ਹੁਣ ਵ੍ਹਟਸਐਪ ਵੈੱਬ ਨਾਲ ਵੀ ਕਰ ਸਕਦੇ ਹੋ ਵਾਇਸ ਤੇ ਵੀਡੀਓ ਕਾਲ, ਸਕ੍ਰੀਨ ਸ਼ੇਅਰ ਵੀ ਕਰ ਸਕਣਗੇ ਯੂਜ਼ਰਜ਼
ਜੀਐੱਸਐੱਮ ਏਰੇਨਾ ਦੇ ਅਨੁਸਾਰ, ਇਹ ਬਹੁਤ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੀਚਰ ਫਿਲਹਾਲ ਵ੍ਹਟਸਐਪ ਵੈੱਬ ਬੀਟਾ ਪ੍ਰੋਗਰਾਮ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਫਿਲਹਾਲ ਕਾਲਿੰਗ ਸਹੂਲਤ ਸਿਰਫ ਇਕ ਤੋਂ ਇਕ ਵਾਇਸ ਤੇ ਵੀਡੀਓ ਕਾਲ ਤੱਕ ਸੀਮਤ ਹੈ। ਬੀਟਾ ਅਡੀਸ਼ਨ ਦੀ ਵਰਤੋਂ ਕਰਨ ਵਾਲੇ ਯੂਜਰਜ਼ ਚੱਲ ਰਹੀ ਕਾਲ ਦੌਰਾਨ ਆਪਣੀ ਸਕ੍ਰੀਨ ਸਾਂਝੀ ਕਰ ਸਕਦੇ ਹਨ।
Publish Date: Thu, 12 Feb 2026 09:38 AM (IST)
Updated Date: Thu, 12 Feb 2026 09:42 AM (IST)
ਵਾਸ਼ਿੰਗਟਨ, ਏਐੱਨਆਈ : ਵ੍ਹਟਸਐਪ ਨੇ ਆਪਣੇ ਕਰੋੜਾਂ ਡੈਸਕਟਾਪ ਅਤੇ ਵੈੱਬ ਯੂਜਰਜ਼ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਹੁਣ ਸਿੱਧੇ ਵ੍ਹਟਸਐਪ ਵੈੱਬ ਰਾਹੀਂ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਵਾਇਸ ਤੇ ਵੀਡੀਓ ਕਾਲ ਕੀਤੀ ਜਾ ਸਕੇਗੀ। ਹਾਲੇ ਤੱਕ ਇਹ ਫੀਚਰ ਸਿਰਫ਼ ਵ੍ਹਟਸਐਪ ਦੇ ਮੋਬਾਈਲ ਐਪ ਤੇ ਡੈਸਕਟਾਪ ਐਪ ਤੱਕ ਹੀ ਮਿਲਦਾ ਸੀ।
ਜੀਐੱਸਐੱਮ ਏਰੇਨਾ ਦੇ ਅਨੁਸਾਰ, ਇਹ ਬਹੁਤ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੀਚਰ ਫਿਲਹਾਲ ਵ੍ਹਟਸਐਪ ਵੈੱਬ ਬੀਟਾ ਪ੍ਰੋਗਰਾਮ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਫਿਲਹਾਲ ਕਾਲਿੰਗ ਸਹੂਲਤ ਸਿਰਫ ਇਕ ਤੋਂ ਇਕ ਵਾਇਸ ਤੇ ਵੀਡੀਓ ਕਾਲ ਤੱਕ ਸੀਮਤ ਹੈ। ਬੀਟਾ ਅਡੀਸ਼ਨ ਦੀ ਵਰਤੋਂ ਕਰਨ ਵਾਲੇ ਯੂਜਰਜ਼ ਚੱਲ ਰਹੀ ਕਾਲ ਦੌਰਾਨ ਆਪਣੀ ਸਕ੍ਰੀਨ ਸਾਂਝੀ ਕਰ ਸਕਦੇ ਹਨ। ਇਸ ਨਾਲ ਪਲੇਟਫਾਰਮ ਦੀ ਉਪਯੋਗਤਾ ਸਾਧਾਰਨ ਮੈਸੇਜ਼ਿੰਗ ਤੋਂ ਕਿਤੇ ਵੱਧ ਜਾਵੇਗੀ। ਇਹ ਸਹੂਲਤ ਜੁੜਨ ਨਾਲ ਵੈੱਬ ਦੀ ਕਾਰਜ ਸਮਰੱਥਾ ਇਸ ਦੇ ਐਪ ਅਧਾਰਤ ਅਡੀਸ਼ਨਾਂ ਦੇ ਨੇੜੇ ਆ ਗਈ ਹੈ। ਫਿਲਹਾਲ ਬੀਟਾ ਵਰਜ਼ਨ ਵਿਚ ਸਿਰਫ ਵਿਅਕਤੀਗਤ ਕਾਲ ਦੀ ਸਹੂਲਤ ਹੈ। ਪਰ ਗਰੁੱਪ ਕਾਲਿੰਗ ਦੀ ਸਹੂਲਤ ਬਾਅਦ ਵਿਚ ਸ਼ੁਰੂ ਹੋਣ ਦੀ ਆਸ ਹੈ। ਵ੍ਹਟਸਐਪ 32 ਮੈਂਬਰਾਂ ਤੱਕ ਗਰੁੱਪ ਕਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਕਾਲ ਲਿੰਕ ਅਤੇ ਸ਼ਡਿਊਲ ਕਾਲ ਵਰਗੀਆ ਸਹੂਲਤਾਂ ਵੀ ਆਉਣ ਵਾਲੇ ਸਮੇਂ ਵਿਚ ਜੋੜੀਆਂ ਜਾਣਗੀਆਂ
ਰਾਇਟਰ ਦੇ ਅਨੁਸਾਰ, ਰੂਸ ਵਿਚ ਜਨਤਕ ਤੇ ਨਿੱਜੀ ਸੰਚਾਰ ਲਈ ਮਹੱਤਵਪੂਰਨ ਪਲੇਟਫਾਰਮ ਟੈਲੀਗ੍ਰਾਮ ’ਤੇ ਅਧਿਕਾਰੀਆਂ ਵੱਲੋਂ ਪਾਬੰਦੀਆਂ ਲਗਾਈਆਂ ਜਾਣਗੀਆਂ ਕਿਉਂਕਿ ਇਹ ਪਿਛਲੇ ਉਲੰਘਣਾਂ ਨੂੰ ਸੁਧਾਰਨ ’ਚ ਅਸਫਲ ਰਿਹਾ ਹੈ।