iPhone ਯੂਜ਼ਰਜ਼ ਲਈ ਜੁਗਾੜ: ਹੁਣ iCloud ਦੇ ਪੈਸੇ ਬਚਾਓ, ਇਸ ਟ੍ਰਿਕ ਨਾਲ ਪਾਓ ਅਨਲਿਮਟਿਡ ਸਟੋਰੇਜ
ਕੀ ਤੁਸੀਂ ਵੀ ਆਪਣੇ iPhone ਦੀ ਸਟੋਰੇਜ ਫੁੱਲ ਹੋਣ ਤੋਂ ਪਰੇਸ਼ਾਨ ਹੋ ਗਏ ਹੋ, ਪਰ iCloud+ ਲਈ ਪੈਸੇ ਨਹੀਂ ਦੇਣਾ ਚਾਹੁੰਦੇ? ਅੱਜ ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਟ੍ਰਿਕ ਲੈ ਕੇ ਆਏ ਹਾਂ। ਇਸ ਟ੍ਰਿਕ ਰਾਹੀਂ ਤੁਸੀਂ ਬਿਨਾਂ ਕੋਈ ਸਬਸਕ੍ਰਿਪਸ਼ਨ ਖਰੀਦੇ ਲਗਪਗ ਅਨਲਿਮਟਿਡ ਸਟੋਰੇਜ ਵਰਗਾ ਫਾਇਦਾ ਲੈ ਸਕਦੇ ਹੋ। ਇਹ ਟ੍ਰਿਕ ਆਈਫੋਨ ਦੇ Shared Album ਫੀਚਰ 'ਤੇ ਅਧਾਰਤ ਹੈ
Publish Date: Wed, 04 Feb 2026 12:41 PM (IST)
Updated Date: Wed, 04 Feb 2026 12:42 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਵੀ ਆਪਣੇ iPhone ਦੀ ਸਟੋਰੇਜ ਫੁੱਲ ਹੋਣ ਤੋਂ ਪਰੇਸ਼ਾਨ ਹੋ ਗਏ ਹੋ, ਪਰ iCloud+ ਲਈ ਪੈਸੇ ਨਹੀਂ ਦੇਣਾ ਚਾਹੁੰਦੇ? ਅੱਜ ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਟ੍ਰਿਕ ਲੈ ਕੇ ਆਏ ਹਾਂ। ਇਸ ਟ੍ਰਿਕ ਰਾਹੀਂ ਤੁਸੀਂ ਬਿਨਾਂ ਕੋਈ ਸਬਸਕ੍ਰਿਪਸ਼ਨ ਖਰੀਦੇ ਲਗਪਗ ਅਨਲਿਮਟਿਡ ਸਟੋਰੇਜ ਵਰਗਾ ਫਾਇਦਾ ਲੈ ਸਕਦੇ ਹੋ। ਇਹ ਟ੍ਰਿਕ ਆਈਫੋਨ ਦੇ Shared Album ਫੀਚਰ 'ਤੇ ਅਧਾਰਤ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ...
ਪਹਿਲਾਂ ਸਮਝੋ ਕੀ ਹੈ Shared Album?
ਦਰਅਸਲ, 'ਸ਼ੇਅਰਡ ਐਲਬਮ' ਖ਼ਾਸ ਤੌਰ 'ਤੇ ਫੋਟੋਆਂ ਸਾਂਝੀਆਂ ਕਰਨ ਲਈ ਐਪਲ ਦਾ ਇੱਕ ਫੀਚਰ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਡੀ iCloud ਸਟੋਰੇਜ ਦੀ ਵਰਤੋਂ ਨਹੀਂ ਕਰਦਾ। ਇਸ ਦਾ ਮਤਲਬ ਹੈ ਕਿ ਇਸ ਵਿੱਚ ਫੋਟੋਆਂ ਰੱਖਣ ਨਾਲ ਤੁਹਾਡਾ 5GB ਵਾਲਾ ਮੁਫ਼ਤ ਆਈਕਲਾਊਡ ਕੋਟਾ ਖ਼ਤਮ ਨਹੀਂ ਹੋਵੇਗਾ।
ਫੋਟੋਆਂ ਹਮੇਸ਼ਾ ਰਹਿੰਦੀਆਂ ਹਨ ਸੁਰੱਖਿਅਤ
ਇਸ ਫੀਚਰ ਦਾ ਫਾਇਦਾ ਇਹ ਹੈ ਕਿ ਸ਼ੇਅਰਡ ਐਲਬਮ ਵਿੱਚ ਪਾਈਆਂ ਗਈਆਂ ਫੋਟੋਆਂ ਉਦੋਂ ਤੱਕ ਸੁਰੱਖਿਅਤ ਰਹਿੰਦੀਆਂ ਹਨ, ਜਦੋਂ ਤੱਕ ਤੁਸੀਂ ਖੁਦ ਉਨ੍ਹਾਂ ਨੂੰ ਡਿਲੀਟ ਨਹੀਂ ਕਰਦੇ। ਐਪਲ ਵੱਲੋਂ ਇਸ ਦੀ ਕੋਈ ਸਮਾਂ ਸੀਮਾ (Time Limit) ਨਹੀਂ ਹੈ।
ਕਿਵੇਂ ਬਣਾਈਏ Shared Album?
ਸਭ ਤੋਂ ਪਹਿਲਾਂ ਆਪਣੇ ਆਈਫੋਨ ਦੀ Photos ਐਪ ਖੋਲ੍ਹੋ।
ਹੇਠਾਂ ਦਿੱਤੇ Albums ਟੈਬ 'ਤੇ ਜਾਓ।
ਹੁਣ ਉੱਪਰਲੇ ਕੋਨੇ ਵਿੱਚ + (ਪਲੱਸ) ਬਟਨ ਦਬਾਓ ਅਤੇ New Shared Album 'ਤੇ ਕਲਿੱਕ ਕਰੋ।
ਇਸ ਐਲਬਮ ਨੂੰ ਕੋਈ ਨਾਮ ਦਿਓ ਅਤੇ Create 'ਤੇ ਕਲਿੱਕ ਕਰੋ।
ਹੁਣ ਤੁਸੀਂ ਇੱਕ ਐਲਬਮ ਵਿੱਚ 5,000 ਤੱਕ ਫੋਟੋਆਂ ਅਤੇ ਵੀਡੀਓਜ਼ ਐਡ ਕਰ ਸਕਦੇ ਹੋ। ਤੁਸੀਂ ਅਜਿਹੀਆਂ ਕਈ ਐਲਬਮਾਂ ਬਣਾ ਸਕਦੇ ਹੋ।
ਕੁਝ ਗੱਲਾਂ ਦਾ ਰੱਖੋ ਧਿਆਨ (Limitations)
ਹਾਲਾਂਕਿ ਇਹ ਇੱਕ ਮੁਫ਼ਤ ਤਰੀਕਾ ਹੈ, ਪਰ ਇਸ ਦੀਆਂ ਕੁਝ ਸ਼ਰਤਾਂ ਵੀ ਹਨ:
ਕੁਆਲਿਟੀ: ਐਪਲ ਫੋਟੋਆਂ ਦੇ ਸਾਈਜ਼ ਨੂੰ ਆਪਣੇ ਆਪ ਥੋੜ੍ਹਾ ਘਟਾ (Compress) ਦਿੰਦਾ ਹੈ, ਯਾਨੀ ਅਸਲੀ ਓਰੀਜਨਲ ਕੁਆਲਿਟੀ ਸੇਵ ਨਹੀਂ ਰਹਿੰਦੀ।
ਸੁਰੱਖਿਆ: ਜੇਕਰ ਐਲਬਮ ਡਿਲੀਟ ਹੋ ਗਈ, ਤਾਂ ਉਸ ਵਿਚਲੀਆਂ ਫੋਟੋਆਂ ਵੀ ਚਲੀਆਂ ਜਾਣਗੀਆਂ। ਇਸ ਲਈ ਇਹ ਸਿਰਫ਼ ਵਾਧੂ ਸਟੋਰੇਜ ਲਈ ਵਰਤੋ, ਬੈਕਅੱਪ ਲਈ ਨਹੀਂ।