ਇਹ ਹਨ 249 ਰੁਪਏ ਵਾਲੇ Jio, Airtel, Vi ਦੇ ਪ੍ਰੀਪੇਡ ਪਲਾਨ, ਰਿਚਾਰਜ 'ਤੇ ਇਕ ਮਹੀਨੇ ਲਈ ਪਾਓ ਅਨਲਿਮਟਿਡ ਕਾਲਿੰਗ
Technology news ਟੈਲੀਕਾਮ ਕੰਪਨੀਆਂ ਵੱਲੋਂ ਵੱਖ-ਵੱਖ ਵੈਲੀਡਿਟੀ ਵਾਲੇ ਕਈ ਸਾਰੇ ਪ੍ਰੀ-ਪੇਡ ਰਿਚਾਰਜ ਪਲਾਨ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਪਰ ਜੇ ਤੁਸੀਂ ਇਕ ਮਹੀਨੇ ਦੀ ਵੈਲੀਡਿਟੀ ਵਾਲੇ 4 ਜੀ ਰਿਚਾਰਜ ਪਲਾਨ ਨੂੰ ਸਰਚ ਕਰ ਰਹੇ ਹੋ
Publish Date: Sun, 06 Dec 2020 11:47 AM (IST)
Updated Date: Sun, 06 Dec 2020 11:57 AM (IST)
Technology news ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਕੰਪਨੀਆਂ ਵੱਲੋਂ ਵੱਖ-ਵੱਖ ਵੈਲੀਡਿਟੀ ਵਾਲੇ ਕਈ ਸਾਰੇ ਪ੍ਰੀ-ਪੇਡ ਰਿਚਾਰਜ ਪਲਾਨ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਪਰ ਜੇ ਤੁਸੀਂ ਇਕ ਮਹੀਨੇ ਦੀ ਵੈਲੀਡਿਟੀ ਵਾਲੇ 4 ਜੀ ਰਿਚਾਰਜ ਪਲਾਨ ਨੂੰ ਸਰਚ ਕਰ ਰਹੇ ਹੋ, ਜੋ ਜ਼ਿਆਦਾ ਡੇਟਾ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਤੇ ਮੈਸੇਜਿੰਗ ਦੀ ਸੁਵਿਧਾ ਦੇ ਨਾਲ ਆਉਂਦਾ ਹੈ, ਤਾਂ 249 ਰੁਪਏ ਵਾਲਾ ਰਿਚਾਰਜ ਪਲਾਨ ਵਧੀਆ ਆਪਸ਼ਨ ਸਾਬਤ ਹੋ ਸਕਦੀ ਹੈ। Vodafone Idea, Airtel ਤੇ Reliance Jio ਤਿੰਨਾਂ ਟੈਲੀਕਾਮ ਕੰਪਨੀਆਂ ਵੱਲੋਂ 249 ਰੁਪਏ ਦਾ ਪ੍ਰੀ-ਪੇਡ ਪਲਾਨ ਆਫ਼ਰ ਕੀਤਾ ਜਾਂਦਾ ਹੈ। ਇਨ੍ਹਾਂ ਰਿਚਾਰਜ ਪਲਾਨ 'ਤੇ ਵੱਖ-ਵੱਖ ਡੇਟਾ ਤੇ ਕਾਲਿੰਗ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਵਿਸਤਾਰ ਨਾਲ...
Jio ਦਾ 249 ਰੁਪਏ ਵਾਲਾ ਪਲਾਨ
Reliance Jio ਦਾ 249 ਰੁਪਏ ਵਾਲਾ ਰਿਚਾਰਜ ਪਲਾਨ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ 2 ਜੀਬੀ ਰੋਜ਼ ਡਾਟਾ ਆਫ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ Jio ਯੂਜ਼ਰਜ਼ 128 ਦਿਨਾਂ ਦੇ ਦੌਰਾਨ 56 ਜੀਬੀ ਹਾਈ-ਸਪੀਡ ਡੇਟਾ ਮਿਲਦਾ ਹੈ। ਹਰ ਦਿਨ ਮਿਲਣ ਵਾਲੇ ਡੇਟਾ ਦੇ ਖ਼ਤਮ ਹੋਣ ਦੇ ਬਾਅਦ ਸਪੀਡ ਘੱਟ ਕੇ 64Kbps ਰਹਿ ਜਾਂਦੀ ਹੈ। ਕਾਲਿੰਗ ਲਈ ਨਾਨ-ਜੀਓ ਨੈੱਟਵਰਕ 'ਚੇ 1000 FUP ਮਿੰਟ ਮਿਲਦੇ ਹਨ। ਜੀਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਲੁਤਫ਼ ਲਿਆ ਜਾ ਸਕਦਾ ਹੈ। ਨਾਲ ਹੀ ਜੀਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਆਫ਼ਰ ਕੀਤਾ ਜਾਂਦਾ ਹੈ।
Vodafone ਦਾ 249 ਰੁਪਏ ਵਾਲਾ ਪਲਾਨ
V ਦੇ 249 ਰੁਪਏ ਵਾਲਾ ਰਿਚਾਰਜ ਪਲਾਨ 1.5 ਡੀਬੀ ਡੇਟਾ, ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 100 ਐੱਸਐੱਮਐੱਸ ਦੀ ਸੁਵਿਧਾ ਦੇ ਨਾਲ ਆਉਂਦਾ ਹੈ। ਇਸ ਪਲਾਨ ਦੇ ਨਾਲ ਕੰਪਨੀ ਵੀਕੈਂਡ ਡੇਟਾ ਰੋਲਓਵਰ ਤੇ ਐਪ 'ਤੇ 5 ਜੀਬੀ ਐਕਸਟਰਾ ਡੇਟਾ ਵੀ ਆਫ਼ਰ ਕੀਤਾ ਜਾਂਦਾ ਹੈ। ਇਹ ਰਿਚਾਰਜ ਪਲਾਨ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ।
Airtel ਦਾ 249 ਰੁਪਏ ਵਾਲਾ ਰਿਚਾਰਜ ਪਲਾਨ
Airtel ਦਾ 249 ਰੁਪਏ ਵਾਲੇ ਪਲਾਨ 'ਤੇ ਰੋਜ਼ਾਨ 1.5 ਜੀਬੀ ਡੇਟਾ ਮਿਲਦਾ ਹੈ। ਇਹ ਰਿਚਾਰਜ ਪਲਾਨ 28 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ ਪਲਾਨ 'ਚ 42 ਜੀਬੀ ਡੇਟਾ ਦਾ ਫਾਇਦਾ ਮਿਲਦਾ ਹੈ। ਇਸ ਪਲਾਨ 'ਚ ਲੋਕਲ, ਐੱਸਟੀਡੀ ਤੇ ਰੋਮਿੰਗ ਕਾਲਿੰਗ ਕਿਸੇ ਵੀ ਨੈੱਟਵਰਕ 'ਤੇ ਪੂਰੀ ਤਰ੍ਹਾਂ ਮੁਫ਼ਤ ਤੇ ਅਨਲਿਮਟਿਡ ਹਨ। ਇਸ ਦੇ ਇਲਾਵਾ 100SMS ਰੋਜ਼ਾਨਾ ਦੇ ਹਿਸਾਬ ਨਾਲ ਮੁਫ਼ਤ ਮਿਲਦੇ ਹਨ।