ਉਮੀਦ ਹੈ ਕਿ ਆਉਣ ਵਾਲੇ ਹਫਤਿਆਂ 'ਚ ਇਨ੍ਹਾਂ ਸਾਰੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉੱਥੇ ਹੀ, Gizmochina ਦੀ ਇਕ ਰਿਪੋਰਟ ਮੁਤਾਬਕ ਹਾਲੀਆ ਰਿਪੋਰਟਾਂ, ਲੀਕਸ ਤੇ ਅਫਵਾਹਾਂ ਦੇ ਅਧਾਰ 'ਤੇ ਇਹ ਟੀਜ਼ਰ ਕਥਿਤ OnePlus Ace 6 Ultra ਨਾਲ ਜੁੜਿਆ ਹੋਇਆ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: OnePlus Ace 6 ਨੂੰ ਪਿਛਲੇ ਸਾਲ ਅਕਤੂਬਰ 'ਚ ਚੀਨ 'ਚ ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਦੀ ਇਕ ਮਿਡ-ਰੇਂਜ ਪੇਸ਼ਕਸ਼ ਵਜੋਂ ਲਾਂਚ ਕੀਤਾ ਗਿਆ ਸੀ। ਬਾਅਦ 'ਚ ਦਸੰਬਰ 2025 'ਚ OnePlus Ace 6T ਦੇ ਆਉਣ ਨਾਲ ਇਸ ਲਾਈਨਅੱਪ 'ਚ ਇਕ ਹੋਰ ਫੋਨ ਸ਼ਾਮਲ ਹੋਇਆ। ਹੁਣ, ਇਸ ਟੈਕ ਕੰਪਨੀ ਨੇ ਚੀਨ ਵਿਚ ਇਕ ਨਵੇਂ Ace ਫੋਨ ਦੇ ਲਾਂਚ ਨੂੰ ਲੈ ਕੇ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਕਥਿਤ ਤੌਰ 'ਤੇ OnePlus Ace 6 Ultra ਦੇ ਨਾਂ ਨਾਲ ਬਾਜ਼ਾਰ 'ਚ ਉਤਾਰਿਆ ਜਾਵੇਗਾ। ਇਹ ਟੀਜ਼ਰ ਕੰਪਨੀ ਦੇ ਇਕ ਐਗਜ਼ੀਕਿਊਟਿਵ ਨੇ ਸਾਂਝਾ ਕੀਤਾ ਸੀ ਜਿਨ੍ਹਾਂ ਨੇ ਇਸ ਅਪਕਮਿੰਗ ਸਮਾਰਟਫੋਨ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਕਥਿਤ OnePlus Ace 6 Ultra ਨੂੰ ਹਾਲ ਹੀ 'ਚ ਦੇਸ਼ ਦੇ ਇਕ ਸਰਟੀਫਿਕੇਸ਼ਨ ਡੇਟਾਬੇਸ 'ਤੇ ਦੇਖਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਹ MediaTek Dimensity 9500 ਚਿਪਸੈੱਟ 'ਤੇ ਚੱਲੇਗਾ।
X 'ਤੇ ਇਕ ਪੋਸਟ 'ਚ OnePlus ਚੀਨ ਦੇ ਪ੍ਰੈਜ਼ੀਡੈਂਟ Li Jie Louis ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਇਕ ਨਵੇਂ OnePlus Ace ਸੀਰੀਜ਼ ਸਮਾਰਟਫੋਨ ਦੇ ਲਾਂਚ ਦਾ ਸੰਕੇਤ ਦਿੱਤਾ ਗਿਆ ਹੈ। ਨਾਲ ਹੀ, ਇਹ ਟੀਜ਼ਰ OnePlus ਦੇ ਅਧਿਕਾਰਤ Weibo ਪੇਜ 'ਤੇ ਵੀ ਅਪਲੋਡ ਕੀਤਾ ਗਿਆ ਸੀ ਜਿਸ ਦੇ ਨਾਲ ਇਹ ਫਰੇਜ਼ ਲਿਖਿਆ ਸੀ: 'OnePlus Ace New Product Month officially begins'। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ Ace ਸੀਰੀਜ਼ ਦਾ ਆਉਣ ਵਾਲਾ ਇਹ ਫੋਨ ਇਸੇ ਮਹੀਨੇ ਦੇ ਅਖੀਰ 'ਚ ਲਾਂਚ ਕੀਤਾ ਜਾ ਸਕਦਾ ਹੈ।
ਇਸ ਟੈੱਕ ਕੰਪਨੀ ਨੇ ਅਜੇ ਤਕ ਇਸ ਨਵੇਂ ਸਮਾਰਟਫੋਨ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ ਜਿਸ ਵਿਚ ਇਸਦਾ ਨਾਂ, ਸਪੈਸੀਫਿਕੇਸ਼ਨਜ਼, ਫੀਚਰਜ਼ ਜਾਂ ਲਾਂਚ ਡੇਟ ਸ਼ਾਮਲ ਹੈ। ਉਮੀਦ ਹੈ ਕਿ ਆਉਣ ਵਾਲੇ ਹਫਤਿਆਂ 'ਚ ਇਨ੍ਹਾਂ ਸਾਰੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉੱਥੇ ਹੀ, Gizmochina ਦੀ ਇਕ ਰਿਪੋਰਟ ਮੁਤਾਬਕ ਹਾਲੀਆ ਰਿਪੋਰਟਾਂ, ਲੀਕਸ ਤੇ ਅਫਵਾਹਾਂ ਦੇ ਅਧਾਰ 'ਤੇ ਇਹ ਟੀਜ਼ਰ ਕਥਿਤ OnePlus Ace 6 Ultra ਨਾਲ ਜੁੜਿਆ ਹੋਇਆ ਹੈ।
ਹਾਲ ਹੀ 'ਚ ਆਈ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਕਥਿਤ OnePlus Ace 6 Ultra ਨੂੰ ਚੀਨ ਦੇ MIIT ਸਰਟੀਫਿਕੇਸ਼ਨ ਡੇਟਾਬੇਸ 'ਤੇ ਦੇਖਿਆ ਗਿਆ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਫੋਨ ਅਪ੍ਰੈਲ 'ਚ ਚੀਨ 'ਚ ਲਾਂਚ ਹੋ ਸਕਦਾ ਹੈ। ਰਿਪੋਰਟ ਮੁਤਾਬਕ, OnePlus Ace 6 Ultra 'ਚ ਫਲੈਗਸ਼ਿਪ ਆਕਟਾ-ਕੋਰ MediaTek Dimensity 9500 ਚਿਪਸੈੱਟ ਲੱਗਿਆ ਹੋਵੇਗਾ ਜੋ 3nm ਪ੍ਰੋਸੈਸ 'ਤੇ ਅਧਾਰਤ ਹੈ। ਇਸ ਵਿਚ ਇਕ ਫਲੈਟ ਡਿਸਪਲੇਅ ਹੋ ਸਕਦਾ ਹੈ ਜਿਸਦਾ ਰਿਫ੍ਰੈਸ਼ ਰੇਟ 165Hz ਤਕ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਵਿੱਚ 8,000mAh ਦੀ ਬੈਟਰੀ ਹੋਵੇਗੀ, ਜੋ 100W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Ace ਸੀਰੀਜ਼ ਦਾ ਮੌਜੂਦਾ ਫਲੈਗਸ਼ਿਪ ਫੋਨ OnePlus Ace 6 ਹੈ ਜਿਸ ਨੂੰ ਅਕਤੂਬਰ 2025 'ਚ ਚੀਨ ਵਿਚ ਲਾਂਚ ਕੀਤਾ ਗਿਆ ਸੀ। ਇਸਦੇ ਬੇਸ 12GB + 256GB RAM ਅਤੇ ਸਟੋਰੇਜ ਕੌਂਫਿਗਰੇਸ਼ਨ ਦੀ ਸ਼ੁਰੂਆਤੀ ਕੀਮਤ CNY 2,599 (ਲਗਪਗ 32,300 ਰੁਪਏ) ਰੱਖੀ ਗਈ ਸੀ। ਇਸ ਹੈਂਡਸੈੱਟ ਵਿੱਚ ਆਕਟਾ-ਕੋਰ Snapdragon 8 Elite ਪ੍ਰੋਸੈਸਰ ਦਿੱਤਾ ਗਿਆ ਹੈ, ਜਿਸਦੇ ਨਾਲ 7,800mAh ਦੀ ਬੈਟਰੀ ਮਿਲਦੀ ਹੈ।