ਸੈਮਸੰਗ ਆਪਣੇ ਐਂਟਰੀ ਲੈਵਲ ਸਮਾਰਟਫ਼ੋਨ Galaxy A06 5G ਦੀ ਕੀਮਤ ਵਿੱਚ ਵੀ ਕਥਿਤ ਤੌਰ 'ਤੇ ਵਾਧਾ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸ ਦੇ ਬੇਸ ਮਾਡਲ (4GB+64GB) ਦੀ ਕੀਮਤ ₹12,499 ਹੈ, ਜਿਸ ਵਿੱਚ ਫਿਲਹਾਲ ਕੋਈ ਵਾਧਾ ਨਹੀਂ ਹੋਵੇਗਾ। ਪਰ, 4GB+128GB ਵੇਰੀਐਂਟ ₹13,999 ਤੋਂ ਵਧ ਕੇ ₹15,999 ਅਤੇ 6GB+128GB ਵੇਰੀਐਂਟ ₹13,999 ਤੋਂ ਵਧ ਕੇ ₹15,499 ਹੋ ਸਕਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਸੈਮਸੰਗ ਨੂੰ ਲੈ ਕੇ ਖ਼ਬਰ ਹੈ ਕਿ ਕੰਪਨੀ ਜਲਦੀ ਹੀ ਆਪਣੇ ਸਮਾਰਟਫ਼ੋਨਾਂ ਦੇ ਦਾਮ ਵਧਾ ਸਕਦੀ ਹੈ। ਕੰਪਨੀ ਦੇ Galaxy M, Galaxy F ਅਤੇ Galaxy A ਸੀਰੀਜ਼ ਦੇ ਸਮਾਰਟਫ਼ੋਨਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਸੈਮਸੰਗ ਨੇ ਮਿਡ-ਰੇਂਜ ਸੈਗਮੈਂਟ ਦੇ ਇਨ੍ਹਾਂ ਸਮਾਰਟਫ਼ੋਨਾਂ ਦੀ ਕੀਮਤ ਵਧਾਉਣ ਸਬੰਧੀ ਅਜੇ ਤੱਕ ਕੋਈ ਅਧਿਕਾਰਤ (Official) ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਟਿਪਸਟਰ ਅਭਿਸ਼ੇਕ ਯਾਦਵ (@yabhishekhd) ਨੇ ਇੱਕ ਕਥਿਤ ਡੀਲਰ ਸਰਕੂਲਰ ਸਾਂਝਾ ਕੀਤਾ ਹੈ, ਜਿਸ ਵਿੱਚ ਕਈ ਮਾਡਲਾਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਦਿੱਤੀਆਂ ਗਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਮਾਰਚ ਦੇ ਪਹਿਲੇ ਹਫ਼ਤੇ ਤੋਂ ਹੋ ਸਕਦਾ ਹੈ।
Galaxy M36 ਅਤੇ F36
ਮਿਡ-ਰੇਂਜ ਵਿੱਚ Samsung Galaxy M36 ਸੀਰੀਜ਼ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਸੀਰੀਜ਼ ਹੈ। ਇਸ ਸੀਰੀਜ਼ ਦੇ ਸਮਾਰਟਫ਼ੋਨ ₹500 ਤੋਂ ₹1500 ਤੱਕ ਮਹਿੰਗੇ ਹੋ ਸਕਦੇ ਹਨ। ਜੇਕਰ Galaxy M36 ਦੀ ਕੀਮਤ ਵਧਦੀ ਹੈ, ਤਾਂ ਇਸ ਫ਼ੋਨ ਨੂੰ ₹21,999 ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕੇਗਾ। Samsung ਦੀ Galaxy F36 ਸੀਰੀਜ਼ ਦੀ ਕੀਮਤ ਵਿੱਚ ਵੀ ਅਜਿਹਾ ਹੀ ਵਾਧਾ ਹੋਣ ਦੀ ਸੰਭਾਵਨਾ ਹੈ।
Galaxy M17 5G ਅਤੇ F17 5G
ਕਿਫ਼ਾਇਤੀ 5G ਸਮਾਰਟਫ਼ੋਨਾਂ ਦੀ ਗੱਲ ਕਰੀਏ ਤਾਂ ਸੈਮਸੰਗ ਦੀ Galaxy M17 5G ਅਤੇ F17 5G ਸੀਰੀਜ਼ ਯੂਜ਼ਰਜ਼ ਲਈ ਬਿਹਤਰੀਨ ਚੋਣ ਰਹੀ ਹੈ। ਇਹ ਦੋਵੇਂ ਸੀਰੀਜ਼ ਫਿਲਹਾਲ ₹15,999 ਦੀ ਸ਼ੁਰੂਆਤੀ ਕੀਮਤ ਵਿੱਚ ਆਉਂਦੀਆਂ ਹਨ। ਇਨ੍ਹਾਂ ਵਿੱਚ ਕੰਪਨੀ ₹500 ਅਤੇ 8GB ਵਾਲੇ ਵੇਰੀਐਂਟ ਦੀ ਕੀਮਤ ₹1000 ਤੱਕ ਵਧਾ ਸਕਦੀ ਹੈ।
Samsung Galaxy A17 5G
ਸੈਮਸੰਗ ਦੀ Galaxy A17 5G ਵੀ ਯੂਜ਼ਰਜ਼ ਵਿੱਚ ਕਾਫ਼ੀ ਮਸ਼ਹੂਰ ਰਹੀ ਹੈ। ਟਿਪਸਟਰ ਵੱਲੋਂ ਸਾਂਝੇ ਕੀਤੇ ਸਰਕੂਲਰ ਮੁਤਾਬਕ, ਇਸ ਦੇ 6GB ਵੇਰੀਐਂਟ ਦੀ ਕੀਮਤ ਵਿੱਚ ₹1500 ਦਾ ਵਾਧਾ ਕੀਤਾ ਜਾ ਸਕਦਾ ਹੈ। ਉੱਥੇ ਹੀ, 8GB ਰੈਮ ਅਤੇ 128GB ਸਟੋਰੇਜ ਵਾਲਾ ਮਾਡਲ ₹2000 ਅਤੇ ਟੌਪ ਵੇਰੀਐਂਟ (8GB+256GB) ਦੀ ਕੀਮਤ ₹3,000 ਤੱਕ ਵਧ ਸਕਦੀ ਹੈ।
Samsung Galaxy A06 5G
ਸੈਮਸੰਗ ਆਪਣੇ ਐਂਟਰੀ ਲੈਵਲ ਸਮਾਰਟਫ਼ੋਨ Galaxy A06 5G ਦੀ ਕੀਮਤ ਵਿੱਚ ਵੀ ਕਥਿਤ ਤੌਰ 'ਤੇ ਵਾਧਾ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸ ਦੇ ਬੇਸ ਮਾਡਲ (4GB+64GB) ਦੀ ਕੀਮਤ ₹12,499 ਹੈ, ਜਿਸ ਵਿੱਚ ਫਿਲਹਾਲ ਕੋਈ ਵਾਧਾ ਨਹੀਂ ਹੋਵੇਗਾ। ਪਰ, 4GB+128GB ਵੇਰੀਐਂਟ ₹13,999 ਤੋਂ ਵਧ ਕੇ ₹15,999 ਅਤੇ 6GB+128GB ਵੇਰੀਐਂਟ ₹13,999 ਤੋਂ ਵਧ ਕੇ ₹15,499 ਹੋ ਸਕਦਾ ਹੈ।
ਕਿਉਂ ਵਧ ਰਹੀਆਂ ਹਨ ਕੀਮਤਾਂ?
ਸੈਮਸੰਗ ਨੇ ਫਿਲਹਾਲ ਇਨ੍ਹਾਂ ਕੀਮਤਾਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਸਮਾਰਟਫ਼ੋਨ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਫ਼ੋਨ ਵਿੱਚ ਵਰਤੇ ਜਾਣ ਵਾਲੇ ਪੁਰਜ਼ੇ ਜਿਵੇਂ ਕਿ—ਰੈਮ (RAM), ਪ੍ਰੋਸੈਸਰ, ਮੈਮੋਰੀ ਚਿਪਸ ਅਤੇ ਡਿਸਪਲੇ ਪੈਨਲਾਂ ਦੀ ਕੀਮਤ ਲਗਾਤਾਰ ਵਧ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਸਮਾਰਟਫ਼ੋਨ ਕੰਪਨੀਆਂ ਆਪਣੇ ਡਿਵਾਈਸਾਂ ਦੀ ਕੀਮਤ ਵਧਾਉਣ ਲਈ ਮਜ਼ਬੂਰ ਹਨ। ਸੈਮਸੰਗ ਤੋਂ ਇਲਾਵਾ ਵੀਵੋ (Vivo) ਅਤੇ ਓਪੋ (Oppo) ਵੀ ਜਲਦੀ ਹੀ ਕੀਮਤਾਂ ਵਧਾ ਸਕਦੀਆਂ ਹਨ।