Vivo T5 Pro 5G ਵਿੱਚ 6.83-ਇੰਚ ਦੀ 1.5K AMOLED ਡਿਸਪਲੇਅ ਮਿਲ ਰਹੀ ਹੈ। ਨਾਲ ਹੀ ਫੋਨ ਵਿੱਚ 144Hz ਤੱਕ ਦਾ ਰਿਫ੍ਰੈਸ਼ ਰੇਟ ਅਤੇ 5,000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਮਿਲ ਰਹੀ ਹੈ। ਡਿਵਾਈਸ ਵਿੱਚ HDR10+ ਸਪੋਰਟ ਅਤੇ Sleep Comfort ਵਰਗੇ ਮੋਡ ਵੀ ਮਿਲ ਰਹੇ ਹਨ। ਹੈਂਡਸੈੱਟ ਧੂੜ ਅਤੇ ਪਾਣੀ ਤੋਂ ਬਚਾਅ ਲਈ IP68 + IP69 ਰੇਟਿੰਗ ਆਫਰ ਕਰ ਰਿਹਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਵੀਵੋ (Vivo) ਨੇ ਭਾਰਤ ਵਿੱਚ ਆਪਣਾ ਇੱਕ ਹੋਰ ਨਵਾਂ 5G ਫੋਨ ਲਾਂਚ ਕਰ ਦਿੱਤਾ ਹੈ, ਜਿਸ ਨੂੰ ਕੰਪਨੀ ਨੇ Vivo T5 Pro 5G ਦੇ ਨਾਮ ਨਾਲ ਪੇਸ਼ ਕੀਤਾ ਹੈ। ਇਹ ਡਿਵਾਈਸ ਕੰਪਨੀ ਨੇ ਆਪਣੀ T5 ਸੀਰੀਜ਼ ਦੇ ਦੂਜੇ ਡਿਵਾਈਸ ਵਜੋਂ ਲਾਂਚ ਕੀਤਾ ਹੈ। ਫੋਨ ਇਸ ਮਹੀਨੇ ਦੇ ਅਖੀਰ ਵਿੱਚ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਅਤੇ ਕੰਪਨੀ ਦੇ ਆਨਲਾਈਨ ਸਟੋਰ ਰਾਹੀਂ ਖਰੀਦਣ ਲਈ ਉਪਲਬਧ ਹੋਵੇਗਾ।
ਕੰਪਨੀ ਨੇ ਇਸ ਡਿਵਾਈਸ ਨੂੰ ਦੋ ਰੰਗਾਂ ਅਤੇ ਤਿੰਨ RAM ਤੇ ਸਟੋਰੇਜ ਵਿਕਲਪਾਂ ਵਿੱਚ ਪੇਸ਼ ਕੀਤਾ ਹੈ। ਫੋਨ ਵਿੱਚ Qualcomm ਦਾ ਆਕਟਾ-ਕੋਰ ਸਨੈਪਡ੍ਰੈਗਨ 7 ਸੀਰੀਜ਼ ਚਿਪਸੈੱਟ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਇਸ ਡਿਵਾਈਸ ਵਿੱਚ 9,020mAh ਦੀ ਵਿਸ਼ਾਲ ਬੈਟਰੀ ਅਤੇ 90W ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਚਲੋ ਫੋਨ ਦੇ ਹੋਰ ਫੀਚਰਸ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਬਾਰੇ ਜਾਣਦੇ ਹਾਂ।
ਕੀਮਤ ਦੀ ਗੱਲ ਕਰੀਏ ਤਾਂ Vivo T5 Pro 5G ਦੀ ਕੀਮਤ 29,999 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਤੁਹਾਨੂੰ 8GB RAM ਅਤੇ 128GB ਸਟੋਰੇਜ ਵਾਲਾ ਵੇਰੀਐਂਟ ਮਿਲਦਾ ਹੈ। ਜਦਕਿ 8GB + 256GB ਵੇਰੀਐਂਟ ਦੀ ਕੀਮਤ 33,999 ਰੁਪਏ ਹੈ। ਡਿਵਾਈਸ ਦੇ ਟਾਪ ਵੇਰੀਐਂਟ ਦੀ ਕੀਮਤ 39,999 ਰੁਪਏ ਹੈ, ਜਿਸ ਵਿੱਚ 12GB RAM ਅਤੇ 256GB ਸਟੋਰੇਜ ਮਿਲ ਰਹੀ ਹੈ।
ਕੰਪਨੀ ਇਸ ਫੋਨ 'ਤੇ ਸ਼ਾਨਦਾਰ ਬੈਂਕ ਆਫਰ ਵੀ ਦੇ ਰਹੀ ਹੈ, ਜਿੱਥੇ HDFC ਬੈਂਕ, SBI ਅਤੇ Axis ਬੈਂਕ ਦੇ ਕਾਰਡਾਂ ਰਾਹੀਂ 3,000 ਰੁਪਏ ਤੱਕ ਦੀ ਤੁਰੰਤ ਛੋਟ (Instant Discount) ਵੀ ਮਿਲ ਰਹੀ ਹੈ। ਫੋਨ ਨੂੰ ਤੁਸੀਂ ਛੇ ਮਹੀਨਿਆਂ ਤੱਕ ਦੀ ਨੋ ਕਾਸਟ EMI 'ਤੇ ਵੀ ਖਰੀਦ ਸਕਦੇ ਹੋ। ਡਿਵਾਈਸ 'ਤੇ 3,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ।
ਫੋਨ ਦੀ ਪਹਿਲੀ ਸੇਲ 21 ਅਪ੍ਰੈਲ ਨੂੰ ਦੁਪਹਿਰ 12 ਵਜੇ ਫਲਿੱਪਕਾਰਟ ਅਤੇ ਵੀਵੋ ਇੰਡੀਆ ਦੇ ਆਨਲਾਈਨ ਸਟੋਰ 'ਤੇ ਸ਼ੁਰੂ ਹੋਵੇਗੀ। ਇਸ ਨੂੰ ਤੁਸੀਂ ਦੋ ਰੰਗਾਂ— Cosmic Black ਅਤੇ Glacier Blue ਵੇਰੀਐਂਟ ਵਿੱਚ ਖਰੀਦ ਸਕੋਗੇ।
Zero lag. Full domination. 120FPS Gaming on the all-new vivo T5 Pro
Sales start on 21st April.
Search now on Flipkart to know more.#vivoT5Pro #GetSetTurbo #TurboLife #vivoSeriesT pic.twitter.com/XjURB2437e
— vivo India (@Vivo_India) April 15, 2026
Vivo T5 Pro 5G ਵਿੱਚ 6.83-ਇੰਚ ਦੀ 1.5K AMOLED ਡਿਸਪਲੇਅ ਮਿਲ ਰਹੀ ਹੈ। ਨਾਲ ਹੀ ਫੋਨ ਵਿੱਚ 144Hz ਤੱਕ ਦਾ ਰਿਫ੍ਰੈਸ਼ ਰੇਟ ਅਤੇ 5,000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਮਿਲ ਰਹੀ ਹੈ। ਡਿਵਾਈਸ ਵਿੱਚ HDR10+ ਸਪੋਰਟ ਅਤੇ Sleep Comfort ਵਰਗੇ ਮੋਡ ਵੀ ਮਿਲ ਰਹੇ ਹਨ। ਹੈਂਡਸੈੱਟ ਧੂੜ ਅਤੇ ਪਾਣੀ ਤੋਂ ਬਚਾਅ ਲਈ IP68 + IP69 ਰੇਟਿੰਗ ਆਫਰ ਕਰ ਰਿਹਾ ਹੈ।
ਡਿਵਾਈਸ 'ਚ Qualcomm ਦਾ ਆਕਟਾ-ਕੋਰ Snapdragon 7s Gen 4 ਚਿਪਸੈੱਟ ਵੀ ਮਿਲ ਰਿਹਾ ਹੈ, ਜੋ 2.7GHz ਦੀ ਪੀਕ ਕਲਾਕ ਸਪੀਡ ਆਫਰ ਕਰ ਰਿਹਾ ਹੈ। ਜਦਕਿ ਥਰਮਲ ਮੈਨੇਜਮੈਂਟ ਲਈ ਫੋਨ ਵਿੱਚ ਖਾਸ ਵੇਪਰ ਚੈਂਬਰ (VC) ਕੂਲਿੰਗ ਸਿਸਟਮ ਹੈ। ਇਸ ਤੋਂ ਇਲਾਵਾ ਡਿਵਾਈਸ ਵਿੱਚ 12GB ਤੱਕ ਦੀ LPDDR4x RAM ਅਤੇ 256GB ਤੱਕ ਸਟੋਰੇਜ ਮਿਲ ਰਹੀ ਹੈ।
ਫੋਟੋਗ੍ਰਾਫੀ ਲਈ Vivo T5 Pro 5G 'ਚ ਡੁਅਲ ਰੀਅਰ ਕੈਮਰਾ ਸੈੱਟਅਪ ਮਿਲ ਰਿਹਾ ਹੈ, ਜਿੱਥੇ ਪ੍ਰਾਇਮਰੀ ਕੈਮਰਾ 50-ਮੈਗਾਪਿਕਸਲ ਦਾ ਹੈ। ਨਾਲ ਹੀ ਫੋਨ 'ਚ Sony IMX882 ਸੈਂਸਰ ਦੇ ਨਾਲ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਵੀ ਮਿਲ ਰਿਹਾ ਹੈ। ਡਿਵਾਈਸ 'ਚ 10x ਤਕ ਦਾ ਲੌਸਲੈੱਸ ਜ਼ੂਮ ਵੀ ਦਿੱਤਾ ਗਿਆ ਹੈ। ਡਿਵਾਈਸ 'ਚ ਇਕ 2-ਮੈਗਾਪਿਕਸਲ ਦਾ ਬੋਕੇਹ (Bokeh) ਕੈਮਰਾ ਵੀ ਹੈ।
ਸਾਹਮਣੇ ਵਾਲੇ ਪਾਸੇ ਫੋਨ 'ਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਤੋਂ ਇਲਾਵਾ Vivo T5 Pro 5G ਵਿੱਚ 9,020mAh ਦੀ ਬੈਟਰੀ ਅਤੇ 90W ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ।