Vivo ਦਾ ਨਵਾਂ 50MP ਕੈਮਰੇ ਵਾਲਾ ਫੋਨ ਲਾਂਚ, ਸਨੈਪਡ੍ਰੈਗਨ ਪ੍ਰੋਸੈਸਰ ਅਤੇ 6,500mAh ਬੈਟਰੀ ਵੀ
ਕੰਪਨੀ ਨੇ ਅਜੇ ਤਕ ਇਸ ਡਿਵਾਈਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। ਇਹ ਫੋਨ Android 15 'ਤੇ ਅਧਾਰਤ Funtouch OS 15 ਨਾਲ ਆਉਂਦਾ ਹੈ ਅਤੇ ਇਸ ਵਿੱਚ ਇੱਕ ਵੱਡੀ AMOLED ਡਿਸਪਲੇਅ ਦਿੱਤੀ ਗਈ ਹੈ। ਫੋਨ ਵਿੱਚ ਡੁਅਲ ਰੀਅਰ ਕੈਮਰਾ ਅਤੇ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ।
Publish Date: Tue, 17 Feb 2026 01:33 PM (IST)
Updated Date: Tue, 17 Feb 2026 01:41 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਵੀਵੋ ਨੇ ਆਪਣਾ ਇਕ ਹੋਰ ਨਵਾਂ ਫੋਨ ਲਾਂਚ ਕਰ ਦਿੱਤਾ ਹੈ ਜਿਸ ਨੂੰ ਕੰਪਨੀ ਨੇ V60 Lite 4G ਦੇ ਇਕ ਰਿਫ੍ਰੈਸ਼ਡ (ਨਵੇਂ) ਵਰਜ਼ਨ ਵਜੋਂ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਫੋਨ ਦਾ ਪਹਿਲਾ ਮਾਡਲ ਪਿਛਲੇ ਸਾਲ ਸਤੰਬਰ 2025 'ਚ ਰਿਲੀਜ਼ ਕੀਤਾ ਸੀ। ਹਾਲਾਂਕਿ, ਹੁਣ ਅਪਡੇਟ ਕੀਤਾ ਗਿਆ ਮਾਡਲ ਨਵੇਂ ਸਨੈਪਡ੍ਰੈਗਨ 6s Gen 2 4G ਚਿੱਪਸੈੱਟ ਨਾਲ ਲੈਸ ਹੈ ਜੋ ਕਿ ਪਹਿਲਾਂ ਵਾਲੇ ਸਨੈਪਡ੍ਰੈਗਨ 685 ਦੀ ਜਗ੍ਹਾ ਦਿੱਤਾ ਗਿਆ ਹੈ।
ਫੋਨ ਦੇ ਬਾਕੀ ਸਾਰੇ ਸਪੈਸੀਫਿਕੇਸ਼ਨਜ਼ ਲਗਪਗ ਪਹਿਲਾਂ ਵਰਗੇ ਹੀ ਹਨ। ਕੰਪਨੀ ਨੇ ਅਜੇ ਤਕ ਇਸ ਡਿਵਾਈਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। ਇਹ ਫੋਨ Android 15 'ਤੇ ਅਧਾਰਤ Funtouch OS 15 ਨਾਲ ਆਉਂਦਾ ਹੈ ਅਤੇ ਇਸ ਵਿਚ ਇਕ ਵੱਡੀ AMOLED ਡਿਸਪਲੇਅ ਦਿੱਤੀ ਗਈ ਹੈ। ਫੋਨ ਵਿੱਚ ਡੁਅਲ ਰੀਅਰ ਕੈਮਰਾ ਅਤੇ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ।
Vivo V60 Lite 4G (2026) ਦੇ ਸਪੈਸੀਫਿਕੇਸ਼ਨਜ਼
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਵੀਵੋ ਦੇ ਇਸ ਫੋਨ 'ਚ 6.77-ਇੰਚ ਦੀ ਫੁੱਲ-HD+ (2392 × 1080 ਪਿਕਸਲ) AMOLED ਡਿਸਪਲੇਅ ਮਿਲ ਰਹੀ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਤਕ ਸਪੋਰਟ ਕਰਦਾ ਹੈ। ਨਾਲ ਹੀ ਫੋਨ 'ਚ 1800 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਇਸਦੇ ਨਾਲ ਹੀ ਫੋਨ 'ਚ ਸਨੈਪਡ੍ਰੈਗਨ 6s Gen 2 4G ਚਿੱਪਸੈੱਟ ਮਿਲ ਰਿਹਾ ਹੈ। ਡਿਵਾਈਸ 'ਚ 8GB LPDDR4x ਰੈਮ ਅਤੇ 256GB UFS 2.2 ਆਨਬੋਰਡ ਸਟੋਰੇਜ ਮਿਲਦੀ ਹੈ।
Vivo V60 Lite 4G (2026) ਦੇ ਕੈਮਰਾ ਸਪੈਕਸ
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਪਿੱਛੇ ਵੱਲ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਮਿਲ ਰਿਹਾ ਹੈ। ਜਦੋਂਕਿ ਸਾਹਮਣੇ ਵੱਲ ਫਰੰਟ 'ਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇੰਨਾ ਹੀ ਨਹੀਂ, ਫੋਨ 'ਚ 8GB ਤਕ ਐਕਸਟੈਂਡਡ (Extended) ਰੈਮ ਦਾ ਸਪੋਰਟ ਵੀ ਮਿਲ ਰਿਹਾ ਹੈ। ਹਾਲਾਂਕਿ ਫੋਨ 'ਚ ਅਜੇ ਵੀ Funtouch OS 15 ਮਿਲ ਰਿਹਾ ਹੈ, ਜੋ Android 15 'ਤੇ ਬੇਸਡ ਹੈ।
ਇਸ ਤੋਂ ਇਲਾਵਾ ਡਿਵਾਈਸ 'ਚ 6,500mAh ਬੈਟਰੀ ਅਤੇ 90W ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4G, ਵਾਈ-ਫਾਈ, GPS, OTG, ਬਲੂਟੁੱਥ ਤੇ ਇਕ USB ਟਾਈਪ-C ਪੋਰਟ ਦਿੱਤਾ ਗਿਆ ਹੈ। ਜਦੋਂਕਿ ਸੁਰੱਖਿਆ ਦੇ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ।