TVS iQube, Ather ਜਾਂ Bajaj Chetak? ਕਿਹੜਾ ਇਲੈਕਟ੍ਰਿਕ ਸਕੂਟਰ ਹੈ ਤੁਹਾਡੇ ਲਈ ਬੈਸਟ; ਦੇਖੋ ਕੀਮਤ ਤੇ ਰੇਂਜ
ਹੁਣ ਗਾਹਕਾਂ ਕੋਲ ਕਈ ਸਾਰੇ ਵਿਕਲਪ ਮੌਜੂਦ ਹਨ। ਇੱਥੇ ਅਸੀਂ ਤੁਹਾਨੂੰ ਕੁਝ ਵਧੀਆ ਇਲੈਕਟ੍ਰਿਕ ਸਕੂਟਰਾਂ ਬਾਰੇ ਦੱਸਾਂਗੇ ਜੋ ਰੋਜ਼ਾਨਾ ਵਰਤੋਂ ਲਈ ਤੁਹਾਡੇ ਕੰਮ ਆ ਸਕਦੇ ਹਨ।
Publish Date: Fri, 03 Apr 2026 04:49 PM (IST)
Updated Date: Fri, 03 Apr 2026 04:51 PM (IST)
ਆਟੋ ਡੈਸਕ, ਨਵੀਂ ਦਿੱਲੀ: ਭਾਰਤ 'ਚ ਇਲੈਕਟ੍ਰਿਕ ਗੱਡੀਆਂ ਹੁਣ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਕਈ ਨਵੀਆਂ-ਪੁਰਾਣੀਆਂ ਕੰਪਨੀਆਂ ਹੁਣ ਬਾਜ਼ਾਰ 'ਚ ਆਪਣੀਆਂ ਗੱਡੀਆਂ ਉਤਾਰ ਰਹੀਆਂ ਹਨ। ਹੁਣ ਗਾਹਕਾਂ ਕੋਲ ਕਈ ਸਾਰੇ ਬਦਲ ਮੌਜੂਦ ਹਨ। ਇੱਥੇ ਅਸੀਂ ਤੁਹਾਨੂੰ ਕੁਝ ਵਧੀਆ ਇਲੈਕਟ੍ਰਿਕ ਸਕੂਟਰਾਂ ਬਾਰੇ ਦੱਸਾਂਗੇ ਜੋ ਰੋਜ਼ਾਨਾ ਵਰਤੋਂ ਲਈ ਤੁਹਾਡੇ ਕੰਮ ਆ ਸਕਦੇ ਹਨ।
TVS iQube ਦੇਸ਼ ਦਾ ਸਭ ਤੋਂ ਵੱਧ ਵਿਕਣ ਵਾਲਾ ਇਲੈਕਟ੍ਰਿਕ ਸਕੂਟਰ ਹੈ। TVS ਦੇ ਨਾਂ ਅਤੇ ਭਰੋਸੇ ਕਰਕੇ ਲੋਕ ਇਸਨੂੰ ਖੂਬ ਪਸੰਦ ਕਰਦੇ ਹਨ। ਇਹ 3 ਵੱਖ-ਵੱਖ ਵਰਜ਼ਨਾਂ—iQube, iQube S ਅਤੇ iQube ST 'ਚ ਆਉਂਦਾ ਹੈ। ਇਸਦੀ ਸ਼ੁਰੂਆਤੀ ਕੀਮਤ 94,999 ਰੁਪਏ (ਐਕਸ-ਸ਼ੋਅਰੂਮ) ਹੈ ਅਤੇ ਟੌਪ ਮਾਡਲ ਦੀ ਕੀਮਤ 1.61 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ।
ਇਕ ਵਾਰ ਚਾਰਜ ਹੋਣ 'ਤੇ ਇਹ ਮਾਡਲ ਦੇ ਅਧਾਰ 'ਤੇ 94 ਕਿਲੋਮੀਟਰ ਤੋਂ ਲੈ ਕੇ 212 ਕਿਲੋਮੀਟਰ ਤਕ ਚੱਲ ਸਕਦਾ ਹੈ। ਇਸਦੇ ਟੌਪ ਮਾਡਲ 'ਚ 5.3 kWh ਦੀ ਬੈਟਰੀ ਦਿੱਤੀ ਗਈ ਹੈ।
Ather Rizta
ਏਥਰ ਰਿਜ਼ਟਾ ਆਪਣੇ ਡਿਜ਼ਾਈਨ ਅਤੇ ਫੀਚਰਜ਼ ਕਰਕੇ ਕਾਫੀ ਮਸ਼ਹੂਰ ਹੈ। ਇਸ ਨੂੰ ਆਰਾਮਦਾਇਕ ਬਣਾਉਣ ਅਤੇ ਰੋਜ਼ਾਨਾ ਦੀ ਵਰਤੋਂ ਨੂੰ ਸੌਖਾ ਬਣਾਉਣ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਕ ਵਾਰ ਚਾਰਜ ਕਰਨ 'ਤੇ ਇਹ 123 ਤੋਂ 159 ਕਿਲੋਮੀਟਰ ਦੀ ਰੇਂਜ ਦੇ ਸਕਦਾ ਹੈ। ਇਸਦੀ ਸ਼ੁਰੂਆਤੀ ਕੀਮਤ 1.04 ਲੱਖ ਰੁਪਏ (ਐਕਸ-ਸ਼ੋਅਰੂਮ) ਹੈ ਜੋ 1.30 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ।
Bajaj Chetak
ਇਹ ਇਲੈਕਟ੍ਰਿਕ ਸਕੂਟਰ ਆਪਣੀ ਮਜ਼ਬੂਤ ਮੈਟਲ ਬੌਡੀ ਲਈ ਜਾਣਿਆ ਜਾਂਦਾ ਹੈ। ਦੂਜੇ ਸਕੂਟਰਾਂ ਦੇ ਮੁਕਾਬਲੇ ਇਹ ਜ਼ਿਆਦਾ ਟਿਕਾਊ ਹੈ। ਇਹ C2501, C3001 ਅਤੇ C35 ਵਰਗੀਆਂ ਵੱਖ-ਵੱਖ ਸੀਰੀਜ਼ 'ਚ ਆਉਂਦਾ ਹੈ। ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ 113 ਕਿਲੋਮੀਟਰ ਤੋਂ ਲੈ ਕੇ 151 ਕਿਲੋਮੀਟਰ ਤੱਕ ਚੱਲ ਸਕਦਾ ਹੈ। ਇਸਦੀ ਕੀਮਤ 89,500 ਰੁਪਏ (ਐਕਸ-ਸ਼ੋਅਰੂਮ) ਤੋਂ ਲੈ ਕੇ 1.12 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਹੈ।