ਇਹ ਹਨ BSNL ਦੇ 3 ਧਾਕੜ ਪਲਾਨ, ਮਿਲਦੀ ਹੈ 70 ਤੋਂ 80 ਦਿਨਾਂ ਤੱਕ ਦੀ ਵੈਲੀਡਿਟੀ; ਕੀਮਤ ਵੀ ਹੈ ਬਜਟ ’ਚ
ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਗਾਹਕਾਂ ਨੂੰ 'ਮੇਡ-ਇਨ-ਇੰਡੀਆ' 4G ਟੈਕਨਾਲੋਜੀ ਦਾ ਐਕਸਪੀਰੀਅੰਸ ਦੇਣ ਲਈ ਕਈ ਬਿਹਤਰੀਨ ਪਲਾਨ ਆਫਰ ਕਰਦੀ ਹੈ। BSNL ਮੁਤਾਬਕ, ਸਹੀ ਕਨੈਕਸ਼ਨ ਹੋਣ 'ਤੇ ਆਨਲਾਈਨ ਕਲਾਸਾਂ ਤੋਂ ਲੈ ਕੇ ਫੈਮਿਲੀ ਵੀਡੀਓ ਕਾਲਾਂ ਤੱਕ ਸਭ ਕੁਝ ਬਹੁਤ ਆਸਾਨੀ ਨਾਲ ਚੱਲਦਾ ਹੈ। ਸਹੀ ਕਨੈਕਸ਼ਨ ਦੇ ਨਾਲ-ਨਾਲ ਤੁਹਾਡੇ ਕੋਲ ਸਹੀ ਪਲਾਨ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਲਗਪਗ 70 ਤੋਂ 80 ਦਿਨਾਂ ਦੀ ਵੈਲੀਡਿਟੀ ਵਾਲਾ ਕੋਈ ਪ੍ਰੀਪੇਡ ਪਲਾਨ ਲੱਭ ਰਹੇ ਹੋ, ਤਾਂ BSNL ਆਪਣੇ ਯੂਜ਼ਰਸ ਲਈ ਕੁਝ ਸ਼ਾਨਦਾਰ ਆਪਸ਼ਨਸ ਪੇਸ਼ ਕਰਦਾ ਹੈ।
Publish Date: Sun, 17 May 2026 10:42 AM (IST)
Updated Date: Sun, 17 May 2026 10:45 AM (IST)

ਟਕਨਾਲੋਜੀ ਡੈਸਕ, ਨਵੀਂ ਦਿੱਲੀ। ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਗਾਹਕਾਂ ਨੂੰ 'ਮੇਡ-ਇਨ-ਇੰਡੀਆ' 4G ਟੈਕਨਾਲੋਜੀ ਦਾ ਐਕਸਪੀਰੀਅੰਸ ਦੇਣ ਲਈ ਕਈ ਬਿਹਤਰੀਨ ਪਲਾਨ ਆਫਰ ਕਰਦੀ ਹੈ। BSNL ਮੁਤਾਬਕ, ਸਹੀ ਕਨੈਕਸ਼ਨ ਹੋਣ 'ਤੇ ਆਨਲਾਈਨ ਕਲਾਸਾਂ ਤੋਂ ਲੈ ਕੇ ਫੈਮਿਲੀ ਵੀਡੀਓ ਕਾਲਾਂ ਤੱਕ ਸਭ ਕੁਝ ਬਹੁਤ ਆਸਾਨੀ ਨਾਲ ਚੱਲਦਾ ਹੈ। ਸਹੀ ਕਨੈਕਸ਼ਨ ਦੇ ਨਾਲ-ਨਾਲ ਤੁਹਾਡੇ ਕੋਲ ਸਹੀ ਪਲਾਨ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਲਗਪਗ 70 ਤੋਂ 80 ਦਿਨਾਂ ਦੀ ਵੈਲੀਡਿਟੀ ਵਾਲਾ ਕੋਈ ਪ੍ਰੀਪੇਡ ਪਲਾਨ ਲੱਭ ਰਹੇ ਹੋ, ਤਾਂ BSNL ਆਪਣੇ ਯੂਜ਼ਰਸ ਲਈ ਕੁਝ ਸ਼ਾਨਦਾਰ ਆਪਸ਼ਨਸ ਪੇਸ਼ ਕਰਦਾ ਹੈ।
1. BSNL ਦਾ 439 ਰੁਪਏ ਵਾਲਾ ਰੀਚਾਰਜ
ਇਹ ਇੱਕ ਵੌਇਸ-ਓਨਲੀ (ਸਿਰਫ਼ ਕਾਲਿੰਗ) ਪ੍ਰੀਪੇਡ ਪਲਾਨ ਹੈ। ਇਸ ਵਿੱਚ ਤੁਹਾਨੂੰ Home LSA ਅਤੇ ਨੈਸ਼ਨਲ ਰੋਮਿੰਗ (ਜਿਸ ਵਿੱਚ ਮੁੰਬਈ ਅਤੇ ਦਿੱਲੀ ਦਾ MTNL ਨੈੱਟਵਰਕ ਵੀ ਸ਼ਾਮਲ ਹੈ) ਵਿੱਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਸ (ਲੋਕਲ/STD) ਦੀ ਸੁਵਿਧਾ ਮਿਲਦੀ ਹੈ। ਇਸਦੇ ਨਾਲ ਹੀ ਪੂਰੇ ਪਲਾਨ ਵਿੱਚ 300 SMS ਵੀ ਦਿੱਤੇ ਜਾਂਦੇ ਹਨ। ਇਸ ਪਲਾਨ ਦੀ ਵੈਲੀਡਿਟੀ 80 ਦਿਨਾਂ ਦੀ ਹੈ ਅਤੇ ਇਸਦਾ ਰੋਜ਼ਾਨਾ ਦਾ ਖ਼ਰਚਾ ਲਗਭਗ 5.49 ਰੁਪਏ ਪੈਂਦਾ ਹੈ।
2. BSNL ਦਾ 485 ਰੁਪਏ ਵਾਲਾ ਰੀਚਾਰਜ
ਇਹ ਰੋਜ਼ਾਨਾ ਡਾਟਾ ਵਰਤਣ ਵਾਲੇ ਯੂਜ਼ਰਸ ਲਈ ਇੱਕ ਪ੍ਰੀਪੇਡ ਪਲਾਨ ਹੈ। ਇਸ ਵਿੱਚ ਅਨਲਿਮਟਿਡ ਵੌਇਸ ਕਾਲਸ ਦੇ ਨਾਲ ਰੋਜ਼ਾਨਾ 2 GB ਹਾਈ-ਸਪੀਡ ਡਾਟਾ ਮਿਲਦਾ ਹੈ। ਡੇਲੀ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਸਪੀਡ ਘਟ ਕੇ 40 kbps ਰਹਿ ਜਾਂਦੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਰੋਜ਼ਾਨਾ 100 SMS ਵੀ ਮਿਲਦੇ ਹਨ। ਇਸ ਪਲਾਨ ਦੀ ਵੈਲੀਡਿਟੀ 72 ਦਿਨਾਂ ਦੀ ਹੈ ਅਤੇ ਇਸਦਾ ਰੋਜ਼ਾਨਾ ਦਾ ਖ਼ਰਚਾ ਲਗਪਗ 6.74 ਰੁਪਏ ਆਉਂਦਾ ਹੈ।
3. BSNL ਦਾ 599 ਰੁਪਏ ਵਾਲਾ ਰੀਚਾਰਜ
ਇਹ ਜ਼ਿਆਦਾ ਡਾਟਾ ਵਰਤਣ ਵਾਲੇ ਯੂਜ਼ਰਸ ਲਈ ਇੱਕ ਪ੍ਰੀਪੇਡ ਪਲਾਨ ਹੈ। ਇਸ ਵਿੱਚ Home LSA ਅਤੇ ਦਿੱਲੀ-ਮੁੰਬਈ ਸਮੇਤ ਨੈਸ਼ਨਲ ਰੋਮਿੰਗ ਵਿੱਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਸ (ਲੋਕਲ/STD) ਦੀ ਸੁਵਿਧਾ ਮਿਲਦੀ ਹੈ। ਨਾਲ ਹੀ, ਇਸ ਵਿੱਚ ਰੋਜ਼ਾਨਾ 3 GB ਹਾਈ-ਸਪੀਡ ਡਾਟਾ ਦਿੱਤਾ ਜਾਂਦਾ ਹੈ, ਜਿਸਦੇ ਖ਼ਤਮ ਹੋਣ ਤੋਂ ਬਾਅਦ ਸਪੀਡ 40 kbps ਹੋ ਜਾਂਦੀ ਹੈ। ਇਸ ਪਲਾਨ ਵਿੱਚ ਵੀ ਰੋਜ਼ਾਨਾ 100 SMS ਮਿਲਦੇ ਹਨ। 70 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ ਦਾ ਰੋਜ਼ਾਨਾ ਦਾ ਖ਼ਰਚਾ ਕਰੀਬ 8.56 ਰੁਪਏ ਪੈਂਦਾ ਹੈ। ਕੰਪਨੀ ਮੁਤਾਬਕ, ਇਹ ਪਲਾਨ ਨਾਨ-ਸਟਾਪ ਡਾਟਾ, ਅਨਲਿਮਟਿਡ ਗੱਲਬਾਤ ਅਤੇ ਲੰਬੀ ਵੈਲੀਡਿਟੀ ਨੂੰ ਇੱਕ ਨਾਲ ਲੈ ਕੇ ਆਉਂਦਾ ਹੈ।
ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਉਲਟ, BSNL ਇਸ ਸਮੇਂ 84 ਦਿਨਾਂ ਦੀ ਵੈਲੀਡਿਟੀ ਵਾਲੇ ਜ਼ਿਆਦਾ ਪਲਾਨ ਆਫਰ ਨਹੀਂ ਕਰਦਾ। ਹਾਲਾਂਕਿ, ਯੂਜ਼ਰਸ ਇਹਨਾਂ ਉਪਲਬਧ ਵੈਲੀਡਿਟੀ ਵਾਲੇ ਪਲਾਨਸ ਵਿੱਚੋਂ ਆਪਣੀ ਪਸੰਦ ਚੁਣ ਸਕਦੇ ਹਨ।
ਜੇਕਰ ਤੁਸੀਂ ਅਜੇ ਤੱਕ BSNL ਦੇ ਯੂਜ਼ਰ ਨਹੀਂ ਹੋ, ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਨਵੇਂ ਯੂਜ਼ਰਸ ਲਈ BSNL ਦਾ '1 ਰੁਪਏ ਵਿੱਚ ਫ੍ਰੀ ਸਿਮ' ਵਾਲਾ ਆਫਰ ਅਜੇ ਵੀ ਉਪਲਬਧ ਹੈ, ਪਰ ਇਹ ਸਿਰਫ਼ 31 ਮਈ 2026 ਤੱਕ ਹੀ ਵੈਲਿਡ ਹੈ। ਸਿਰਫ਼ 1 ਰੁਪਏ ਵਿੱਚ ਯੂਜ਼ਰਸ ਰੋਜ਼ਾਨਾ 2GB ਹਾਈ-ਸਪੀਡ ਡੇਟਾ, ਅਨਲਿਮਟਿਡ ਵੌਇਸ ਕਾਲਸ, ਰੋਜ਼ਾਨਾ 100 SMS ਅਤੇ 30 ਦਿਨਾਂ ਦੀ ਵੈਲੀਡਿਟੀ ਦਾ ਫਾਇਦਾ ਉਠਾ ਸਕਦੇ ਹਨ। ਇਹ ਆਫਰ ਨੇੜਲੇ BSNL ਗਾਹਕ ਸੇਵਾ ਕੇਂਦਰ (CSC) ਅਤੇ ਰਿਟੇਲ ਸਟੋਰਾਂ 'ਤੇ ਮਿਲ ਰਿਹਾ ਹੈ।