ ਇਸ ਨੂੰ ਵਿਜ਼ੂਅਲੀ ਵੀ ਪ੍ਰੀਮੀਅਮ ਬਣਾਉਂਦੇ ਹਨ। ਬੈਟਰੀ ਇਸਦੀ ਇੱਕ ਹੋਰ ਵੱਡੀ ਤਾਕਤ ਹੈ। 6510mAh ਦੀ ਵੱਡੀ ਬੈਟਰੀ ਦੇ ਨਾਲ 90ਵਾਟ ਫਲੈਸ਼ ਚਾਰਜਿੰਗ ਮਿਲਦੀ ਹੈ। ਉੱਥੇ ਹੀ 512GB ਇੰਟਰਨਲ ਸਟੋਰੇਜ ਦੀ ਚਿੰਤਾ ਖ਼ਤਮ ਕਰ ਦਿੰਦੀ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਪਰਫੈਕਟ ਹੈ ਜੋ ਜ਼ੂਮ ਫੋਟੋਗ੍ਰਾਫੀ, ਹਾਈ ਰੈਜ਼ੋਲਿਊਸ਼ਨ ਇਮੇਜ ਤੇ ਵੱਡੀ ਬੈਟਰੀ ਚਾਹੁੰਦੇ ਹਨ।
ਐੱਪਲ ਦਾ ਆਈਫੋਨ 17 ਪ੍ਰੋ ਬੈਲੇਂਸਡ ਕੈਮਰਾ ਪਰਫਾਰਮੈਂਸ ਤੇ ਪ੍ਰੋਫੈਸ਼ਨਲ ਵੀਡੀਓ ਕੁਆਲਿਟੀ ਲਈ ਜਾਣਿਆ ਜਾ ਰਿਹਾ ਹੈ। ਡੀਐਕਸਓਮਾਰਕ (DXOMARK) 'ਚ ਇਸਨੂੰ 168 ਅੰਕ ਮਿਲੇ ਹਨ। ਇਸ ਟੈਸਟ ਵਿੱਚ ਫੋਨ ਨੂੰ ਕਲਰ ਐਕੂਰੇਸੀ, ਸਕਿਨ ਟੋਨ ਅਤੇ ਵੀਡੀਓ ਸਟੇਬਿਲਿਟੀ ਲਈ ਖਾਸ ਤੌਰ 'ਤੇ ਸਰਾਹਿਆ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ, 48 ਮੈਗਾਪਿਕਸਲ ਦਾ ਅਲਟਰਾ ਵਾਈਡ ਤੇ 48 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਟੈਲੀਫੋਟੋ ਕੈਮਰਾ 4x ਆਪਟੀਕਲ ਜ਼ੂਮ ਅਤੇ 40x ਡਿਜੀਟਲ ਜ਼ੂਮ ਸਪੋਰਟ ਕਰਦਾ ਹੈ।
ਇਹ 4K ਵੀਡੀਓ ਰਿਕਾਰਡ ਕਰ ਸਕਦਾ ਹੈ ਯਾਨੀ ਫਿਲਮ ਮੇਕਿੰਗ ਤੇ ਕੰਟੈਂਟ ਕ੍ਰਿਏਸ਼ਨ ਲਈ ਇਹ ਇਕ ਬਿਹਤਰੀਨ ਡਿਵਾਈਸ ਹੈ। ਫਰੰਟ ਕੈਮਰਾ 18 ਮੈਗਾਪਿਕਸਲ ਦਾ ਹੈ ਅਤੇ 4K ਵੀਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ। ਰੈਟੀਨਾ ਫਲੈਸ਼ ਦੇ ਨਾਲ ਘੱਟ ਰੌਸ਼ਨੀ (low-light) 'ਚ ਵੀ ਸੈਲਫੀ ਬਿਹਤਰ ਆਉਂਦੀ ਹੈ। ਪਰਫਾਰਮੈਂਸ ਲਈ ਇਸ ਵਿਚ ਐਪਲ ਏ19 ਪ੍ਰੋ (Apple A19 Pro) ਚਿੱਪ ਦਿੱਤੀ ਗਈ ਹੈ, ਜੋ 4.26GHz ਤਕ ਦੀ ਸਪੀਡ ਦਿੰਦੀ ਹੈ। 12 GB ਰੈਮ ਦੇ ਨਾਲ iOS V26 ਦਾ ਆਪਟੀਮਾਈਜ਼ੇਸ਼ਨ ਇਸਨੂੰ ਬੇਹੱਦ ਸਮੂਦ ਬਣਾਉਂਦਾ ਹੈ।
ਇਸ ਆਈਫੋਨ 'ਚ 6.3 ਇੰਚ ਦੀ ਸੁਪਰ ਰੇਟੀਨਾ XDR OLED ਡਿਸਪਲੇਅ, 120 ਹਰਟਜ਼ ਰਿਫ੍ਰੈਸ਼ ਰੇਟ ਅਤੇ 1206x2622 ਪਿਕਸਲ ਰੈਜ਼ੋਲਿਊਸ਼ਨ ਇਸਨੂੰ ਕਾਂਪੈਕਟ ਤੇ ਪਾਵਰਫੁੱਲ ਬਣਾਉਂਦੇ ਹਨ। ਇਸ ਵਿੱਚ ਬੈਟਰੀ 3988mAh ਦੀ ਹੈ ਅਤੇ 40ਵਾਟ ਕੁਇੱਕ ਚਾਰਜਿੰਗ ਸਪੋਰਟ ਕਰਦੀ ਹੈ। ਇਹ ਡਸਟ ਤੇ ਵਾਟਰ ਰੇਸਿਸਟੈਂਟ (ਧੂੜ ਅਤੇ ਪਾਣੀ ਤੋਂ ਸੁਰੱਖਿਅਤ) ਵੀ ਹੈ। ਸਟੋਰੇਜ ਵਿਕਲਪ 256GB ਤੋਂ ਲੈ ਕੇ 1TB ਤਕ ਉਪਲਬਧ ਹਨ। ਜੇਕਰ ਤੁਸੀਂ ਪ੍ਰੋਫੈਸ਼ਨਲ ਵੀਡੀਓ ਰਿਕਾਰਡਿੰਗ, ਕੁਦਰਤੀ ਰੰਗ ਅਤੇ ਬ੍ਰਾਂਡ ਵੈਲਿਊ ਚਾਹੁੰਦੇ ਹੋ, ਤਾਂ ਇਹ ਫੋਨ ਤੁਹਾਡੇ ਲਈ ਬਿਲਕੁਲ ਸਹੀ ਹੈ।
ਮੋਟੋਰੋਲਾ ਸਿਗਨੇਚਰ ਸਮਾਰਟਫੋਨ ਨੂੰ ਡੀਐਕਸਓਮਾਰਕ (DXOMARK) ਟੈਸਟ 'ਚ 164 ਅੰਕ ਮਿਲੇ ਹਨ। ਇਹ ਬਿਹਤਰੀਨ ਕੈਮਰਾ ਫੋਨਾਂ 'ਚੋਂ ਇਕ ਹੈ। ਇਸ ਵਿਚ 50MP ਵਾਈਡ ਐਂਗਲ ਪ੍ਰਾਇਮਰੀ ਕੈਮਰਾ, 50MP ਅਲਟਰਾ ਵਾਈਡ ਮੈਕਰੋ ਕੈਮਰਾ ਅਤੇ 50MP ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਹ 3x ਆਪਟੀਕਲ ਜ਼ੂਮ ਅਤੇ 100x ਡਿਜੀਟਲ ਜ਼ੂਮ ਦੇ ਨਾਲ ਦੂਰ ਦੀਆਂ ਤਸਵੀਰਾਂ ਵੀ ਸਾਫ਼ ਕੈਪਚਰ ਕਰਦਾ ਹੈ।
ਇਸਦੀ ਸਭ ਤੋਂ ਵੱਡੀ ਖ਼ਾਸੀਅਤ 30fps 'ਤੇ 8K ਵੀਡੀਓ ਰਿਕਾਰਡਿੰਗ ਹੈ। ਜੇਕਰ ਤੁਸੀਂ ਹਾਈ ਰੈਜ਼ੋਲਿਊਸ਼ਨ ਵੀਡੀਓ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਇਹ ਫੋਨ ਤੁਹਾਡੇ ਲਈ ਸ਼ਾਨਦਾਰ ਵਿਕਲਪ ਹੈ। ਫਰੰਟ ਵਿੱਚ 50MP ਕੈਮਰਾ ਦਿੱਤਾ ਗਿਆ ਹੈ, ਜੋ ਫੁੱਲ ਐਚਡੀ (Full HD) 120fps ਤਕ ਰਿਕਾਰਡਿੰਗ ਕਰ ਸਕਦਾ ਹੈ। ਸਕ੍ਰੀਨ ਫਲੈਸ਼ ਦੇ ਨਾਲ ਘੱਟ ਰੌਸ਼ਨੀ (low light) 'ਚ ਵੀ ਸੈਲਫੀ ਬਿਹਤਰ ਆਉਂਦੀ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 6.8 ਇੰਚ ਦੀ ਵੱਡੀ ਐਮੋਲੇਡ (AMOLED) ਡਿਸਪਲੇਅ ਮਿਲਦੀ ਹੈ, ਜਿਸਦਾ ਰੈਜ਼ੋਲਿਊਸ਼ਨ 1264x2780 ਪਿਕਸਲ ਹੈ। ਉੱਥੇ ਹੀ 165 ਹਰਟਜ਼ ਰਿਫ੍ਰੈਸ਼ ਰੇਟ ਇਸਨੂੰ ਇਸ ਸੈਗਮੈਂਟ 'ਚ ਖਾਸ ਬਣਾਉਂਦਾ ਹੈ। ਇਸ ਨਾਲ ਗੇਮਿੰਗ, ਸਕ੍ਰੋਲਿੰਗ ਤੇ ਐਨੀਮੇਸ਼ਨ ਬੇਹੱਦ ਸਮੂਦ ਲੱਗਦੇ ਹਨ। ਇਸ ਤੋਂ ਇਲਾਵਾ, ਗੋਰਿੱਲਾ ਗਲਾਸ ਪ੍ਰੋਟੈਕਸ਼ਨ ਤੇ ਪੰਚ ਹੋਲ ਡਿਜ਼ਾਈਨ ਇਸਨੂੰ ਪ੍ਰੀਮੀਅਮ ਲੁੱਕ ਦਿੰਦੇ ਹਨ। ਪਰਫਾਰਮੈਂਸ ਲਈ ਕਵਾਲਕਾਮ ਸਨੈਪਡ੍ਰੈਗਨ 8 ਜੇਨ 5 ਪ੍ਰੋਸੈਸਰ ਅਤੇ 16GB ਤੱਕ ਰੈਮ ਮਿਲਦੀ ਹੈ। ਇਹ ਕੰਬੀਨੇਸ਼ਨ ਹੈਵੀ ਗੇਮਿੰਗ ਅਤੇ ਮਲਟੀਟਾਸਕਿੰਗ 'ਚ ਦਮਦਾਰ ਹੈ। ਇਸਦੇ ਨਾਲ 5200mAh ਬੈਟਰੀ ਅਤੇ 90ਵਾਟ ਟਰਬੋ ਚਾਰਜਿੰਗ ਸਪੋਰਟ ਵੀ ਹੈ।
ਇਹ ਸਮਾਰਟਫੋਨ ਆਪਣੀ ਸਮਾਰਟ ਕੈਮਰਾ ਪ੍ਰੋਸੈਸਿੰਗ ਤੇ ਨੈਚੁਰਲ ਫੋਟੋ ਆਉਟਪੁੱਟ ਲਈ ਜਾਣਿਆ ਜਾਂਦਾ ਹੈ। ਇਸ ਵਿਚ 6.8 ਇੰਚ ਦੀ LTPO OLED ਡਿਸਪਲੇਅ ਹੈ ਜਿਸਦੀ ਰੈਜ਼ੋਲਿਊਸ਼ਨ 1344x2992 ਪਿਕਸਲ ਹੈ। ਇਹ 120 ਹਰਟਜ਼ ਰਿਫ੍ਰੈਸ਼ ਰੇਟ ਤੇ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਪ੍ਰੀਮੀਅਮ ਫੀਲ ਦਿੰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 50MP ਵਾਈਡ ਐਂਗਲ ਪ੍ਰਾਇਮਰੀ ਸੈਂਸਰ, 48MP ਅਲਟਰਾ ਵਾਈਡ ਅਤੇ 48MP ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ 5x ਆਪਟੀਕਲ ਜ਼ੂਮ ਤੇ 100x ਡਿਜੀਟਲ ਜ਼ੂਮ ਮਿਲਦਾ ਹੈ, ਜੋ ਇਸਨੂੰ ਇੱਕ ਬੈਲੇਂਸਡ ਫੋਟੋਗ੍ਰਾਫੀ ਡਿਵਾਈਸ ਬਣਾਉਂਦਾ ਹੈ।
ਪਿਕਸਲ ਸੀਰੀਜ਼ ਦੀ ਖਾਸ ਪਛਾਣ ਇਸਦੀ AI ਪ੍ਰੋਸੈਸਿੰਗ ਹੈ। ਗੂਗਲ ਟੈਂਸਰ ਜੀ5 (Google Tensor G5) ਪ੍ਰੋਸੈਸਰ ਫੋਟੋ ਨੂੰ ਕਲਿੱਕ ਕਰਨ ਤੋਂ ਬਾਅਦ ਵੀ ਸਮਾਰਟ ਤਰੀਕੇ ਨਾਲ ਪ੍ਰੋਸੈਸ ਕਰਦਾ ਹੈ, ਜਿਸ ਨਾਲ ਰੰਗ ਕੁਦਰਤੀ ਤੇ ਡਿਟੇਲ ਸਾਫ਼ ਦਿਖਾਈ ਦਿੰਦੀ ਹੈ। ਇਹ 8K @24/30fps ਵੀਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ। ਫਰੰਟ 'ਚ 42MP ਅਲਟਰਾ ਵਾਈਡ ਕੈਮਰਾ ਦਿੱਤਾ ਗਿਆ ਹੈ ਜੋ ਗਰੁੱਪ ਸੈਲਫੀ ਲਈ ਸ਼ਾਨਦਾਰ ਹੈ। ਇਸ ਤੋਂ ਇਲਾਵਾ ਫੋਨ 'ਚ 5200mAh ਬੈਟਰੀ ਅਤੇ 45ਵਾਟ ਫਾਸਟ ਚਾਰਜਿੰਗ ਮਿਲਦੀ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਹੈ ਜੋ ਬਿਨਾਂ ਜ਼ਿਆਦਾ ਐਡੀਟਿੰਗ ਦੇ ਆਟੋਮੈਟਿਕ ਤੌਰ 'ਤੇ ਬਿਹਤਰੀਨ ਫੋਟੋਆਂ ਚਾਹੁੰਦੇ ਹਨ। ਡੀਐਕਸਓਮਾਰਕ (DXOMARK) ਵਿੱਚ ਇਸ ਫੋਨ ਨੂੰ 163 ਅੰਕ ਮਿਲੇ ਹਨ।
ਐੱਪਲ ਦਾ ਆਈਫੋਨ 16 ਪ੍ਰੋ ਮੈਕਸ ਅੱਜ ਵੀ ਪ੍ਰੀਮੀਅਮ ਸੈਗਮੈਂਟ 'ਚ ਮਜ਼ਬੂਤ ਦਾਅਵੇਦਾਰ ਹੈ। ਡੀਐਕਸਓਮਾਰਕ (DXOMARK) ਟੈਸਟ 'ਚ ਇਸਨੂੰ 161 ਅੰਕ ਮਿਲੇ ਹਨ। ਕੈਮਰਾ ਸੈੱਟਅੱਪ ਨੂੰ ਦੇਖੀਏ ਤਾਂ ਇਸ ਵਿੱਚ 48MP ਵਾਈਡ ਐਂਗਲ, 48MP ਅਲਟਰਾ ਵਾਈਡ ਅਤੇ 12MP ਟੈਲੀਫੋਟੋ ਕੈਮਰਾ ਮਿਲਦਾ ਹੈ। ਇਸਦੇ ਨਾਲ ਹੀ ਇਸ ਵਿਚ 5x ਆਪਟੀਕਲ ਜ਼ੂਮ ਤੇ 25x ਡਿਜੀਟਲ ਜ਼ੂਮ ਸਪੋਰਟ ਮਿਲਦਾ ਹੈ। ਵੀਡੀਓ ਰਿਕਾਰਡਿੰਗ ਇਸਦੀ ਖ਼ਾਸ ਪਛਾਣ ਹੈ। ਇਹ 4K @120fps ਤਕ ਰਿਕਾਰਡਿੰਗ ਕਰ ਸਕਦਾ ਹੈ, ਜਿਸ ਨਾਲ ਸਲੋ ਮੋਸ਼ਨ ਵੀਡੀਓ ਬੇਹੱਦ ਸਮੂਦ ਬਣਦੇ ਹਨ।
ਉੱਥੇ ਹੀ ਇਸ ਵਿਚ ਕੰਪਨੀ ਨੇ 12MP ਫਰੰਟ ਕੈਮਰੇ ਦੀ ਵਰਤੋਂ ਕੀਤੀ ਹੈ। ਇਸ ਆਈਫੋਨ 'ਚ 6.9 ਇੰਚ ਦੀ ਸੁਪਰ ਰੇਟੀਨਾ XDR ਡਿਸਪਲੇਅ ਤੇ 120 ਹਰਟਜ਼ ਰਿਫ੍ਰੈਸ਼ ਰੇਟ ਮਿਲਦਾ ਹੈ ਜਿਸ ਨਾਲ ਤੁਹਾਨੂੰ ਸ਼ਾਨਦਾਰ ਵਿਊਇੰਗ ਐਕਸਪੀਰੀਅੰਸ ਮਿਲਦਾ ਹੈ। ਇਸਦੇ ਨਾਲ ਹੀ ਐਪਲ ਏ18 ਪ੍ਰੋ (Apple A18 Pro) ਚਿੱਪ ਇਸਨੂੰ ਬੇਹੱਦ ਸਮੂਦ ਤੇ ਸਟੇਬਲ ਬਣਾਉਂਦੀ ਹੈ। ਇਸ ਵਿਚ 4685mAh ਬੈਟਰੀ ਅਤੇ 20ਵਾਟ ਫਾਸਟ ਚਾਰਜਿੰਗ ਮਿਲਦੀ ਹੈ, ਨਾਲ ਹੀ ਇਹ ਡਸਟ ਅਤੇ ਵਾਟਰ ਰੇਸਿਸਟੈਂਟ (ਧੂੜ ਅਤੇ ਪਾਣੀ ਤੋਂ ਸੁਰੱਖਿਅਤ) ਵੀ ਹੈ।