instant messaging app whatsapp ਨੇ ਆਪਣੇ FAQ ਪੇਜ ’ਤੇ ਕੁਝ ਤਰੀਕੇ ਲਿਸਟ ਕੀਤੇ ਹਨ ਜਿਸ ’ਚ ਯੂਜ਼ਰਜ਼ ਇਹ ਪਤਾ ਲੱਗਾ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਬਲਾਕ ਕੀਤਾ ਗਿਆ ਹੈ। ਮੈਸੇਜਿੰਗ ਐਪ ਯੂਜ਼ਰਜ਼ ਨੂੰ ਉਦੋਂ ਸਚੇਤ ਨਹੀਂ ਕਰਦਾ ਹੈ...

ਨਵੀਂ ਦਿੱਲੀ, ਜੇਐੱਨਐੱਨ : WhatsApp Tricks and Tips: ਕੀ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ WhatsApp ਤੋਂ ਕਿਸੇ ਨੇ ਬਲਾਕ ਕਰ ਦਿੱਤਾ ਹੈ? ਜਾਂ ਤੁਸੀਂ ਕਿਸੇ ਨੂੰ ਮੈਸੇਜ ਭੇਜ ਨਹੀਂ ਕਰ ਪਾ ਰਹੇ ਹੋ ਤਾਂ ਇਸ ਦੀ ਕੀ ਵਜ੍ਹਾ ਹੈ? ਇਸ ਦਾ ਪਤਾ ਲਗਾਉਣ ਦੇ ਕਈ ਤਰੀਕੇ ਹੋ ਸਕਦੇ ਹਨ। instant messaging app whatsapp ਨੇ ਆਪਣੇ FAQ ਪੇਜ ’ਤੇ ਕੁਝ ਤਰੀਕੇ ਲਿਸਟ ਕੀਤੇ ਹਨ ਜਿਸ ’ਚ ਯੂਜ਼ਰਜ਼ ਇਹ ਪਤਾ ਲੱਗਾ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਬਲਾਕ ਕੀਤਾ ਗਿਆ ਹੈ। ਮੈਸੇਜਿੰਗ ਐਪ ਯੂਜ਼ਰਜ਼ ਨੂੰ ਉਦੋਂ ਸਚੇਤ ਨਹੀਂ ਕਰਦਾ ਹੈ ਜਦੋਂ ਉਨ੍ਹਾਂ ਨੂੰ ਕਿਸੇ privacy ਕਾਰਨਾਂ ਕਾਰਨ ਦੂਜੇ ਯੂਜ਼ਰ ਨੇ ਬਲਾਕ ਕੀਤਾ ਹੈ, ਇਹ ਯੂਜ਼ਰ ਨੂੰ ਖੁਦ tricks ਲਾਗੂ ਕਰ ਕੇ ਦੇਖਣਾ ਪਵੇਗਾ ਕਿ ਕੀ ਉਨ੍ਹਾਂ ਨੇ ਐਪ ਤੋ ਕਿਸ ਨੇ ਬਲਾਕ ਕੀਤਾ ਹੈ ਜਾਂ ਨਹੀਂ।
- ਇਹ ਜਾਣਨ ਲਈ ਪਹਿਲਾ ਕਦਮ ਹੈ ਕਿ ਕਿਸ ਨੇ ਤੁਹਾਨੂੰ WhatsApp ਤੋਂ ਬਲਾਕ ਕੀਤਾ ਹੈ ਜਾਂ ਨਹੀਂ, Contact ਦੇ ਲਾਸਟ ਸੀਨ (Last Seen) ਨੂੰ ਚੈੱਕ ਕਰਨਾ ਹੈ। ਜੇ ਤੁਸੀਂ ਚੈੱਟ ਵਿੰਡੋ ’ਚ ਕਿਸੇ ਯੂਜ਼ਰ ਦੇ ਲਾਸਟ ਸੀਨ ਜਾਂ ਆਨਲਾਈਨ ਨਹੀਂ ਦੇਖ ਸਕਦੇ ਹੋ, ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਤੁਹਾਨੂੰ ਬਲਾਕ ਕਰ ਦਿੱਤੇ ਹੋਵੇ। ਹਾਲਾਂਕਿ, WhatsApp ਯੂਜ਼ਰਜ਼ ਨੂੰ ਲਾਸਟ ਸੀਨ ਨੂੰ ਹਾਈਡ ਕਰਨ ਦਾ ਬਦਲ ਦਿੰਦਾ ਹੈ। ਤਾਂ ਇਹ ਵੀ ਇਕ ਕਾਰਨ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੇ ਲਾਸਟ ਸੀਨ ਨੂੰ ਨਾ ਦੇਖ ਸਕੋ।
- ਤੁਹਾਨੂੰ ਉਸ ਯੂਜ਼ਰ ਦੀ Profile Picture ਦਾ ਕੋਈ ਅਪਡੇਟ ਨਹੀਂ ਦਿਖੇਗਾ। ਡਿਸਪਲੇ ਪਿਕਚਰ ਤੁਹਾਨੂੰ ਦਿਖਾਈ ਨਹੀਂ ਦੇਵੇਗੀ।
- ਇੱਥੇ ਤਕ ਕਿ ਜਦੋਂ ਤੁਸੀਂ ਉਸ ਯੂਜ਼ਰ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਸ ਨੇ ਤੁਹਾਨੂੰ WhatsApp ਤੋਂ ਬਲਾਕ ਕੀਤਾ, ਤਾਂ ਉਹ ਨਹੀਂ ਹੋਵੇਗੀ।
- whatsapp ’ਤੇ ਇਕ ਗਰੁੱਪ ਬਣਾਓ। ਉਸ ਗਰੁੱਪ ’ਚ ਉਸ ਨੰਬਰ ਨੂੰ ਐਡ ਕਰੋ, ਜਿਸ ਦੇ ਬਾਰੇ ਤੁਹਾਨੂੰ ਲਗਦਾ ਹੈ ਕਿ ਉਸ ਨੇ ਤੁਹਾਨੂੰ ਬਲਾਕ ਕੀਤਾ ਹੈ। ਇਸ ਦੌਰਾਨ ਜੇ ਤੁਹਾਨੂੰ ‘couldn't add this contact on group’ ਜਿਹਾ ਕੋਈ ਮੈਸੇਜ ਦਿਖਾਈ ਦਿੰਦਾ ਹੈ ਤਾਂ ਸਮਝ ਜਾਓ ਕਿ ਤੁਹਾਨੂੰ ਬਲਾਕ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਕਰੋ WhatsApp ਤੋਂ ਬਲਾਕ
ਜੇ ਤੁਸੀਂ ਮੈਸੇਜਿੰਗ ਐਪ ’ਤੇ ਕਿਸੇ ਨੂੰ ਬਲਾਕ ਕਰਨਾ ਚਾਹੁੰਦੇ ਹੋ ਤਾਂ Settings> Privacy> Blocked>Add New ਨੂੰ select ਤੇ ਫਿਰ ਉਸ Contact ਨੂੰ ਚੋਣ ਕੇ ਤੁਸੀਂ ਜਿਸ ਨੂੰ ਬਲਾਕ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇਸ ਗੱਲ ਦਾ ਜ਼ਰੂਰ ਧਿਆਨ ਰੱਖੋ, ਜੋ ਤੁਸੀਂ ਐਪ ਦੇ ਮੋਡੀਫਾਈਡ ਵਰਜਨ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਐਪ ਵੱਲੋਂ ਵੀ 2lock ਹੋ ਸਕਦੇ ਹੋ। ਹਾਲ ਹੀ ’ਚ ਜਿਸ ਨੂੰ ਧਰਡ-ਪਾਰਟੀ ਡੇਵਲਪਰ ਨਾਲ ਬਣਾਇਆ ਗਿਆ ਹੈ, ਨੇ ਇੰਟਰਨੈੱਟ ’ਤੇ ਕਾਫੀ ਟਰੈਂਡ ਕਰ ਰਿਹਾ ਹੈ। ਐਪ ਦਾ ਕਲੋਨ ਵਰਜਨ ਕਈ ਐਡੀਸ਼ਨਲ ਫੀਚਰਜ਼ ਨਾਲ ਆਉਂਦਾ ਹੈ ਪਰ ਜੇ ਤੁਸੀਂ ਇਸ ਨੂੰ ਡਾਉਨਲੋਡ ਕਰਦੇ ਹੋ ਤਾਂ ਤੁਸੀਂ ਆਪਣੇ ਅਸਲ whatsapp account ਦਾ ਐਕਸੇਸ ਪਰਮਾਨੈਂਟ ਖੋਹ ਸਕਦੇ ਹੋ।