- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਰਟਫ਼ੋਨ ਤੋਂ ਲੈ ਕੇ ਕਈ ਡਿਵਾਈਸਾਂ 'ਚ AI ਟੈਕਨੋਲੋਜੀ ਦੇ ਤੇਜ਼ੀ ਨਾਲ ਵਿਸਥਾਰ ਕਾਰਨ ਡਾਟਾ ਸੈਂਟਰਾਂ ਅਤੇ ਸਰਵਰਾਂ ਲਈ ਹਾਈ-ਬੈਂਡਵਿਡਥ ਮੈਮਰੀ ਤੇ ਸਰਵਰ-ਗ੍ਰੇਡ DRAM ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਅੱਜ-ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਦਾ ਅਸਰ ਹੁਣ ਜਲਦੀ ਹੀ ਆਮ ਲੋਕਾਂ ਦੀ ਜੇਬ 'ਤੇ ਭਾਰੀ ਪੈ ਸਕਦਾ ਹੈ। ਇੰਡਸਟਰੀ ਰਿਪੋਰਟਾਂ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਡਾਟਾ ਸੈਂਟਰਾਂ ਤੇ ਸਰਵਰਾਂ 'ਚ ਮੈਮੋਰੀ ਚਿੱਪ ਦੀ ਵਧਦੀ ਮੰਗ ਕਾਰਨ ਕੰਜ਼ਿਊਮਰ ਇਲੈਕਟ੍ਰੋਨਿਕਸ ਲਈ ਚਿੱਪ ਦੀ ਸਪਲਾਈ ਕਾਫ਼ੀ ਘੱਟ ਰਹੀ ਹੈ। ਇਸ ਦਾ ਸਿੱਧਾ ਅਸਰ ਆਉਣ ਵਾਲੇ ਸਮੇਂ 'ਚ ਸਮਾਰਟਫ਼ੋਨ, ਸਮਾਰਟ ਟੀਵੀ ਤੇ ਲੈਪਟਾਪ ਵਰਗੀਆਂ ਡਿਵਾਈਸਾਂ ਦੀਆਂ ਕੀਮਤਾਂ 'ਚ ਦੇਖਣ ਨੂੰ ਮਿਲ ਸਕਦਾ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ, ਜੇਕਰ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਇਸ ਸਾਲ ਇਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਦੀਆਂ ਕੀਮਤਾਂ 'ਚ 7 ਤੋਂ 10% ਤਕ ਦਾ ਵਾਧਾ ਦੇਖਿਆ ਜਾ ਸਕਦਾ ਹੈ। ਮੈਮੋਰੀ ਚਿੱਪਾਂ ਦੀ ਵਧਦੀ ਲਾਗਤ ਕੰਪਨੀਆਂ ਲਈ ਉਤਪਾਦਨ (Production) ਨੂੰ ਹੋਰ ਵੀ ਮਹਿੰਗਾ ਬਣਾ ਰਹੀ ਹੈ ਜਿਸ ਦਾ ਬੋਝ ਹੁਣ ਗਾਹਕਾਂ 'ਤੇ ਪੈ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ...
ਸਮਾਰਟਫ਼ੋਨ ਤੋਂ ਲੈ ਕੇ ਕਈ ਡਿਵਾਈਸਾਂ 'ਚ AI ਟੈਕਨੋਲੋਜੀ ਦੇ ਤੇਜ਼ੀ ਨਾਲ ਵਿਸਥਾਰ ਕਾਰਨ ਡਾਟਾ ਸੈਂਟਰਾਂ ਅਤੇ ਸਰਵਰਾਂ ਲਈ ਹਾਈ-ਬੈਂਡਵਿਡਥ ਮੈਮਰੀ ਤੇ ਸਰਵਰ-ਗ੍ਰੇਡ DRAM ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਚਿੱਪ ਬਣਾਉਣ ਵਾਲੀਆਂ ਕੰਪਨੀਆਂ ਹੁਣ ਜ਼ਿਆਦਾ ਮੁਨਾਫੇ ਵਾਲੇ ਇਨ੍ਹਾਂ ਉਤਪਾਦਾਂ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਜਿਸ ਕਾਰਨ ਕੰਜ਼ਿਊਮਰ-ਗ੍ਰੇਡ ਮੈਮੋਰੀ ਚਿੱਪਾਂ ਦਾ ਉਤਪਾਦਨ ਕਾਫ਼ੀ ਘਟ ਗਿਆ ਹੈ।
ਇਸੇ ਕਾਰਨ ਸਮਾਰਟਫ਼ੋਨ, ਟੀਵੀ ਤੇ ਲੈਪਟਾਪ 'ਚ ਵਰਤੀਆਂ ਜਾਣ ਵਾਲੀਆਂ ਮੈਮੋਰੀ ਚਿੱਪਾਂ ਦੀ ਉਪਲਬਧਤਾ ਘੱਟ ਰਹੀ ਹੈ ਤੇ ਉਨ੍ਹਾਂ ਦੀਆਂ ਕੀਮਤਾਂ 'ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਪਿਛਲੇ ਕੁਝ ਸਮੇਂ 'ਚ ਮੈਮੋਰੀ ਚਿੱਪਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਰਿਪੋਰਟਾਂ ਮੁਤਾਬਕ ਕੁਝ ਮਾਮਲਿਆਂ 'ਚ ਇਨ੍ਹਾਂ ਦੀਆਂ ਕੀਮਤਾਂ 'ਚ 300 ਤੋਂ 400% ਤਕ ਦਾ ਵਾਧਾ ਦੇਖਿਆ ਗਿਆ ਹੈ। ਹੁਣ ਇਸ ਦਾ ਸਿੱਧਾ ਅਸਰ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਲਾਗਤ 'ਤੇ ਪੈ ਰਿਹਾ ਹੈ ਜਿਸ ਕਾਰਨ ਕੰਪਨੀਆਂ ਨੂੰ ਆਪਣੇ ਉਤਪਾਦ ਮਹਿੰਗੇ ਕਰਨੇ ਪੈ ਰਹੇ ਹਨ।
ਟੀਵੀ ਦੀਆਂ ਕੀਮਤਾਂ ਵਧਣ ਕਾਰਨ ਮਾਹਿਰਾਂ ਦਾ ਮੰਨਣਾ ਹੈ ਕਿ ਲੋਕ 65 ਇੰਚ ਵਰਗੇ ਵੱਡੇ ਸਕ੍ਰੀਨ ਵਾਲੇ ਮਾਡਲਾਂ ਨੂੰ ਛੱਡ ਕੇ 55 ਇੰਚ ਜਾਂ ਉਸ ਤੋਂ ਛੋਟੇ ਸਾਈਜ਼ ਦੇ ਟੀਵੀ ਖਰੀਦਣੇ ਸ਼ੁਰੂ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਵੱਡੀ ਸਕ੍ਰੀਨ ਦਾ ਰੁਝਾਨ (Trend) ਹੌਲੀ-ਹੌਲੀ ਬਦਲ ਸਕਦਾ ਹੈ।
ਵੱਡੇ ਟੈਕ ਬ੍ਰਾਂਡ ਮੈਮੋਰੀ ਚਿੱਪ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ ਜਿਸ ਨਾਲ ਸਪਲਾਇਰਾਂ 'ਤੇ ਜ਼ਿਆਦਾ ਦਬਾਅ ਬਣਦਾ ਹੈ। ਇਸ ਨਾਲ ਛੋਟੇ ਬ੍ਰਾਂਡਾਂ ਲਈ ਚਿੱਪਾਂ ਦੀ ਉਪਲਬਧਤਾ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਜਿਸ ਦਾ ਅਸਰ ਪੂਰੇ ਇਲੈਕਟ੍ਰੋਨਿਕਸ ਬਾਜ਼ਾਰ 'ਤੇ ਦੇਖਿਆ ਜਾ ਸਕਦਾ ਹੈ।