ਰਿਪੋਰਟਾਂ ਮੁਤਾਬਕ March 2026 ਦੌਰਾਨ ਕਿਸ ਨਿਰਮਾਤਾ ਵੱਲੋਂ ਕਿਸ ਸੈਗਮੈਂਟ 'ਚ ਕਿਸ ਗੱਡੀ ਨੂੰ ਪੇਸ਼ ਤੇ ਲਾਂਚ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।

ਆਟੋ ਡੈਸਕ, ਨਵੀਂ ਦਿੱਲੀ: ਭਾਰਤੀ ਬਾਜ਼ਾਰ 'ਚ ਹਰ ਮਹੀਨੇ ਲੱਖਾਂ ਦੀ ਗਿਣਤੀ 'ਚ ਕਾਰਾਂ ਦੀ ਵਿਕਰੀ ਕੀਤੀ ਜਾਂਦੀ ਹੈ। ਹਰ ਮਹੀਨੇ ਕਈ ਨਵੀਆਂ ਕਾਰਾਂ ਪੇਸ਼ ਤੇ ਲਾਂਚ ਕੀਤੀਆਂ ਜਾਂਦੀਆਂ ਹਨ। ਰਿਪੋਰਟਾਂ ਮੁਤਾਬਕ, March 2026 ਦੌਰਾਨ ਕਿਸ ਨਿਰਮਾਤਾ ਵੱਲੋਂ ਕਿਸ ਸੈਗਮੈਂਟ 'ਚ ਕਿਸ ਗੱਡੀ ਨੂੰ ਪੇਸ਼ ਤੇ ਲਾਂਚ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਮਰਸੀਡੀਜ਼ ਬੈਂਜ਼ ਵੱਲੋਂ ਭਾਰਤ 'ਚ 'ਵੀ ਕਲਾਸ' (V Class) ਐਮਪੀਵੀ (MPV) ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਐਮਪੀਵੀ ਨੂੰ ਰਸਮੀ ਤੌਰ 'ਤੇ ਦੋ ਮਾਰਚ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਹ ਇਸ ਦਾ ਫੇਸਲਿਫਟ ਵਰਜ਼ਨ ਹੋਵੇਗਾ ਜਿਸ ਨੂੰ ਲਾਂਚ ਕੀਤਾ ਜਾਵੇਗਾ। ਇਸ ਦੀ ਸੰਭਾਵੀ ਐਕਸ-ਸ਼ੋਅਰੂਮ ਕੀਮਤ ਇਕ ਕਰੋੜ ਰੁਪਏ ਦੇ ਆਸ-ਪਾਸ ਹੋ ਸਕਦੀ ਹੈ।
ਮਾਰਚ ਵਿਚ ਭਾਰਤ 'ਚ ਲਗਜ਼ਰੀ ਐਸਯੂਵੀ (SUV) ਵਜੋਂ ਔਡੀ (Audi) ਵੱਲੋਂ SQ 8 ਨੂੰ ਲਾਂਚ ਕੀਤਾ ਜਾਵੇਗਾ। ਨਿਰਮਾਤਾ ਵੱਲੋਂ ਇਸ ਵਿਚ ਕਈ ਬਿਹਤਰੀਨ ਫੀਚਰਜ਼ ਤੇ ਦਮਦਾਰ ਇੰਜਣ ਦਿੱਤਾ ਜਾਵੇਗਾ। ਇਸ ਐਸਯੂਵੀ ਨੂੰ 17 ਮਾਰਚ 2026 ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਦੇ ਸਮੇਂ ਇਸ ਦੀ ਸੰਭਾਵਿਤ ਐਕਸ-ਸ਼ੋਅਰੂਮ ਕੀਮਤ ਇਕ ਤੋਂ ਡੇਢ ਕਰੋੜ ਰੁਪਏ ਤਕ ਹੋ ਸਕਦੀ ਹੈ।
ਰੇਨੋ (Renault) ਵੱਲੋਂ ਭਾਰਤ ਵਿੱਚ ਮੁੜ ਤੋਂ ਡਸਟਰ (Duster) ਦੀ ਨਵੀਂ ਜਨਰੇਸ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਰਮਾਤਾ ਇਸ ਐਸਯੂਵੀ ਨੂੰ ਜਨਵਰੀ ਵਿੱਚ ਪੇਸ਼ ਕਰ ਚੁੱਕੀ ਹੈ ਅਤੇ ਹੁਣ ਮਾਰਚ ਵਿਚ 17 ਤਰੀਕ ਨੂੰ ਹੀ ਇਸ ਨੂੰ ਵੀ ਲਾਂਚ ਕੀਤਾ ਜਾਵੇਗਾ।
ਸਕੋਡਾ (Skoda) ਵੱਲੋਂ ਵੀ ਕੁਸ਼ਾਕ (Kushaq) ਨੂੰ ਭਾਰਤ 'ਚ ਜਨਵਰੀ 'ਚ ਹੀ ਪੇਸ਼ ਕੀਤਾ ਗਿਆ ਸੀ। ਹੁਣ ਇਸ ਐਸਯੂਵੀ ਨੂੰ ਮਾਰਚ 2026 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਨਿਰਮਾਤਾ ਨੇ ਇਸ ਦੇ ਲਾਂਚ ਦੀ ਤਾਰੀਖ਼ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਟੋਇਟਾ ਵੱਲੋਂ ਜਨਵਰੀ 2026 ਵਿੱਚ ਹੀ ਭਾਰਤ 'ਚ ਪਹਿਲੀ ਇਲੈਕਟ੍ਰਿਕ ਐਸਯੂਵੀ ਵਜੋਂ ਅਰਬਨ ਕਰੂਜ਼ਰ ਈ ਬੇਲਾ (Urban Cruiser E Bella) ਨੂੰ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਮਾਰਚ ਵਿਚ ਇਸ ਐਸਯੂਵੀ ਨੂੰ ਰਸਮੀ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਐਸਯੂਵੀ ਦੇ ਲਾਂਚ ਦੀ ਤਾਰੀਖ ਦਾ ਐਲਾਨ ਨਿਰਮਾਤਾ ਵੱਲੋਂ ਨਹੀਂ ਕੀਤਾ ਗਿਆ ਹੈ, ਪਰ ਇਸ ਨੂੰ 17 ਤੋਂ 20 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਨਿਸਾਨ ਨੇ ਵੀ ਫਰਵਰੀ 'ਚ ਬਜਟ ਐਮਪੀਵੀ ਸੈਗਮੈਂਟ 'ਚ 'ਗਰੇਵਾਈਟ' (Gravite) ਨੂੰ ਲਾਂਚ ਕੀਤਾ ਹੈ ਜਿਸ ਤੋਂ ਬਾਅਦ ਮਾਰਚ ਵਿਚ ਨਿਰਮਾਤਾ ਵੱਲੋਂ ਮਿਡ-ਸਾਈਜ਼ ਐਸਯੂਵੀ ਸੈਗਮੈਂਟ ਵਿੱਚ ਟੈਕਟੌਨ (Tekton) ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਵੀ ਰੇਨੋ ਡਸਟਰ ਵਾਂਗ ਹੀ ਕਈ ਫੀਚਰਜ਼ ਦਿੱਤੇ ਜਾ ਸਕਦੇ ਹਨ।