ਇਹ ਇੱਕ ਰਣਨੀਤਕ ਪਹਿਲ ਦਾ ਹਿੱਸਾ ਹੈ, ਜਿਸ ਦਾ ਮਕਸਦ ਵੱਧ ਲਾਗਤ ਵਾਲੇ ਖੇਤਰਾਂ ਵਿੱਚ ਖੋਜ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨਾ ਹੈ। ਫਰਵਰੀ ਵਿੱਚ ਜਾਰੀ ਟੈਂਡਰ ਤਹਿਤ, ਇੱਕ ਅੰਤਰਰਾਸ਼ਟਰੀ ਮੁਕਾਬਲੇਬਾਜ਼ ਬੋਲੀ ਪ੍ਰਕਿਰਿਆ ਰਾਹੀਂ ਤਜ਼ਰਬੇਕਾਰ ਆਫਸ਼ੋਰ ਡ੍ਰਿਲਿੰਗ ਠੇਕੇਦਾਰਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ।

ਨਵੀਂ ਦਿੱਲੀ: ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਕਟ ਦੇ ਵਿਚਕਾਰ ਭਾਰਤ ਵਿੱਚ ਐਲਪੀਜੀ (LPG) ਦੀ ਕਿੱਲਤ ਦੀ ਚਰਚਾ ਚੱਲ ਰਹੀ ਹੈ, ਕਿਉਂਕਿ ਈਰਾਨ ਨੇ ਸਟ੍ਰੇਟ ਆਫ ਹੋਰਮੁਜ਼ (Strait of Hormuz) ਨੂੰ ਬੰਦ ਕਰ ਦਿੱਤਾ ਹੈ। ਇਸੇ ਸਮੁੰਦਰੀ ਰੂਟ ਰਾਹੀਂ ਭਾਰਤ ਦਾ ਕਾਫੀ ਤੇਲ ਅਤੇ ਗੈਸ ਆਉਂਦਾ ਹੈ। ਫਿਲਹਾਲ ਭਾਰਤ ਵਿੱਚ ਤੇਲ ਦੀ ਕਮੀ ਨੂੰ ਲੈ ਕੇ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। ਪਰ ਜੇਕਰ ਹੋਰਮੁਜ਼ ਰੂਟ ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਅਜਿਹੇ ਸੰਕਟ ਤੋਂ ਬਚਣ ਲਈ ਭਾਰਤ ਦੀ ਸਭ ਤੋਂ ਵੱਡੀ ਤੇਲ-ਗੈਸ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ONGC) ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਓਐਨਜੀਸੀ ਦੀ ਪਲਾਨਿੰਗ।
ਕੀ ਕਰਨ ਜਾ ਰਹੀ ਹੈ ONGC?
ਓਐਨਜੀਸੀ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਤੇਲ ਖੋਜ ਅਭਿਆਨ ਲਈ ਡੂੰਘੇ ਸਮੁੰਦਰ ਵਿੱਚ ਡ੍ਰਿਲਿੰਗ ਕਰਨ ਵਾਲੇ ਰਿਗਜ਼ (Rigs) ਕਿਰਾਏ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੰਪਨੀ $18-20 ਅਰਬ (ਲਗਪਗ 1690-1878 ਅਰਬ ਰੁਪਏ) ਤੱਕ ਖਰਚ ਕਰ ਸਕਦੀ ਹੈ। ਦੱਸ ਦੇਈਏ ਕਿ ONGC ਨੇ ਪਿਛਲੇ ਮਹੀਨੇ ਇਹਨਾਂ ਰਿਗਜ਼ ਲਈ ਇੱਕ ਟੈਂਡਰ ਜਾਰੀ ਕੀਤਾ ਸੀ। ਇਹ ਸਰਕਾਰੀ ਕੰਪਨੀ ਸਰਕਾਰ ਦੇ 'ਸਮੁੰਦਰ ਮੰਥਨ ਮਿਸ਼ਨ' (Samudra Manthan Mission) ਤਹਿਤ ਹਾਈਡ੍ਰੋਕਾਰਬਨ ਦੀ ਖੋਜ ਨੂੰ ਤੇਜ਼ ਕਰਨਾ ਚਾਹੁੰਦੀ ਹੈ, ਜਿਸ ਦਾ ਮਕਸਦ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵਧਾਉਣਾ ਹੈ।
ONGC ਦੀ ਕੀ ਹੈ ਡਿਮਾਂਡ?
ਮੀਡੀਆ ਰਿਪੋਰਟਾਂ ਅਨੁਸਾਰ, 20 ਮਾਰਚ ਨੂੰ ਮੁੰਬਈ ਵਿੱਚ ਹੋਈ ਇੱਕ ਪ੍ਰੀ-ਬਿਡ (Pre-bid) ਮੀਟਿੰਗ ਵਿੱਚ ਦਰਜਨ ਦੇ ਕਰੀਬ ਘਰੇਲੂ ਅਤੇ ਅੰਤਰਰਾਸ਼ਟਰੀ ਡ੍ਰਿਲਿੰਗ ਕੰਪਨੀਆਂ ਨੇ ਹਿੱਸਾ ਲਿਆ। ਇਸ ਟੈਂਡਰ ਵਿੱਚ ਪੰਜ ਸਾਲਾਂ ਲਈ ਡ੍ਰਿਲ ਸ਼ਿਪਸ (Drill Ships) ਅਤੇ ਸੈਮੀ-ਸਬਮਰਸੀਬਲ ਰਿਗਜ਼ ਦੀ ਮੰਗ ਕੀਤੀ ਗਈ ਹੈ।
ONGC ਦਿਖਾ ਰਹੀ ਹੈ ਤੇਜ਼ੀ
ਇਸ ਸੰਚਾਲਨ 'ਤੇ ONGC ਨੂੰ ਲਗਪਗ $18-20 ਬਿਲੀਅਨ ਦੀ ਲਾਗਤ ਆਵੇਗੀ। ONGC ਇਹਨਾਂ ਰਿਗਾਂ ਨੂੰ 80 ਦਿਨਾਂ ਦੇ ਅੰਦਰ ਚਾਲੂ ਕਰਨ ਦੀ ਮੰਗ ਕਰ ਰਿਹਾ ਹੈ, ਜੋ ਕਿ ONGC ਦੀਆਂ ਡੂੰਘੇ ਪਾਣੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੀ ਤਿਆਰੀ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ।
ਅੰਡੇਮਾਨ ਵਿੱਚ ਡ੍ਰਿਲਿੰਗ ਆਪ੍ਰੇਸ਼ਨ ਸ਼ੁਰੂ
ਪੂਰਬੀ ਤੱਟ ਤੋਂ ਦੂਰ ਕੇਜੀ (KG) ਬੇਸਿਨ ਬਲਾਕ 'ਤੇ ਕੰਮ ਕਰਨ ਤੋਂ ਇਲਾਵਾ, ONGC ਨੇ ਅੰਡੇਮਾਨ ਵਿੱਚ ਅਲਟਰਾ-ਡੀਪ-ਵਾਟਰ (Ultra-deep-water) ਡ੍ਰਿਲਿੰਗ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤੇ ਹਨ। ਓਐਨਜੀਸੀ BP, ExxonMobil, Total Energies ਤੇ Petrobras ਜਿਹੀਆਂ ਵੱਡੀਆਂ ਐਨਰਜੀ ਕੰਪਨੀਆਂ ਨਾਲ ਵੀ ਸਹਿਯੋਗ ਕਰ ਰਹੀ ਹੈ। ਇਹ ਇੱਕ ਰਣਨੀਤਕ ਪਹਿਲ ਦਾ ਹਿੱਸਾ ਹੈ, ਜਿਸ ਦਾ ਮਕਸਦ ਵੱਧ ਲਾਗਤ ਵਾਲੇ ਖੇਤਰਾਂ ਵਿੱਚ ਖੋਜ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨਾ ਹੈ। ਫਰਵਰੀ ਵਿੱਚ ਜਾਰੀ ਟੈਂਡਰ ਤਹਿਤ, ਇੱਕ ਅੰਤਰਰਾਸ਼ਟਰੀ ਮੁਕਾਬਲੇਬਾਜ਼ ਬੋਲੀ ਪ੍ਰਕਿਰਿਆ ਰਾਹੀਂ ਤਜ਼ਰਬੇਕਾਰ ਆਫਸ਼ੋਰ ਡ੍ਰਿਲਿੰਗ ਠੇਕੇਦਾਰਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ।