ਹਵਾ ਨਾਲ ਗੱਲਾਂ ਕਰਦੀਆਂ ਹਨ ਇਹ ਸੁਪਰਬਾਈਕਸ; ਪਹਿਲੇ ਗੇਅਰ 'ਚ ਹੀ ਫੜ ਲੈਂਦੀਆਂ ਹਨ 150 ਦੀ ਸਪੀਡ, ਜਾਣੋ ਕੀਮਤ ਤੇ ਇੰਜਣ ਦੇ ਵੇਰਵੇ
ਅੱਜ ਅਸੀਂ ਤੁਹਾਨੂੰ ਅਜਿਹੀਆਂ 4 ਬਾਈਕਸ ਬਾਰੇ ਦੱਸਾਂਗੇ ਜੋ ਪਹਿਲੇ ਗੇਅਰ ਵਿੱਚ ਹੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨੂੰ ਛੂਹ ਲੈਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਈਕਸ ਬਾਰੇ:
Publish Date: Tue, 24 Mar 2026 03:41 PM (IST)
Updated Date: Tue, 24 Mar 2026 03:45 PM (IST)
ਆਟੋ ਡੈਸਕ, ਨਵੀਂ ਦਿੱਲੀ : ਸੁਪਰਬਾਈਕਸ ਚਲਾਉਣਾ ਕਿਸ ਨੂੰ ਪਸੰਦ ਨਹੀਂ ਹੁੰਦਾ? ਸੁਪਰਬਾਈਕਸ ਦੇ ਕੁਝ ਸ਼ੌਕੀਨ ਤਾਂ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਲਈ ਲੱਖਾਂ ਰੁਪਏ ਖਰਚਣ ਨੂੰ ਤਿਆਰ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ 4 ਬਾਈਕਸ ਬਾਰੇ ਦੱਸਾਂਗੇ ਜੋ ਪਹਿਲੇ ਗੇਅਰ ਵਿੱਚ ਹੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨੂੰ ਛੂਹ ਲੈਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਈਕਸ ਬਾਰੇ:
Bikewale ਮੁਤਾਬਕ ਇਸ ਬਾਈਕ ਦੀ ਕੀਮਤ 20.79 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿੱਚ 998cc ਦਾ ਇਨਲਾਈਨ-ਫੋਰ-ਸਿਲੰਡਰ ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ ਜੋ 13,200rpm 'ਤੇ 200bhp ਅਤੇ 11,400rpm 'ਤੇ 114.9nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 6-ਸਪੀਡ ਗਿਅਰਬਾਕਸ ਅਤੇ ਸਟੈਂਡਰਡ ਤੌਰ 'ਤੇ ਬਾਈ-ਡਾਇਰੈਕਸ਼ਨਲ ਕੁਇੱਕਸ਼ਿਫਟਰ ਮਿਲਦਾ ਹੈ।
ਖ਼ਾਸੀਅਤ: ਇਹ ਬਾਈਕ ਪਹਿਲੇ ਗੇਅਰ 'ਚ ਹੀ ਲਗਪਗ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ।
Kawasaki Ninja H2R
ਇਸ ਬਾਈਕ ਦੀ ਕੀਮਤ ਲਗਪਗ 79.90 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿਚ 998cc ਦਾ ਸੁਪਰਚਾਰਜਡ ਇਨਲਾਈਨ-ਫੋਰ ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 14,000rpm 'ਤੇ 305.7bhp ਅਤੇ 12,500rpm 'ਤੇ 165nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿੱਚ ਸਲਿਪਰ/ਅਸਿਸਟ ਕਲੱਚ ਅਤੇ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।
ਖ਼ਾਸੀਅਤ: ਇਹ ਬਾਈਕ ਪਹਿਲੇ ਗੇਅਰ 'ਚ 130 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਦੀ ਰਫ਼ਤਾਰ ਫੜ ਲੈਂਦੀ ਹੈ।
BMW M 1000RR
BMW M 1000RR ਦੀ ਕੀਮਤ 49 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿਚ 999cc ਦਾ ਵਾਟਰ-ਕੂਲਡ ਇਨਲਾਈਨ ਫੋਰ-ਸਿਲੰਡਰ ਇੰਜਣ ਹੈ। ਇਹ ਇੰਜਣ 14,500rpm 'ਤੇ 209bhp ਦੀ ਪਾਵਰ ਅਤੇ 11,000rpm 'ਤੇ 113nm ਦਾ ਟਾਰਕ ਜਨਰੇਟ ਕਰਦਾ ਹੈ।
ਖ਼ਾਸੀਅਤ: ਇਹ ਬਾਈਕ ਮਹਿਜ਼ 3.1 ਸੈਕਿੰਡ ਵਿੱਚ 0 ਤੋਂ 100 ਦੀ ਰਫ਼ਤਾਰ ਫੜ ਲੈਂਦੀ ਹੈ ਅਤੇ ਪਹਿਲੇ ਹੀ ਗੇਅਰ ਵਿੱਚ 160 ਕਿਲੋਮੀਟਰ ਦੀ ਸਪੀਡ ਤੱਕ ਪਹੁੰਚ ਸਕਦੀ ਹੈ।
Aprilia RSV4
ਇਸ ਬਾਈਕ ਦੀ ਕੀਮਤ 31.26 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿਚ 1,099cc ਦਾ ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ ਜੋ 214bhp ਦੀ ਪਾਵਰ ਅਤੇ 125nm ਦਾ ਟਾਰਕ ਪੈਦਾ ਕਰਦਾ ਹੈ।
ਖ਼ਾਸੀਅਤ: ਹੈਰਾਨੀ ਦੀ ਗੱਲ ਇਹ ਹੈ ਕਿ RSV4 ਪਹਿਲੇ ਹੀ ਗੇਅਰ ਵਿੱਚ 152 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤਕ ਪਹੁੰਚ ਸਕਦੀ ਹੈ।