Xiaomi ਤੋਂ ਬਾਅਦ ਹੁਣ Realme ਨੇ ਵੀ Realme C2 ਨੂੰ 30 ਜੂਨ ਤਕ ਓਪਨ ਸੇਲ 'ਚ ਉਪਲਬਧ ਕਰ ਦਿੱਤਾ ਹੈ। ਇਹ ਫੋਨ ਦੋ ਵੇਰਿਅੰਟ 2GB + 32GB ਤੇ 3GB + 32GB ਦੋਵਾਂ ਨੂੰ Realme.com ਤੇ Flipkart ਤੋਂ ਖਰੀਦਿਆ ਜਾ ਸਕਦਾ ਹੈ।

ਨਵੀਂ ਦਿੱਲੀ : Xiaomi ਤੋਂ ਬਾਅਦ ਹੁਣ Realme ਨੇ ਵੀ Realme C2 ਨੂੰ 30 ਜੂਨ ਤਕ ਓਪਨ ਸੇਲ 'ਚ ਉਪਲਬਧ ਕਰ ਦਿੱਤਾ ਹੈ। ਇਹ ਫੋਨ ਦੋ ਵੇਰਿਅੰਟ 2GB + 32GB ਤੇ 3GB + 32GB ਦੋਵਾਂ ਨੂੰ Realme.com ਤੇ Flipkart ਤੋਂ ਖਰੀਦਿਆ ਜਾ ਸਕਦਾ ਹੈ। Realme C2 ਦਾ ਤੀਜਾ ਸਟੋਰੇਜ ਵੇਰੀਅੰਟ ਫਲੈਸ਼ ਸੇਲ 'ਚ ਉਪਲਬਧ ਰਵੇਗਾ। ਦੱਸਣਯੋਗ ਹੈ ਕਿ ਇਹ ਫੋਨ ਇਸ ਸਾਲ ਲਾਂਚ ਕੀਤਾ ਗਿਆ ਹੈ ਤੇ ਕੰਪਨੀ ਨੇ ਦੋਹਾਂ ਵੇਰੀਅੰਟ ਦੀ ਓਪਨ ਸੇਲ 'ਚ ਉਪਲਬਧ ਹੋਣ ਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਦਿੱਤੀ ਹੈ। Realme C2 2GB + 16GB ਵੇਰੀਅੰਟ ਦੀ ਅੱਗੇ ਆਉਣ ਵਾਲੀ ਸੇਲ ਨੂੰ ਲੈ ਕੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ।
Realme C2 ਦੀ ਭਾਰਤ'ਚ ਕੀਮਤ : ਇਸ ਫੋਨ ਦੇ ਬੇਸ ਵੇਰੀਅੰਟ 2GB + 16GB ਦੀ ਕੀਮਤ Rs. 5,999 ਹੈ। ਇਸ ਦੇ 2GB + 32GB and 3GB + 32GB ਵੇਰੀਅੰਟਸ ਦੀ ਕੀਮਤ Rs. 6,999 और Rs. 7,999 ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਡਾਇਮੰਡ ਬਲੂ ਤੇ ਡਾਇਮੰਡ ਬਲੈਕ ਦੇ ਦੋ ਰੰਗਾਂ 'ਚ ਗਾਹਕਾਂ ਲਈ ਉਪਲਬਧ ਕਰਵਾਇਆ ਹੈ ।
ਆਫਰ ਡਿਟੇਲਸ: Realme v2 ਦਾ 2GB ਰੈਮ ਵੇਰੀਅੰਟ Rs 5999 'ਚ ਉਪਲਬਧ ਹੈ। ਫਲਿਪਕਾਰਟ ਦੇ ਪੇਜ਼ ਮੁਤਾਬਕ ਇਸ ਦੀ ਕੀਮਤ Rs 1000 ਦੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤੁਸੀਂ ਇਸ ਫੋਨ ਨੂੰ Rs 1000 ਪ੍ਰਤੀ ਮਹੀਨੇ ਦੀ ਸ਼ੁਰੂ ਨੋ ਕਾਸਟ IMI 'ਤੇ ਵੀ ਖਰੀਦ ਸਕਦੇ ਹੋ । ਇਸ ਤੋਂ ਇਲਾਵਾ ਇਸ ਫੋਨ 'ਤੇ ਐਕਸਿਸ ਬੈਂਕ ਦੇ ਬਜ਼ ਕ੍ਰੈਡਿਟ ਕਾਰਡ ਦੇ ਯੂਜ਼ਰਜ਼ ਲਈ 5 ਫੀਸਦੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਫੋਨ ਤੇ Rs 5900 ਦਾ ਐਕਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਐਕਚੇਂਜ ਆਫਰ ਦਾ ਪੂਰਾ ਲਾਭ ਮਾਣਦੇ ਹੋ ਤਾਂ Realme C2 ਸਿਰਫ Rs 99 'ਚ ਤੁਹਾਡਾ ਹੋ ਸਕਦਾ ਹੈ।
Realme C2 ਦੇ ਫੀਚਰਜ਼ : ਇਹ ਫੋਨ ColorOS 6.0 'ਤੇ ਅਧਾਰਿਤ ਐਂਡਰਾਇਡ 9 ਪਾਈ 'ਤੇ ਕੰਮ ਕਰਦਾ ਹੈ।
ਇਸ ' ਚ 6.1 ਇੰਚ ਦਾ ਐੱਚਡੀ ਪਲਸ ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਪਿਕਸਲ ਰੈਸੋਲਿਊਸ਼ਨ 720x1560 ਹੈ।
ਇਸ ਦਾ ਆਸਪੈਕਟ ਰੇਸ਼ੋ 19.5:9 ਹੈ। ਇਸ 'ਤੇ ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ।
ਇਹ ਫੋਨ ਆਕਟਾਕੋਰ ਮੀਡਿਆਟੇਕ ਹੇਲਿਓ ਪੀ22 ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਇੰਟਰਨਲ ਸਟੋਰੇਜ ਮਾਇਕਰੋਐੱਸਡੀ ਕਾਰਡ ਦੇ ਨਾਲ 256 ਜੀਬੀ ਵਧਾਈ ਵੀ ਜਾ ਸਕਦੀ ਹੈ।
ਤੁਹਾਨੂੰ ਦੱਸਦਈਏ ਚੀਨ ਦੀ ਇਹ ਸਮਾਰਟਫੋਨ ਦੀ ਕੰਪਨੀ Xiaomi ਲਾਂਚ ਤੋਂ ਲੈਕੇ ਹੁਣ ਤਕ ਆਪਣੇ Redmi Note 7 Pro ਨੂੰ ਕੇਵਲ ਫਲੈਸ਼ ਸੇਲ' ਚ ਹੀ ਉਪਲਬਧ ਕਰਵਾਉਂਦੀ ਆਈ ਹੈ, ਪਰ ਇਸ ਫੋਨ ਨੂੰ ਕੰਪਨੀ ਦੀ ਵੈੱਬਸਾਇਟ mi.com ਤੇ Flipkart ਤੋਂ 30 ਜੂਨ ਤਕ ਓਪਨ ਸੇਲ 'ਚ ਖਰੀਦਿਆ ਜਾ ਸਕਦਾ ਹੈ। ਇਸ ਦੌਰਾਨ ਯੂਜ਼ਰਜ਼ ਇਸ ਫੋਨ ਦਾ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਅੰਟ ਹੀ ਖਰੀਦ ਪਾਉਣਗੇ। ਇਸ ਦੀ ਕੀਮਤ 16,999 ਰੁਪਏ ਹੈ।