WhatsApp 'ਤੇ ਆਇਆ ਕੰਮ ਦਾ ਫੀਚਰ; ਗਰੁੱਪ ਦੇ ਨਵੇਂ ਮੈਂਬਰ ਹੁਣ ਪੜ੍ਹ ਸਕਣਗੇ ਪੁਰਾਣੀਆਂ ਚੈਟਸ
ਇਸ ਦੇ ਲਈ ਹੁਣ ਸਕ੍ਰੀਨਸ਼ੌਟ ਲੈਣ ਜਾਂ ਇੱਕ-ਇੱਕ ਮੈਸੇਜ ਸਿਲੈਕਟ ਕਰਕੇ ਫਾਰਵਰਡ ਕਰਨ ਦੀ ਲੋੜ ਨਹੀਂ ਪਵੇਗੀ। ਵ੍ਹਟਸਐਪ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੀਚਰ ਪੂਰੀ ਤਰ੍ਹਾਂ 'ਐਂਡ-ਟੂ-ਐਂਡ ਇਨਕ੍ਰਿਪਟਡ' ਹੈ ਅਤੇ ਨਿੱਜੀ ਸੁਨੇਹਿਆਂ ਵਾਂਗ ਹੀ ਪ੍ਰਾਈਵੇਸੀ ਸਟੈਂਡਰਡ ਦੀ ਪਾਲਣਾ ਕਰਦਾ ਹੈ।
Publish Date: Fri, 20 Feb 2026 01:57 PM (IST)
Updated Date: Fri, 20 Feb 2026 02:00 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ: WhatsApp ਨੇ 'ਗਰੁੱਪ ਮੈਸੇਜ ਹਿਸਟਰੀ' ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਗਰੁੱਪ ਵਿੱਚ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਲਈ ਪੁਰਾਣੀ ਚੈਟ ਦੇਖਣਾ ਆਸਾਨ ਹੋ ਜਾਵੇਗਾ। ਇਹ ਫੀਚਰ ਗਰੁੱਪ ਦੇ ਐਡਮਿਨ ਅਤੇ ਮੈਂਬਰਾਂ ਨੂੰ ਨਵੇਂ ਜੁੜਨ ਵਾਲੇ ਯੂਜ਼ਰ ਨਾਲ ਪਿਛਲੀਆਂ ਕੁਝ ਚੈਟਸ ਸਾਂਝੀਆਂ ਕਰਨ ਦਾ ਬਦਲ ਦਿੰਦਾ ਹੈ। ਇਸ ਦੇ ਲਈ ਹੁਣ ਸਕ੍ਰੀਨਸ਼ੌਟ ਲੈਣ ਜਾਂ ਇੱਕ-ਇੱਕ ਮੈਸੇਜ ਸਿਲੈਕਟ ਕਰਕੇ ਫਾਰਵਰਡ ਕਰਨ ਦੀ ਲੋੜ ਨਹੀਂ ਪਵੇਗੀ। ਵ੍ਹਟਸਐਪ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੀਚਰ ਪੂਰੀ ਤਰ੍ਹਾਂ 'ਐਂਡ-ਟੂ-ਐਂਡ ਇਨਕ੍ਰਿਪਟਡ' ਹੈ ਅਤੇ ਨਿੱਜੀ ਸੁਨੇਹਿਆਂ ਵਾਂਗ ਹੀ ਪ੍ਰਾਈਵੇਸੀ ਸਟੈਂਡਰਡ ਦੀ ਪਾਲਣਾ ਕਰਦਾ ਹੈ।
ਕਿਵੇਂ ਕੰਮ ਕਰਦਾ ਹੈ ਨਵਾਂ ਫੀਚਰ:
ਜਦੋਂ ਵੀ ਗਰੁੱਪ ਵਿੱਚ ਕੋਈ ਨਵਾਂ ਮੈਂਬਰ ਐਡ ਕੀਤਾ ਜਾਵੇਗਾ, ਤਾਂ ਐਡਮਿਨ ਅਤੇ ਮੈਂਬਰਾਂ ਨੂੰ 'ਸ਼ੇਅਰ ਰੀਸੈਂਟ ਮੈਸੇਜ' (Share Recent Messages) ਦਾ ਆਪਸ਼ਨ ਦਿਖਾਈ ਦੇਵੇਗਾ। ਇਸ ਰਾਹੀਂ ਯੂਜ਼ਰਜ਼ 25, 50, 75 ਜਾਂ 100 ਮੈਸੇਜ ਸ਼ੇਅਰ ਕਰ ਸਕਣਗੇ। ਇਸ ਫੀਚਰ ਨਾਲ ਸਿਰਫ਼ ਹਾਲ ਹੀ ਦੇ ਸੁਨੇਹੇ ਸਾਂਝੇ ਕੀਤੇ ਜਾ ਸਕਦੇ ਹਨ, ਯੂਜ਼ਰ ਪੂਰੀ ਚੈਟ ਹਿਸਟਰੀ ਸ਼ੇਅਰ ਨਹੀਂ ਕਰ ਸਕਣਗੇ।
ਕੰਪਨੀ ਨੇ ਇਸ ਨੂੰ ਪਾਰਦਰਸ਼ੀ ਬਣਾਉਣ ਲਈ ਡਿਜ਼ਾਈਨ ਕੀਤਾ ਹੈ। ਸਾਂਝੀਆਂ ਕੀਤੀਆਂ ਚੈਟਸ ਗਰੁੱਪ ਵਿੱਚ ਵੱਖਰੇ ਤੌਰ 'ਤੇ ਦਿਖਾਈ ਦੇਣਗੀਆਂ, ਜਿਸ ਵਿੱਚ ਚੈਟ ਦਾ ਸਮਾਂ ਅਤੇ ਭੇਜਣ ਵਾਲੇ ਦਾ ਨਾਮ ਵੀ ਸ਼ਾਮਲ ਹੋਵੇਗਾ। ਸਾਰੇ ਮੈਂਬਰਾਂ ਨੂੰ ਇਸ ਦਾ ਨੋਟੀਫਿਕੇਸ਼ਨ ਮਿਲੇਗਾ ਕਿ ਚੈਟ ਸ਼ੇਅਰ ਕੀਤੀ ਗਈ ਹੈ।
ਐਡਮਿਨ ਕੋਲ ਵਿਸ਼ੇਸ਼ ਸ਼ਕਤੀ:
ਮੈਸੇਜ ਭੇਜਣ ਦੀ ਪ੍ਰਕਿਰਿਆ ਆਟੋਮੈਟਿਕ ਨਹੀਂ ਹੈ। ਹਰ ਵਾਰ ਨਵਾਂ ਮੈਂਬਰ ਜੁੜਨ 'ਤੇ ਇਸ ਫੀਚਰ ਨੂੰ ਮੈਨੂਅਲੀ ਵਰਤਣਾ ਪਵੇਗਾ। ਗਰੁੱਪ ਐਡਮਿਨ ਕੋਲ ਇਸ ਫੀਚਰ ਨੂੰ ਸਾਰੇ ਮੈਂਬਰਾਂ ਲਈ ਡਿਸੇਬਲ (ਬੰਦ) ਕਰਨ ਦੀ ਪਾਵਰ ਹੋਵੇਗੀ। ਹਾਲਾਂਕਿ, ਐਡਮਿਨ ਖੁਦ ਇਸ ਫੀਚਰ ਨੂੰ ਕਿਸੇ ਵੀ ਸਮੇਂ ਵਰਤ ਸਕਦੇ ਹਨ।
ਵ੍ਹਟਸਐਪ ਦਾ ਕਹਿਣਾ ਹੈ ਕਿ 'ਗਰੁੱਪ ਮੈਸੇਜ ਹਿਸਟਰੀ' ਫੀਚਰ ਨੂੰ ਪੜਾਅਵਾਰ ਤਰੀਕੇ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਾਰੇ ਯੂਜ਼ਰਜ਼ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।