Oppo ਨੇ 12GB ਰੈਮ ਤੇ 5000mAh ਬੈਟਰੀ ਵਾਲਾ ਨਵਾਂ ਸਮਾਰਟਫੋਨ ਕੀਤਾ ਲਾਂਚ, ਜਾਣੋ ਕੀਮਤ ਤੇ ਫੀਚਰ
ਓਪੋ ਨੇ ਆਪਣੇ ਯੂਜ਼ਰਜ਼ ਲਈ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਯੂਜ਼ਰਜ਼ ਲਈ Oppo A2m ਨੂੰ ਪੇਸ਼ ਕੀਤਾ ਹੈ। Oppo ਦੇ ਇਸ ਸਮਾਰਟਫੋਨ ਬਾਰੇ ਪਹਿਲੀ ਖਬਰ ਸਤੰਬਰ 'ਚ ਸਾਹਮਣੇ ਆਈ ਸੀ।
Publish Date: Wed, 25 Oct 2023 02:53 PM (IST)
Updated Date: Thu, 26 Oct 2023 10:15 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ । ਓਪੋ ਨੇ ਆਪਣੇ ਯੂਜ਼ਰਜ਼ ਲਈ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਯੂਜ਼ਰਜ਼ ਲਈ Oppo A2m ਨੂੰ ਪੇਸ਼ ਕੀਤਾ ਹੈ। Oppo ਦੇ ਇਸ ਸਮਾਰਟਫੋਨ ਬਾਰੇ ਪਹਿਲੀ ਖਬਰ ਸਤੰਬਰ 'ਚ ਸਾਹਮਣੇ ਆਈ ਸੀ। ਆਉ ਅਸੀਂ ਓਪੋ ਦੇ ਨਵੇਂ ਸਮਾਰਟਫੋਨ ਦੀ ਕੀਮਤ ਤੇ ਫੀਚਰ ਦੇ ਬਾਰੇ ਵਿੱਚ ਤੁਰੰਤ ਜਾਣਕਾਰੀ ਦੀ ਜਾਂਚ ਕਰੀਏ।
Oppo A2m ਦੇ ਸਪੈਸੀਫਿਕੇਸ਼ਨਜ਼
ਪ੍ਰੋਸੈਸਰ- Oppo ਦੇ ਨਵੇਂ ਸਮਾਰਟਫੋਨ Oppo A2m ਨੂੰ ਕੰਪਨੀ ਨੇ MediaTek Dimensity 6020 ਚਿਪਸੈੱਟ ਨਾਲ ਪੇਸ਼ ਕੀਤਾ ਹੈ।
ਡਿਸਪਲੇਅ- Oppo A2m ਸਮਾਰਟਫੋਨ 6.56 ਇੰਚ LCD ਸਕਰੀਨ, 90Hz ਰਿਫ੍ਰੈਸ਼ ਰੇਟ ਅਤੇ 720 nits ਪੀਕ ਬ੍ਰਾਈਟਨੈੱਸ ਨਾਲ ਆਉਂਦਾ ਹੈ।
ਰੈਮ ਅਤੇ ਸਟੋਰੇਜ- ਕੰਪਨੀ ਨੇ Oppo A2m ਸਮਾਰਟਫੋਨ ਨੂੰ 6/8/12GB ਰੈਮ ਵਿਕਲਪ ਅਤੇ 128/256GB ਸਟੋਰੇਜ ਦੇ ਨਾਲ ਪੇਸ਼ ਕੀਤਾ ਹੈ।
ਕੈਮਰਾ- ਕੰਪਨੀ ਨੇ 13MP ਪ੍ਰਾਇਮਰੀ ਸੈਂਸਰ ਤੇ 5MP ਸੈਲਫੀ ਕੈਮਰੇ ਦੇ ਨਾਲ ਸਿੰਗਲ ਰੀਅਰ ਕੈਮਰੇ ਵਾਲਾ Oppo A2m ਸਮਾਰਟਫੋਨ ਪੇਸ਼ ਕੀਤਾ ਹੈ।
ਬੈਟਰੀ- Oppo A2m ਸਮਾਰਟਫੋਨ 5,000mAh ਬੈਟਰੀ ਅਤੇ 10W ਵਾਇਰਡ ਚਾਰਜਿੰਗ ਦੇ ਨਾਲ ਆਉਂਦਾ ਹੈ।
ਰੰਗ- ਗਾਹਕ Oppo A2m ਸਮਾਰਟਫੋਨ ਨੂੰ ਸਟਾਰੀ ਨਾਈਟ ਬਲੈਕ ਤੇ ਫਲਾਇੰਗ ਫਰੋਸਟ ਪਰਪਲ ਰੰਗਾਂ 'ਚ ਖਰੀਦ ਸਕਦੇ ਹਨ।
ਆਪਰੇਟਿੰਗ ਸਿਸਟਮ- ਕੰਪਨੀ ਨੇ ਐਂਡ੍ਰਾਇਡ 13 ਆਧਾਰਿਤ ColorOS 13.1 ਦੇ ਨਾਲ Oppo A2m ਸਮਾਰਟਫੋਨ ਪੇਸ਼ ਕੀਤਾ ਹੈ।
Oppo A2m ਕੀਮਤ
ਤੁਹਾਨੂੰ ਦੱਸ ਦੇਈਏ ਕਿ Oppo ਦਾ ਨਵਾਂ ਸਮਾਰਟਫੋਨ Oppo A2m ਚੀਨ 'ਚ ਲਾਂਚ ਹੋ ਗਿਆ ਹੈ। ਕੰਪਨੀ ਨੇ ਫੋਨ ਦੇ ਤਿੰਨ ਵੇਰੀਐਂਟ ਪੇਸ਼ ਕੀਤੇ ਹਨ। 6GB RAM + 128GB ਸਟੋਰੇਜ ਵਾਲੇ ਬੇਸ ਵੇਰੀਐਂਟ ਦੀ ਕੀਮਤ 1,499 ਯੂਆਨ (ਲਗਭਗ 17,000 ਰੁਪਏ) ਹੈ।
6GB RAM + 128GB ਸਟੋਰੇਜ ਵੇਰੀਐਂਟ ਵਾਲੇ ਫੋਨ ਦੀ ਕੀਮਤ 1,799 ਯੁਆਨ (ਲਗਭਗ 20,600 ਰੁਪਏ) ਹੈ ਅਤੇ ਟਾਪ ਵੇਰੀਐਂਟ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 2,099 ਯੂਆਨ (ਲਗਭਗ 24,000 ਰੁਪਏ) ਹੈ।