Vinfast VF MPV 7 ਭਾਰਤ 'ਚ ਹੋਈ ਲਾਂਚ, ਕਿੰਨੀ ਹੈ ਰੇਂਜ, ਕਿਹੋ ਜਿਹੇ ਹਨ ਫੀਚਰਜ਼ ਤੇ ਕੀਮਤ
Vinfast ਵੱਲੋਂ ਭਾਰਤੀ ਬਾਜ਼ਾਰ 'ਚ ਨਵੀਂ MPV ਦੇ ਤੌਰ 'ਤੇ VF MPV 7 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਐਮਪੀਵੀ ਲਈ ਕੁਝ ਸਮਾਂ ਪਹਿਲਾਂ ਹੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ।
Publish Date: Wed, 15 Apr 2026 01:04 PM (IST)
Updated Date: Wed, 15 Apr 2026 01:08 PM (IST)
ਆਟੋ ਡੈਸਕ, ਨਵੀਂ ਦਿੱਲੀ : ਵਾਹਨ ਨਿਰਮਾਤਾ Vinfast ਵੱਲੋਂ ਭਾਰਤ 'ਚ ਨਵੀਂ ਇਲੈਕਟ੍ਰਿਕ ਗੱਡੀ ਦੇ ਰੂਪ 'ਚ Vinfast VF MPV 7 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਗੱਡੀ 'ਚ ਕਿਵੇਂ ਦੀਆਂ ਖੂਬੀਆਂ ਦਿੱਤੀਆਂ ਗਈਆਂ ਹਨ, ਕਿੰਨੀ ਦਮਦਾਰ ਬੈਟਰੀ ਤੇ ਮੋਟਰ ਮਿਲੇਗੀ ਤੇ ਕਿਸ ਕੀਮਤ 'ਤੇ ਇਸ ਨੂੰ ਲਾਂਚ ਕੀਤਾ ਗਿਆ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਲਾਂਚ ਹੋਈ Vinfast VF MPV 7
ਵਿਨਫਾਸਟ ਵੱਲੋਂ ਭਾਰਤੀ ਬਾਜ਼ਾਰ 'ਚ ਨਵੀਂ ਐਮਪੀਵੀ (MPV) ਦੇ ਤੌਰ 'ਤੇ VF MPV 7 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਐਮਪੀਵੀ ਲਈ ਕੁਝ ਸਮਾਂ ਪਹਿਲਾਂ ਹੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ।
ਕੀ ਹਨ ਖੂਬੀਆਂ
ਨਿਰਮਾਤਾ ਵੱਲੋਂ MPV 7 EV ਨੂੰ ਕਈ ਤਰ੍ਹਾਂ ਦੀਆਂ ਖੂਬੀਆਂ ਨਾਲ ਲਾਂਚ ਕੀਤਾ ਗਿਆ ਹੈ ਜਿਸ ਵਿਚ ਲੈਦਰ ਸੀਟਾਂ, ਕੀ-ਲੈੱਸ ਐਂਟਰੀ (Keyless Entry), 19 ਇੰਚ ਦੇ ਅਲੌਏ ਵ੍ਹੀਲਜ਼, ਐਲਈਡੀ ਲਾਈਟਾਂ, 10.1 ਇੰਚ ਦਾ ਇੰਫੋਟੇਨਮੈਂਟ ਸਿਸਟਮ, ਚਾਰ ਸਪੀਕਰ ਆਡੀਓ ਸਿਸਟਮ, ਏਅਰਬੈਗਸ, ਏਬੀਐਸ (ABS) ਅਤੇ ਈਬੀਡੀ (EBD) ਵਰਗੇ ਕਈ ਬਿਹਤਰੀਨ ਫੀਚਰਜ਼ ਦਿੱਤੇ ਗਏ ਹਨ।
ਕਿੰਨੀ ਦਮਦਾਰ ਬੈਟਰੀ
ਵਿਨਫਾਸਟ ਵੱਲੋਂ ਇਸ ਐਮਪੀਵੀ 'ਚ 60.13 KWh ਦੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ। ਇਸ ਬੈਟਰੀ ਨੂੰ ਫੁੱਲ ਚਾਰਜ ਕਰਨ ਤੋਂ ਬਾਅਦ ਇਹ ਲਗਪਗ 450 ਕਿਲੋਮੀਟਰ ਤਕ ਦੀ ਰੇਂਜ ਆਫਰ ਕਰ ਸਕਦੀ ਹੈ। ਇਸ ਵਿੱਚ ਲੱਗੀ ਮੋਟਰ ਤੋਂ 204 ਹਾਰਸ ਪਾਵਰ ਅਤੇ 280 ਨਿਊਟਨ ਮੀਟਰ ਦਾ ਟਾਰਕ ਮਿਲੇਗਾ।
ਕਿੰਨੀ ਹੈ ਕੀਮਤ
ਨਿਰਮਾਤਾ ਵੱਲੋਂ ਇਸ ਐਮਪੀਵੀ ਨੂੰ ਭਾਰਤ 'ਚ 24.49 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ 31 ਮਾਰਚ 2029 ਤਕ ਫ੍ਰੀ ਚਾਰਜਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਕਿਨ੍ਹਾਂ ਨਾਲ ਹੋਵੇਗਾ ਮੁਕਾਬਲਾ
ਵਿਨਫਾਸਟ ਦੀ ਇਸ ਸੱਤ ਸੀਟਾਂ ਵਾਲੀ ਨਵੀਂ ਐਮਪੀਵੀ ਦਾ ਸਿੱਧਾ ਮੁਕਾਬਲਾ Kia Carens Clavis EV ਦੇ ਨਾਲ ਹੋਵੇਗਾ।