Samsung ਨੇ ਫ਼ੋਨ ਦੀ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ ਹੈ ਪਰ Amazon ਲਿਸਟਿੰਗ ਤੋਂ ਇਸ ਦਾ ਰੇਟ ਸਾਹਮਣੇ ਆ ਗਿਆ ਹੈ। ਲਿਸਟਿੰਗ ਮੁਤਾਬਕ Samsung Galaxy M17e 5G ਦੀ ਕੀਮਤ 11,749 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਤੁਹਾਨੂੰ 4GB RAM ਅਤੇ 128GB ਸਟੋਰੇਜ ਵੇਰੀਐਂਟ ਮਿਲਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸੈਮਸੰਗ ਨੇ ਭਾਰਤ 'ਚ ਆਪਣਾ ਇਕ ਨਵਾਂ ਬਜਟ 5G ਫ਼ੋਨ ਲਾਂਚ ਕਰ ਦਿੱਤਾ ਹੈ ਜਿਸ ਨੂੰ ਕੰਪਨੀ ਨੇ Samsung Galaxy M17e 5G ਦੇ ਨਾਮ ਨਾਲ ਪੇਸ਼ ਕੀਤਾ ਹੈ। ਆਲ ਨਿਊ Galaxy M17e 5G ਹੁਣ ਈ-ਕਾਮਰਸ ਪਲੇਟਫਾਰਮ Amazon 'ਤੇ ਦੋ ਵੱਖ-ਵੱਖ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਣ ਲਈ ਉਪਲਬਧ ਹੋ ਗਿਆ ਹੈ।
ਇਸ ਡਿਵਾਈਸ 'ਚ 6,000mAh ਦੀ ਬੈਟਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 26 ਘੰਟਿਆਂ ਤਕ ਦਾ ਵੀਡੀਓ ਪਲੇਬੈਕ ਟਾਈਮ ਦੇ ਸਕਦੀ ਹੈ। ਨਾਲ ਹੀ ਡਿਵਾਈਸ 'ਚ ਆਕਟਾ-ਕੋਰ MediaTek Dimensity 6000-ਸੀਰੀਜ਼ ਚਿਪਸੈੱਟ ਵੀ ਦਿੱਤਾ ਗਿਆ ਹੈ। ਆਓ ਫ਼ੋਨ ਦੇ ਹੋਰ ਫੀਚਰਸ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਬਾਰੇ ਜਾਣ ਲੈਂਦੇ ਹਾਂ...
ਸੈਮਸੰਗ ਨੇ ਫ਼ੋਨ ਦੀ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ ਹੈ ਪਰ Amazon ਲਿਸਟਿੰਗ ਤੋਂ ਇਸ ਦਾ ਰੇਟ ਸਾਹਮਣੇ ਆ ਗਿਆ ਹੈ। ਲਿਸਟਿੰਗ ਮੁਤਾਬਕ Samsung Galaxy M17e 5G ਦੀ ਕੀਮਤ 11,749 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਤੁਹਾਨੂੰ 4GB RAM ਅਤੇ 128GB ਸਟੋਰੇਜ ਵੇਰੀਐਂਟ ਮਿਲਦਾ ਹੈ। ਜਦਕਿ ਡਿਵਾਈਸ ਦੇ ਹਾਈ-ਐਂਡ ਵੇਰੀਐਂਟ ਦੀ ਕੀਮਤ 13,249 ਰੁਪਏ ਹੈ, ਜਿਸ ਵਿੱਚ ਤੁਹਾਨੂੰ 6GB RAM ਅਤੇ 128GB ਸਟੋਰੇਜ ਮਿਲਦੀ ਹੈ।
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਸ ਫ਼ੋਨ 'ਚ 6.58-ਇੰਚ ਦੀ HD+ PLS LCD ਸਕ੍ਰੀਨ ਦੇਖਣ ਨੂੰ ਮਿਲ ਰਹੀ ਹੈ ਜੋ 120Hz ਤਕ ਦੀ ਰਿਫ੍ਰੈਸ਼ ਰੇਟ ਤੇ 16 ਮਿਲੀਅਨ ਕਲਰ ਆਫਰ ਕਰਦੀ ਹੈ। ਧੂੜ ਤੇ ਪਾਣੀ ਦੀਆਂ ਬੂੰਦਾਂ ਤੋਂ ਬਚਾਅ ਲਈ ਫ਼ੋਨ 'ਚ IP54 ਰੇਟਿੰਗ ਹੈ। ਡਿਵਾਈਸ ਵਿੱਚ ਲੇਟੈਸਟ Android 16 'ਤੇ ਅਧਾਰਿਤ OneUI 8 ਮਿਲ ਰਿਹਾ ਹੈ। ਡਿਵਾਈਸ ਨੂੰ 6 OS ਅਪਗ੍ਰੇਡ ਅਤੇ 6 ਸਾਲ ਦੇ ਸੁਰੱਖਿਆ ਅਪਡੇਟ ਵੀ ਮਿਲਣਗੇ।
ਫ਼ੋਨ ਨੂੰ ਪਾਵਰ ਦੇਣ ਲਈ ਇਸ ਵਿਚ ਆਕਟਾ-ਕੋਰ MediaTek Dimensity 6300 ਪ੍ਰੋਸੈਸਰ ਮਿਲ ਰਿਹਾ ਹੈ, ਜੋ 2.4GHz ਦੀ ਪੀਕ ਕਲਾਕ ਸਪੀਡ ਆਫਰ ਕਰ ਰਿਹਾ ਹੈ। ਡਿਵਾਈਸ 'ਚ 6GB ਤਕ RAM ਅਤੇ 128GB ਤਕ ਇੰਟਰਨਲ ਸਟੋਰੇਜ ਵੀ ਹੈ ਜਿਸ ਨੂੰ ਤੁਸੀਂ microSD ਕਾਰਡ ਰਾਹੀਂ 2TB ਤਕ ਵਧਾ ਸਕਦੇ ਹੋ।
ਫੋਟੋਗ੍ਰਾਫੀ ਲਈ ਸੈਮਸੰਗ ਦੇ ਇਸ ਡਿਵਾਈਸ 'ਚ ਡੁਅਲ ਰੀਅਰ ਕੈਮਰਾ ਸੈੱਟਅੱਪ ਮਿਲ ਰਿਹਾ ਹੈ, ਜਿੱਥੇ f/1.8 ਅਪਰਚਰ ਅਤੇ ਆਟੋਫੋਕਸ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਡਿਵਾਈਸ ਵਿੱਚ f/2.4 ਅਪਰਚਰ ਵਾਲਾ 2-ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲ ਰਿਹਾ ਹੈ। ਸੈਲਫੀ ਲਈ ਫ਼ੋਨ ਵਿੱਚ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।