- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਵ ਤੁਸੀਂ ਸਵਾਲ ਪੁੱਛੋਗੇ ਤੇ ਏਆਈ ਸਿੱਧਾ ਉਸ ਦਾ ਛੋਟਾ, ਸਾਫ਼ ਤੇ ਵਿਵਸਥਿਤ ਜਵਾਬ ਦੇ ਦੇਵੇਗਾ। ਕਈ ਵਾਰ ਪੂਰੀ ਜਾਣਕਾਰੀ ਉਥੇ ਮਿਲ ਜਾਵੇਗੀ ਤੇ ਵੱਖਰੇ ਤੌਰ ’ਤੇ ਕਿਸੇ ਵੈੱਬਸਾਈਟ ’ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇੰਟਰਨੈੱਟ ਇਕ ਲਾਇਬ੍ਰੇਰੀ ਵਰਗਾ ਘੱਟ ਤੇ ਗੱਲਬਾਤ ਦੇ ਮੰਚ ਵਰਗਾ ਵੱਧ ਹੋਵੇਗਾ, ਜਿੱਥੇ ਤੁਸੀਂ ਏਆਈ ਨਾਲ ਸਿੱਧਾ ਸੰਵਾਦ ਕਰ ਕੇ ਜਾਣਕਾਰੀ ਲੈ ਸਕੋਗੇ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਦੇ ਵਧਦੇ ਪ੍ਰਭਾਵ ਦੇ ਨਾਲ ਇੰਟਰਨੈੱਟ ਦੀ ਬੁਨਿਆਦੀ ਸਰੰਚਨਾ ਤੇਜ਼ੀ ਨਾਲ ਬਦਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ ’ਚ ਰਵਾਇਤੀ ‘ਬਲੂ ਲਿੰਕ’ ਸਰਚ ਮਾਡਲ ਦੀ ਥਾਂ ਏਆਈ ਆਧਾਰਿਤ ਅੰਸਰ ਇੰਜਣ ਲੈ ਲੈਣਗੇ, ਜਿੱਥੇ ਯੂਜ਼ਰ ਨੂੰ ਸਿੱਧਾ ਪੁਖ਼ਤਾ ਤੇ ਸੰਖੇਪ ਜਵਾਬ ਮਿਲੇਗਾ ਤੇ ਵੈੱਬਸਾਈਟ ’ਤੇ ਜਾਣ ਦੀ ਜ਼ਰੂਰਤ ਘੱਟ ਪਵੇਗੀ। ਨਵੇਂ ਸਵਰੂਪ ’ਚ ਇੰਟਰਨੈੱਟ ਲਾਇਬ੍ਰੇਰੀ ਨਾ ਰਹਿ ਕੇ ਸੰਵਾਦ ਦਾ ਮੰਚ ਬਣ ਜਾਵੇਗਾ, ਜਿੱਥੇ ਏਆਈ ਨਾਲ ਗੱਲਬਾਤ ਕਰ ਕੇ ਸਹੂਲਤ ਮੁਤਾਬਕ ਜਾਣਕਾਰੀ ਹਾਸਲ ਕਰ ਸਕੋਗੇ ਤੇ ਵੱਖ-ਵੱਖ ਵੈੱਬਸਾਈਟਾਂ ’ਤੇ ਜਾਣ ਦੀ ਜ਼ਰੂਰਤ ਹੀ ਨਹੀਂ ਰਹੇਗੀ। ਇਸ ਨਾਲ ਵੈੱਬਸਾਈਟਾਂ ’ਤੇ ਮੌਲਿਕ ਤੇ ਪੁਖ਼ਤਾ ਜਾਣਕਾਰੀ ਦੇਣ ਦਾ ਦਬਾਅ ਵਧੇਗਾ, ਤਾਂ ਜੋ ਏਆਈ ਬਾਟਸ ਦੀ ਟਾਪ-10 ਸੂਚੀ ’ਚ ਸ਼ਾਮਲ ਹੋ ਸਕਣ।
ਹੁਣ ਤੱਕ ਜਦ ਵੀ ਸਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਸੀ ਤਾਂ ਅਸੀਂ ਸਰਚ ਇੰਜਣ ’ਤੇ ਸਵਾਲ ਲਿਖਦੇ ਸੀ ਤੇ ਸਾਹਮਣੇ ‘ਦਸ ਨੀਲੇ ਲਿੰਕ’ ਆ ਜਾਂਦੇ ਸਨ। ਇਨ੍ਹਾਂ ਲਿੰਕ ’ਤੇ ਕਲਿਕ ਕਰ ਕੇ ਅਸੀਂ ਵੱਖ-ਵੱਖ ਵੈੱਬਸਾਈਟਾਂ ’ਤੇ ਜਾ ਕੇ ਜਾਣਕਾਰੀ ਪੜ੍ਹਦੇ ਸੀ। ਇਹ ਤਰੀਕਾ ਪਿਛਲੇ ਲਗਪਗ ਵੀਹ ਸਾਲ ਤੋਂ ਚੱਲ ਰਿਹਾ ਸੀ। ਪਰ ਹੁਣ ਸਥਿਤੀ ਬਦਲ ਰਹੀ ਹੈ। ਆਉਣ ਵਾਲੇ ਸਮੇਂ ’ਚ ਸਰਚ ਇੰਜਣ ਦੀ ਥਾਂ ਏਆਈ ਆਧਾਰਿਤ ‘ਅੰਸਰ ਇੰਜਣ’ ਜ਼ਿਆਦਾ ਕੰਮ ਕਰਨਗੇ। ਭਾਵ ਤੁਸੀਂ ਸਵਾਲ ਪੁੱਛੋਗੇ ਤੇ ਏਆਈ ਸਿੱਧਾ ਉਸ ਦਾ ਛੋਟਾ, ਸਾਫ਼ ਤੇ ਵਿਵਸਥਿਤ ਜਵਾਬ ਦੇ ਦੇਵੇਗਾ। ਕਈ ਵਾਰ ਪੂਰੀ ਜਾਣਕਾਰੀ ਉਥੇ ਮਿਲ ਜਾਵੇਗੀ ਤੇ ਵੱਖਰੇ ਤੌਰ ’ਤੇ ਕਿਸੇ ਵੈੱਬਸਾਈਟ ’ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇੰਟਰਨੈੱਟ ਇਕ ਲਾਇਬ੍ਰੇਰੀ ਵਰਗਾ ਘੱਟ ਤੇ ਗੱਲਬਾਤ ਦੇ ਮੰਚ ਵਰਗਾ ਵੱਧ ਹੋਵੇਗਾ, ਜਿੱਥੇ ਤੁਸੀਂ ਏਆਈ ਨਾਲ ਸਿੱਧਾ ਸੰਵਾਦ ਕਰ ਕੇ ਜਾਣਕਾਰੀ ਲੈ ਸਕੋਗੇ।
ਏਆਈ ਮੁਤਾਬਕ ਬਣੇਗੀ ਵੈੱਬਸਾਈਟ
ਹੁਣ ਤੱਕ ਵੈੱਬਸਾਈਟਾਂ ਇਨਸਾਨਾਂ ਨੂੰ ਧਿਆਨ ’ਚ ਰੱਖ ਕੇ ਬਣਾਈਆਂ ਜਾਂਦੀਆਂ ਸਨ, ਆਕਰਸ਼ਕ ਡਿਜ਼ਾਈਨ, ਵਿਗਿਆਪਨ ਤੇ ਕਲਿਕ ਵਧਾਉਣ ’ਤੇ ਜ਼ੋਰ ਹੁੰਦਾ ਸੀ। ਪਰ ਭਵਿੱਖ ’ਚ ਵੈੱਬਸਾਈਟਾਂ ਨੂੰ ਏਆਈ ਮੁਤਾਬਕ ਵੀ ਬਣਨਾ ਪਵੇਗਾ, ਤਾਂ ਜੋ ਏਆਈ ਉਨ੍ਹਾਂ ਦੀ ਜਾਣਕਾਰੀ ਨੂੰ ਆਸਾਨੀ ਨਾਲ ਪੜ੍ਹ ਤੇ ਸਮਝ ਸਕੇ। ਮਿਸਾਲ ਵਜੋਂ, ਗੂਗਲ ਦਾ ਰਵਾਇਤੀ ਸਰਚ ਮਾਡਲ ਲਿੰਕ ਦਿਖਾਉਂਦਾ ਹੈ, ਜਦਕਿ ਓਪਨਏਆਈ ਤੇ ਏਂਥ੍ਰੋਪਿਕ ਵਰਗੇ ਪਲੇਟਫਾਰਮ ਸਿੱਧਾ ਜਵਾਬ ਦੇਣ ਲੱਗੇ ਹਨ।
ਤੇਜ਼ੀ ਨਾਲ ਵਧ ਰਹੀ ਹੈ ਏਆਈ ਬਾਟਸ ਦੀ ਹਿੱਸੇਦਾਰੀ
ਰਿਪੋਰਟਾਂ ਦੱਸਦੀਆਂ ਹਨ ਕਿ 2025 ’ਚ ਸਿਰਫ਼ 44 ਫ਼ੀਸਦੀ ਇੰਟਰਨੈੱਟ ਟ੍ਰੈਫਿਕ ਇਨਸਾਨਾਂ ਤੋਂ ਆਇਆ, ਜਦਕਿ ਸਿਰਫ਼ ਚਾਰ ਫ਼ੀਸਦੀ ਹਿੱਸਾ ਏਆਈ ਬਾਟਸ ਦਾ ਸੀ, ਪਰ ਇਹ ਹਿੱਸੇਦਾਰੀ ਤੇਜ਼ੀ ਨਾਲ ਵਧ ਰਹੀ ਹੈ। ਡੇਲਾਇਟ ਮੁਤਾਬਕ ਏਆਈ ਪਲੇਟਫਾਰਮ ਤੋਂ ਆਉਣ ਵਾਲਾ ਟ੍ਰੈਫਿਕ ਤੇਜ਼ੀ ਨਾਲ ਵਧੇਗਾ। ਉਥੇ ਬੇਨ ਐਂਡ ਕੰਪਨੀ ਦਾ ਕਹਿਣਾ ਹੈ ਕਿ ਏਆਈ ਤੋਂ ਮਿਲੀ ਸੂਚਨਾ ਨਾਲ ਸਬੰਧਤ 60 ਫ਼ੀਸਦੀ ਸਰਚ ਬਿਨਾਂ ਕਿਸੇ ਲਿੰਕ ’ਤੇ ਕਲਿਕ ਕੀਤੇ ਹੀ ਖ਼ਤਮ ਹੋ ਜਾਂਦੀ ਹੈ। ਭਾਵ ਆਉਣ ਵਾਲੇ ਸਮੇਂ ’ਚ ਵੈੱਬਸਾਈਟਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਏਆਈ ਦੇ ਜਵਾਬਾਂ ’ਚ ਭਰੋਸੇਮੰਦ ਸ੍ਰੋਤ ਵਜੋਂ ਜਗ੍ਹਾ ਬਣਾ ਸਕਣ।