ਟਵਿੱਟਰ ਅਕਾਊਂਟ ਨੂੰ ਯੂਜ਼ਰਜ਼ ਇਸ ਤਰ੍ਹਾਂ ਕਰ ਸਕਦੇ ਹਨ Deactivate , ਜਾਣੋ ਤਰੀਕਾ
ਟਵਿੱਟਰ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਪਿਛਲੇ ਦਿਨੀਂ ਟੇਸਲਾ ਦੇ ਸੀਈਓ ਐਲਨ ਮਸਕ ਨੇ 44 ਬਿਲੀਅਨ ਡਾਲਰ ’ਚ ਟਵਿੱਟਰ ਨੂੰ ਖ਼ਰੀਦ ਲਿਆ। ਜੇ ਤੁਸੀਂ ਇਸ ਸਭ ਤੋਂ ਥੱਕ ਗਏ ਹੋ ਅਤੇ ਟਵਿੱਟਰ ਤੋਂ ਕੁਝ ਸਮਾਂ ਬ੍ਰੇਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਨੂੰ ਬੰਦ ਕਰ ਸਕਦੇ ਹੋ।
Publish Date: Wed, 27 Apr 2022 10:34 AM (IST)
Updated Date: Wed, 27 Apr 2022 10:37 AM (IST)
ਟੈੱਕ ਡੈਸਕ, ਨਵੀਂ ਦਿੱਲੀ : ਟਵਿੱਟਰ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਚ ਹੈ। ਪਿਛਲੇ ਦਿਨੀਂ ਟੇਸਲਾ ਦੇ ਸੀਈਓ ਐਲਨ ਮਸਕ ਨੇ 44 ਬਿਲੀਅਨ ਡਾਲਰ ’ਚ ਟਵਿੱਟਰ ਨੂੰ ਖ਼ਰੀਦ ਲਿਆ। ਜੇ ਤੁਸੀਂ ਇਸ ਸਭ ਤੋਂ ਥੱਕ ਗਏ ਹੋ ਅਤੇ ਟਵਿੱਟਰ ਤੋਂ ਕੁਝ ਸਮਾਂ ਬ੍ਰੇਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਨੂੰ ਬੰਦ ਕਰ ਸਕਦੇ ਹੋ।
ਇਸ ਤਰ੍ਹਾਂ ਕਰੋ ਆਪਣੇ ਟਵਿੱਟਰ ਖਾਤੇ ਨੂੰ Deactive
ਟਵਿੱਟਰ ਅਕਾਊਂਟ ਨੂੰ Deactivate ਕਰਨਾ ਬਹੁਤ ਸੌਖਾ ਹੈ। ਉਪਭੋਗਤਾ ਇਸ ਨੂੰ ਵੈੱਬ ਐਪ ਜਾਂ ਮੋਬਾਈਲ ਐਪ ਤੋਂ ਬੰਦ ਕਰ ਸਕਦੇ ਹਨ। ਇਹ ਡੀਐਕਟੀਵੇਸ਼ਨ 30 ਦਿਨਾਂ ਤਕ ਚੱਲਦੀ ਹੈ। ਇਸ ਦੌਰਾਨ ਯੂਜ਼ਰਜ਼ ਆਪਣੇ ਖਾਤੇ ਨੂੰ ਮੁੜ ਐਕਟੀਵੇਟ ਕਰ ਸਕਦੇ ਹਨ। 30 ਦਿਨਾਂ ਬਾਅਦ Deactivateਕੀਤਾ ਗਿਆ ਟਵਿੱਟਰ ਅਕਾਊਂਟ ਸਥਾਈ ਰੂਪ ’ਚ ਬੰਦ ਹੋ ਜਾਂਦਾ ਹੈ। ਹੈ।
ਵੈੱਬ ’ਤੇ ਟਵਿੱਟਰ ਖਾਤੇ ਨੂੰ ਕਿਵੇਂ ਕਰੀਏ Deactivate
- ਸਭ ਤੋਂ ਪਹਿਲਾਂ ਟਵਿੱਟਰ ਵੈੱਬ ਐਪ ਖੋਲ੍ਹੋ।
- ਇਸ ਤੋਂ ਬਾਅਦ ਸੈਟਿੰਗਜ਼ ਅਤੇ ਪ੍ਰਾਈਵੇਸੀ ਆਪਸ਼ਨ ਨੂੰ ਚੁਣੋ।
- ਫਿਰ ਇਸ ’ਚ ਅਕਾਊਂਟ ਆਪਸ਼ਨ ਨੂੰ ਚੁਣੋ।
- ਇਸ ਤੋਂ ਬਾਅਦ ਡੀਐਕਟੀਵੇਟ ਯੋਰ ਅਕਾਊਂਟ ’ਤੇ ਕਲਿੱਕ ਕਰੋ।
ਮੋਬਾਈਲ ਐਪ ’ਤੇ ਟਵਿੱਟਰ ਅਕਾਊਂਟ ਕਿਵੇਂ ਕਰੀਏ Deactivate
- ਆਪਣੇ ਫੋਨ ’ਤੇ ਟਵਿੱਟਰ ਐਪ ਖੋਲ੍ਹੋ।
- ਇਸ ਤੋਂ ਬਾਅਦ ਪ੍ਰੋਫਾਈਲ ਆਈਕਨ ’ਤੇ ਕਲਿੱਕ ਕਰੋ।
- ਫਿਰ ਸੈਟਿੰਗਜ਼ ਅਤੇ ਪ੍ਰਾਈਵੇਸੀ ਆਪਸ਼ਨ ’ਤੇ ਕਲਿੱਕ ਕਰੋ।
- ਹੁਣ ਇਸ ’ਚ ਅਕਾਊਂਟ ਆਪਸ਼ਨ ਚੁਣੋ।
- ਇਸ ਤੋਂ ਬਾਅਦ ਡੀਐਕਟਿਵ ਯੋਰ ਅਕਾਊਂਟ ’ਤੇ ਕਲਿੱਕ ਕਰੋ।
ਇੱਕ ਵਾਰ ਜਦੋਂ ਤੁਸੀਂ ਇਹਨਾਂ ਪੜਾਵਾਂ ਦੀ ਪਾਲਣਾ ਕਰ ਲੈਂਦੇ ਹੋ ਤਾਂ ਤੁਹਾਡਾ ਟਵਿੱਟਰ ਖਾਤਾ ਡੀਐਕਟਿਵ ਹੋ ਜਾਵੇਗਾ। ਇਹ ਡੀਐਕਟੀਵੇਸ਼ਨ 30 ਦਿਨਾਂ ਤਕ ਰਹਿੰਦੀ ਹੈ। ਜੇ ਤੁਸੀਂ 30 ਦਿਨਾਂ ਤਕ ਲਾਗਇਨ ਨਹੀਂ ਕਰਦੇ ਤਾਂ ਟਵਿੱਟਰ ਤੁਹਾਡੇ ਸਾਰੇ ਡੇਟਾ ਨੂੰ ਮਿਟਾ ਦੇਵੇਗਾ ਅਤੇ ਖਾਤਾ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ।