ਅੱਜ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਦੇਸ਼ ਦੇ ਕਈ ਲੋਕ ਮੋਬਾਈਲ ਰੀਚਾਰਜ ਲਈ ਦੁਕਾਨਾਂ ਜਾਂ ਏਜੰਟਾਂ ਕੋਲ ਜਾਂਦੇ ਹਨ। ਅਜਿਹੇ ਵਿੱਚ ਕਈ ਵਾਰ ਔਰਤਾਂ ਨੂੰ ਆਪਣਾ ਮੋਬਾਈਲ ਨੰਬਰ ਅਣਜਾਣ ਲੋਕਾਂ ਨਾਲ ਸਾਂਝਾ ਕਰਨਾ ਪੈਂਦਾ ਹੈ, ਜਿਸ ਨਾਲ ਉਹਨਾਂ ਦੀ ਪ੍ਰਾਈਵੇਸੀ ਖ਼ਤਰੇ ਵਿੱਚ ਪੈ ਸਕਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ BSNL ਨੇ ਹਾਲ ਹੀ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਪ੍ਰਾਈਵੇਸੀ (ਨਿੱਜਤਾ) ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਖ਼ਾਸ ਕਿਸਮ ਦੀ ਸਰਵਿਸ ਸ਼ੁਰੂ ਕੀਤੀ ਹੈ। ਇਸ ਨਵੀਂ ਸਰਵਿਸ ਨੂੰ ‘Kavach ਨੰਬਰ’ ਦੇ ਨਾਮ ਨਾਲ ਪੇਸ਼ ਕੀਤਾ ਗਿਆ ਹੈ। ਦਰਅਸਲ ਇਸ ਖ਼ਾਸ ਸਰਵਿਸ ਦਾ ਮਕਸਦ ਔਰਤਾਂ ਨੂੰ ਆਪਣਾ ਅਸਲੀ ਮੋਬਾਈਲ ਨੰਬਰ ਸਾਂਝਾ ਕੀਤੇ ਬਿਨਾਂ ਰੀਚਾਰਜ ਕਰਵਾਉਣ ਦੀ ਸਹੂਲਤ ਦੇਣਾ ਹੈ, ਤਾਂ ਜੋ ਉਹਨਾਂ ਦੀ ਪ੍ਰਾਈਵੇਸੀ ਬਣੀ ਰਹੇ।
ਅੱਜ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਦੇਸ਼ ਦੇ ਕਈ ਲੋਕ ਮੋਬਾਈਲ ਰੀਚਾਰਜ ਲਈ ਦੁਕਾਨਾਂ ਜਾਂ ਏਜੰਟਾਂ ਕੋਲ ਜਾਂਦੇ ਹਨ। ਅਜਿਹੇ ਵਿੱਚ ਕਈ ਵਾਰ ਔਰਤਾਂ ਨੂੰ ਆਪਣਾ ਮੋਬਾਈਲ ਨੰਬਰ ਅਣਜਾਣ ਲੋਕਾਂ ਨਾਲ ਸਾਂਝਾ ਕਰਨਾ ਪੈਂਦਾ ਹੈ, ਜਿਸ ਨਾਲ ਉਹਨਾਂ ਦੀ ਪ੍ਰਾਈਵੇਸੀ ਖ਼ਤਰੇ ਵਿੱਚ ਪੈ ਸਕਦੀ ਹੈ। ਇਸੇ ਸਮੱਸਿਆ ਨੂੰ ਦੇਖਦੇ ਹੋਏ BSNL ਨੇ ਇਹ ਨਵੀਂ ਕਿਸਮ ਦੀ ਸਰਵਿਸ ਸ਼ੁਰੂ ਕੀਤੀ ਹੈ। ਚਲੋ ਪਹਿਲਾਂ ਜਾਣਦੇ ਹਾਂ ਕੀ ਹੈ Kavach ਨੰਬਰ ਸਰਵਿਸ...
ਕੀ ਹੈ Kavach ਨੰਬਰ ਸਰਵਿਸ?
ਦਰਅਸਲ Kavach ਨੰਬਰ ਹੋਰ ਕੁਝ ਨਹੀਂ ਬਲਕਿ ਇੱਕ 10 ਅੰਕਾਂ ਦਾ ਟੈਂਪਰੇਰੀ (ਆਰਜ਼ੀ) ਜਾਂ ਬਦਲਵਾਂ ਮੋਬਾਈਲ ਨੰਬਰ ਹੈ, ਜੋ ਯੂਜ਼ਰ ਦੇ ਪ੍ਰਾਇਮਰੀ (ਅਸਲੀ) ਮੋਬਾਈਲ ਨੰਬਰ ਨਾਲ ਲਿੰਕ ਹੋਵੇਗਾ। ਇਸ ਨੰਬਰ ਦੀ ਵਰਤੋਂ ਔਰਤਾਂ ਉਹਨਾਂ ਥਾਵਾਂ 'ਤੇ ਕਰ ਸਕਦੀਆਂ ਹਨ, ਜਿੱਥੇ ਉਹ ਆਪਣਾ ਅਸਲੀ ਨੰਬਰ ਸਾਂਝਾ ਨਹੀਂ ਕਰਨਾ ਚਾਹੁੰਦੀਆਂ। ਜਿਵੇਂ ਹੀ ਕੋਈ ਵਿਅਕਤੀ ਇਸ ਟੈਂਪਰੇਰੀ ਨੰਬਰ 'ਤੇ ਰੀਚਾਰਜ ਕਰਵਾਉਂਦਾ ਹੈ, ਤਾਂ ਰੀਚਾਰਜ ਸਿੱਧਾ ਪ੍ਰਾਇਮਰੀ BSNL ਨੰਬਰ 'ਤੇ ਐਕਟਿਵ ਹੋ ਜਾਵੇਗਾ।
ਕਿਵੇਂ ਮਿਲੇਗਾ BSNL ਦਾ Kavach ਨੰਬਰ?
ਜੇਕਰ ਤੁਸੀਂ ਵੀ ਬੀ.ਐੱਸ.ਐੱਨ.ਐੱਲ. ਦਾ ਇਹ Kavach ਨੰਬਰ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਧਿਆਨ ਰੱਖੋ ਕਿ ਇਹ ਨੰਬਰ ਨਾ ਤਾਂ ਤੁਹਾਨੂੰ BSNL ਦੀ ਵੈੱਬਸਾਈਟ ਤੋਂ ਮਿਲੇਗਾ ਅਤੇ ਨਾ ਹੀ ਤੁਸੀਂ ਇਸ ਸਰਵਿਸ ਨੂੰ SelfCare ਐਪ ਤੋਂ ਐਕਟਿਵ ਕਰ ਸਕਦੇ ਹੋ। ਬਲਕਿ ਇਸ ਸਰਵਿਸ ਲਈ ਤੁਹਾਨੂੰ ਸਿੱਧਾ ਬੀ.ਐੱਸ.ਐੱਨ.ਐੱਲ. ਕਸਟਮਰ ਕੇਅਰ ਨਾਲ ਸੰਪਰਕ ਕਰਨਾ ਹੋਵੇਗਾ।
ਸਭ ਤੋਂ ਪਹਿਲਾਂ Kavach ਨੰਬਰ ਪਾਉਣ ਲਈ ਯੂਜ਼ਰ ਨੂੰ ਆਪਣੇ BSNL ਨੰਬਰ ਤੋਂ ਕਸਟਮਰ ਕੇਅਰ 'ਤੇ ਕਾਲ ਕਰਨੀ ਹੋਵੇਗੀ।
ਕਾਲ 'ਤੇ ਅਧਿਕਾਰੀ ਨਾਲ ਗੱਲ ਕਰਨ ਦਾ ਵਿਕਲਪ (Option) ਚੁਣਨਾ ਹੋਵੇਗਾ।
ਇਸ ਤੋਂ ਬਾਅਦ ਅਧਿਕਾਰੀ ਤੁਹਾਡੇ ਤੋਂ ਤੁਹਾਡੇ ਸਰਵਿਸ ਏਰੀਆ ਜਾਂ ਪਿਨ ਕੋਡ ਵਰਗੀ ਕੁਝ ਜਾਣਕਾਰੀ ਪੁੱਛ ਸਕਦਾ ਹੈ।
ਜਾਣਕਾਰੀ ਕਨਫਰਮ ਹੋਣ ਤੋਂ ਬਾਅਦ ਕੰਪਨੀ ਵੱਲੋਂ SMS ਰਾਹੀਂ ਤੁਹਾਨੂੰ 10 ਅੰਕਾਂ ਦਾ Kavach ਨੰਬਰ ਮਿਲ ਜਾਵੇਗਾ।