VI ਦੇ 148 ਤੇ 149 ਰੁਪਏ ਵਾਲੇ ਰਿਚਾਰਜ ਪਲਾਨਜ਼ ਦਾ ਵਧਿਆ ਦਾਇਰਾ, ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫ਼ਾਇਦੇ
ਜੇ ਗੱਲ 149 ਰੁਪਏ ਵਾਲੇ ਰਿਚਾਰਜ ਪਲਾਨ ਦੀ ਕਰੀਏ ਤਾਂ ਇਹ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਵੇਗਾ। ਇਸ ਰਿਚਾਰਜ ਪਲਾਨ 'ਤੇ ਤੁਹਾਨੂੰ ਘੱਟ ਤੋਂ ਘੱਟ 3 ਜੀਬੀ ਡੇਟਾ ਮਿਲੇਗਾ। ਨਾਲ ਹੀ ਪ੍ਰਤੀਦਿਨ 300 ਐੱਸਐੱਮਐੱਸ ਦੀ ਸੁਵਿਧਾ ਮਿਲੇਗੀ।
Publish Date: Sat, 21 Nov 2020 11:19 AM (IST)
Updated Date: Sat, 21 Nov 2020 11:24 AM (IST)
Vodafone ਜੇਐੱਨਐੱਨ, ਨਵੀਂ ਦਿੱਲੀ : Vodafone Idea (ਭਾਵ) VI ਨੇ ਹਾਲ ਹੀ 'ਚ ਖ਼ਾਸ ਗੁਜਰਾਤ ਲਈ 148 ਰੁਪਏ ਤੇ 149 ਰੁਪਏ ਦੇ ਰਿਚਾਰਜ ਪਲਾਨ ਪੇਸ਼ ਕੀਤੇ ਸੀ ਪਰ ਹੁਣ ਕੰਪਨੀ ਨੇ ਇਨ੍ਹਾਂ ਦੋਵੇਂ ਪਲਾਨਜ਼ ਦਾ ਦਾਇਰਾ ਵਧਾ ਦਿੱਤਾ ਹੈ। ਗੁਜਰਾਤ ਦੇ ਨਾਲ ਹੀ ਦਿੱਲੀ ਦੇ VI ਯੂਜ਼ਰਜ਼ ਵੀ ਇਨ੍ਹਾਂ ਦੋਵਾਂ ਪਲਾਨਜ਼ ਦਾ ਫਾਇਦਾ ਚੁੱਕ ਸਕਣਗੇ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਤੁਹਾਨੂੰ ਦੱਸ ਦਈਏ ਕਿ VI ਦਾ 148 ਰੁਪਏ ਵਾਲਾ ਇਕ ਪ੍ਰੀ-ਪਲਾਨ ਹੈ। 149 ਰੁਪਏ ਵਾਲਾ ਪੋਸਟ ਪਲਾਨ ਹੈ। 148 ਰੁਪਏ ਵਾਲੇ ਰਿਚਾਰਜ ਪਲਾਨ 'ਤੇ 18 ਦਿਨਾਂ ਦੀ ਵੈਲੀਡਿਟੀ ਆਫ਼ਰ ਕੀਤੀ ਜਾਂਦੀ ਹੈ। ਨਾਲ ਹੀ ਤੁਹਾਨੂੰ ਅਨਲਿਮਟਿਡ ਕਾਲਿੰਗ ਦਾ ਲੁਤਫ਼ ਮਿਲਦਾ ਹੈ। ਜੇ ਡੇਟਾ ਦੀ ਗੱਲ ਕਰੀਏ ਤਾਂ ਇਸ ਪਲਾਨ 'ਤੇ ਰੋਜ਼ਾਨਾ 1ਜੀਬੀ ਡੇਟਾ ਮਿਲਦਾ ਹੈ। ਮੈਸੇਜਿੰਗ ਲਈ ਪ੍ਰਤੀਦਿਨ ਘੱਟ ਤੋਂ ਘੱਟ 100 ਐੱਸਐੱਮਐੱਸ ਮਿਲਣਗੇ। ਇਸ ਦੇ ਇਲਾਵਾ Vi Movies ਤੇ TV ਐਕਸੈਸ ਮਿਲੇਗਾ। ਜੇ ਗੱਲ 149 ਰੁਪਏ ਵਾਲੇ ਰਿਚਾਰਜ ਪਲਾਨ ਦੀ ਕਰੀਏ ਤਾਂ ਇਹ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਵੇਗਾ। ਇਸ ਰਿਚਾਰਜ ਪਲਾਨ 'ਤੇ ਤੁਹਾਨੂੰ ਘੱਟ ਤੋਂ ਘੱਟ 3 ਜੀਬੀ ਡੇਟਾ ਮਿਲੇਗਾ। ਨਾਲ ਹੀ ਪ੍ਰਤੀਦਿਨ 300 ਐੱਸਐੱਮਐੱਸ ਦੀ ਸੁਵਿਧਾ ਮਿਲੇਗੀ।
VI ਦੇ ਦੋਵੇਂ ਰਿਚਾਰਜ ਪਲਾਨਜ਼ 'ਚ ਸਿਰਫ਼ ਇਕ ਰੁਪਏ ਦਾ ਅੰਤਰ ਹੈ। ਹਾਲਾਂਕਿ ਡੇਟਾ ਤੇ ਕਾਲਿੰਗ 'ਚ ਭਾਰੀ ਅੰਤਰ ਹੈ। ਜੇ ਤੁਸੀਂ ਜ਼ਿਆਦਾ ਡੇਟਾ ਚਾਹੁੰਦੇ ਹੋ ਤਾਂ ਵਧੀਆ ਹੋਵੇਗਾ ਕਿ 148 ਰੁਪਏ ਦਾ ਰਿਚਾਰਜ ਕਰਵਾਉਣਾ ਪਵੇਗਾ। ਜਿਸ 'ਚ ਰੋਜ਼ਾਨਾ ਤੁਹਾਨੂੰ 1 ਜੀਬੀ ਡੇਟਾ ਮਿਲੇਗਾ। ਜੇ ਤੁਸੀਂ ਇਕੱਠਾ 3 ਜੀਬੀ ਡੇਟਾ ਚਾਹੁੰਦੇ ਹੋ, ਤਾਂ ਤੁਹਾਨੂੰ 149 ਰੁਪਏ ਵਾਲਾ ਰਿਚਾਰਜ ਕਰਵਾਉਣਾ ਚਾਹੀਦਾ ਹੈ। 149 ਰੁਪਏ ਵਾਲਾ ਰਿਚਾਰਜ ਪਲਾਨ 10 ਦਿਨਾਂ ਦੀ ਐਕਸਟਰਾ ਵੈਲੀਡਿਟੀ ਦੇ ਨਾਲ ਆਉਂਦਾ ਹੈ।